ਪੜਚੋਲ ਕਰੋ

CWG 2022: 9ਵੇਂ ਦਿਨ ਭਾਰਤ 'ਤੇ ਤਗਮਿਆਂ ਦੀ ਬਾਰਿਸ਼, 4 ਸੋਨੇ ਦੇ ਨਾਲ 14 ਤਗਮੇ ਆਏ; ਇੱਥੇ ਹੈ ਜੇਤੂਆਂ ਦੀ ਲਿਸਟ

ਭਾਰਤ ਦੇ ਕੁੱਲ ਤਗਮੇ ਵੀ 40 ਹੋ ਗਏ ਹਨ। ਇਨ੍ਹਾਂ ਵਿੱਚੋਂ 13 ਸੋਨੇ ਦੇ ਹਨ। ਭਾਰਤ ਇਸ ਸਮੇਂ ਮੈਡਲ ਸੂਚੀ 'ਚ ਪੰਜਵੇਂ ਨੰਬਰ 'ਤੇ ਹੈ। ਭਾਰਤ ਦੀ ਪ੍ਰਿਯੰਕਾ ਨੇ ਔਰਤਾਂ ਦੀ 10,000 ਮੀਟਰ ਪੈਦਲ ਦੌੜ 'ਚ ਚਾਂਦੀ ਦਾ ਤਗ਼ਮਾ ਜਿੱਤਿਆ।

CWG 2022 Day 9 Indian Winners: ਬਰਮਿੰਘਮ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ 9ਵੇਂ ਦਿਨ ਭਾਰਤ 'ਤੇ ਤਗਮਿਆਂ ਦੀ ਬਾਰਿਸ਼ ਹੋਈ। ਭਾਰਤੀ ਖਿਡਾਰੀਆਂ ਨੇ ਇਸ ਇੱਕ ਦਿਨ 'ਚ ਹੀ 4 ਸੋਨੇ ਦੇ ਨਾਲ ਕੁੱਲ 14 ਤਗਮੇ ਜਿੱਤੇ। ਇਸ ਨਾਲ ਭਾਰਤ ਦੇ ਕੁੱਲ ਤਗਮੇ ਵੀ 40 ਹੋ ਗਏ ਹਨ। ਇਨ੍ਹਾਂ ਵਿੱਚੋਂ 13 ਸੋਨੇ ਦੇ ਹਨ। ਭਾਰਤ ਇਸ ਸਮੇਂ ਮੈਡਲ ਸੂਚੀ 'ਚ ਪੰਜਵੇਂ ਨੰਬਰ 'ਤੇ ਹੈ। 9ਵੇਂ ਦਿਨ ਭਾਰਤ ਲਈ ਤਮਗਾ ਜੇਤੂ ਕੌਣ ਰਹੇ? ਇੱਥੇ ਪੜ੍ਹੋ...

  1. ਪ੍ਰਿਅੰਕਾ ਗੋਸਵਾਮੀ (ਸਿਲਵਰ ਮੈਡਲ)

ਭਾਰਤ ਦੀ ਪ੍ਰਿਯੰਕਾ ਨੇ ਔਰਤਾਂ ਦੀ 10,000 ਮੀਟਰ ਪੈਦਲ ਦੌੜ 'ਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੇ ਇੱਥੇ 43 ਮਿੰਟ 38.83 ਸਕਿੰਟ ਦਾ ਸਮਾਂ ਕੱਢ ਕੇ ਆਪਣਾ ਬੈਸਟ ਪ੍ਰਦਰਸ਼ਨ ਕੀਤਾ।

  1. ਅਵਿਨਾਸ਼ ਮੁਕੁੰਦ ਸਾਬਲੇ (ਸਿਲਵਰ ਮੈਡਲ)

ਮਰਦਾਂ ਦੇ 3000 ਸਟੀਪਲਚੇਜ਼ 'ਚ ਭਾਰਤ ਦੇ ਅਵਿਨਾਸ਼ ਮੁਕੁੰਦ ਸਾਬਲ ਨੇ 8 ਮਿੰਟ 11.20 ਸਕਿੰਟ ਦੇ ਆਪਣਾ ਬੈਸਟ ਟਾਈਮ ਕੱਢਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ।

  1. ਮਰਦ ਫੋਰਸ ਟੀਮ (ਸਿਲਵਰ ਮੈਡਲ)

ਲਾਅਨ ਬਾਲਜ਼ ਮਰਦ ਫੋਰਸ ਟੀਮ ਦੇ ਫਾਈਨਲ 'ਚ ਭਾਰਤੀ ਟੀਮ ਨੂੰ ਉੱਤਰੀ ਆਇਰਲੈਂਡ ਹੱਥੋਂ 5-18 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਹਾਲਾਂਕਿ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਚ ਲਾਅਨ ਬਾਲਜ਼ 'ਚ ਇਹ ਪਹਿਲਾ ਮਰਦ ਮੈਡਲ ਹੈ।

  1. ਜੈਸਮੀਨ (ਕਾਂਸੀ ਦਾ ਤਗਮਾ)

ਮੁੱਕੇਬਾਜ਼ੀ 'ਚ ਭਾਰਤੀ ਮੁੱਕੇਬਾਜ਼ ਜੈਸਮੀਨ ਨੂੰ ਮਹਿਲਾ ਲਾਈਟਵੇਟ (57-60 ਕਿਲੋਗ੍ਰਾਮ) ਮੁਕਾਬਲੇ ਦੇ ਸੈਮੀਫਾਈਨਲ 'ਚ ਇੰਗਲੈਂਡ ਦੀ ਜੇਮਾ ਪੇਜ ਰਿਚਰਡਸਨ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ।

  1. ਪੂਜਾ ਗਹਿਲੋਤ (ਕਾਂਸੀ ਦਾ ਤਗਮਾ)

ਕੁਸ਼ਤੀ 'ਚ ਔਰਤਾਂ ਦੇ 50 ਕਿਲੋਗ੍ਰਾਮ ਵਰਗ 'ਚ ਪੂਜਾ ਫਾਈਨਲ 'ਚ ਥਾਂ ਨਹੀਂ ਬਣਾ ਸਕੀ, ਪਰ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ 'ਚ ਉਨ੍ਹਾਂ ਨੇ ਸਕਾਟਲੈਂਡ ਦੀ ਕ੍ਰਿਸਟੇਲ ਐਲ ਨੂੰ ਇਕਤਰਫ਼ਾ ਹਰਾਇਆ। ਉਨ੍ਹਾਂ ਨੇ 12-2 ਦੇ ਫਰਕ ਨਾਲ ਜਿੱਤ ਕੇ ਕਾਂਸੀ ਦਾ ਤਗਮਾ ਜਿੱਤਿਆ।

  1. ਰਵੀ ਕੁਮਾਰ ਦਹੀਆ (ਗੋਲਡ ਮੈਡਲ)

ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਰਵੀ ਕੁਮਾਰ ਦਹੀਆ ਨੇ ਮਰਦਾਂ ਦੇ 57 ਕਿਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਨਾਈਜੀਰੀਆ ਦੇ ਅਬੀਕੇਵੇਨਿਮੋ ਵੇਲਸਨ ਨੂੰ 10-0 ਨਾਲ ਹਰਾਇਆ।

  1. ਵਿਨੇਸ਼ ਫੋਗਾਟ (ਗੋਲਡ ਮੈਡਲ)

ਵਿਨੇਸ਼ ਫੋਗਾਟ ਕੁਸ਼ਤੀ 'ਚ ਔਰਤਾਂ ਦੇ 53 ਕਿਲੋਗ੍ਰਾਮ ਵਰਗ ਵਿੱਚ ਚੈਂਪੀਅਨ ਰਹੀ। ਉਨ੍ਹਾਂ ਨੇ ਸ੍ਰੀਲੰਕਾ ਦੇ ਚਮੋਦੀਆ ਕੇਸ਼ਾਨੀ ਨੂੰ ਕੁਝ ਹੀ ਸਕਿੰਟਾਂ 'ਚ ਹਰਾ ਕੇ ਸੋਨ ਤਗ਼ਮਾ ਜਿੱਤਿਆ।

  1. ਨਵੀਨ ਕੁਮਾਰ (ਗੋਲਡ ਮੈਡਲ)

ਪਹਿਲਵਾਨ ਨਵੀਨ ਕੁਮਾਰ ਨੇ ਵੀ ਭਾਰਤ ਲਈ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਕੁਸ਼ਤੀ 'ਚ ਮਰਦਾਂ ਦੇ 74 ਕਿਲੋ ਭਾਰ ਵਰਗ ਵਿੱਚ ਪਾਕਿਸਤਾਨ ਦੇ ਮੁਹੰਮਦ ਸ਼ਰੀਫ਼ ਤਾਹਿਰ ਨੂੰ 9-0 ਨਾਲ ਹਰਾਇਆ।

  1. ਪੂਜਾ ਸਿਹਾਗ (ਕਾਂਸੀ ਦਾ ਤਗਮਾ)

ਕੁਸ਼ਤੀ 'ਚ ਪੂਜਾ ਸਿਹਾਗ ਨੇ ਔਰਤਾਂ ਦੇ 76 ਕਿਲੋ ਵਰਗ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਹ ਫਾਈਨਲ 'ਚ ਥਾਂ ਨਹੀਂ ਬਣਾ ਸਕੀ, ਪਰ ਕਾਂਸੀ ਤਗ਼ਮੇ ਦੇ ਮੁਕਾਬਲੇ 'ਚ ਉਸ ਨੇ ਆਸਟਰੇਲੀਆ ਦੀ ਨਾਓਮੀ ਡੀ ਬਰੂਏਨ ਨੂੰ 11-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

  1. ਮੁਹੰਮਦ ਹੁਸਾਮੁਦੀਨ (ਕਾਂਸੀ ਦਾ ਤਗਮਾ)

ਮਰਦ ਮੁੱਕੇਬਾਜ਼ੀ ਦੇ 57 ਕਿਲੋ ਵਰਗ ਵਿੱਚ ਭਾਰਤੀ ਮੁੱਕੇਬਾਜ਼ ਹੁਸਾਮੁਦੀਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਨੂੰ ਆਪਣੇ ਸੈਮੀਫਾਈਨਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

  1. ਦੀਪਕ ਨਹਿਰਾ (ਕਾਂਸੀ ਦਾ ਤਗਮਾ)

ਮਰਦਾਂ ਦੀ ਕੁਸ਼ਤੀ 97 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤੀ ਪਹਿਲਵਾਨ ਦੀਪਕ ਨਹਿਰਾ ਨੇ ਪਾਕਿਸਤਾਨ ਦੇ ਤਾਇਬ ਰਾਜਾ ਨੂੰ 10-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

  1. ਸੋਨਾਬੇਨ ਪਟੇਲ (ਕਾਂਸੀ ਦਾ ਤਗਮਾ)

34 ਸਾਲਾ ਸੋਨਾਬੇਨ ਨੇ ਪੈਰਾ ਟੇਬਲ ਟੈਨਿਸ ਦੇ ਮਹਿਲਾ ਸਿੰਗਲਜ਼ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਨੇ ਇੰਗਲੈਂਡ ਦੀ ਸੂ ਬੇਲੀ ਨੂੰ 11-5, 11-2, 11-3 ਨਾਲ ਹਰਾਇਆ।

  1. ਰੋਹਿਤ ਟੋਕਸ (ਕਾਂਸੀ ਦਾ ਤਗਮਾ)

ਭਾਰਤ ਦੇ ਰੋਹਿਤ ਟੋਕਸ ਨੂੰ ਮੁੱਕੇਬਾਜ਼ੀ 'ਚ ਮਰਦਾਂ ਦੇ 67 ਕਿਲੋਗ੍ਰਾਮ ਵੈਲਟਰਵੇਟ ਵਰਗ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਜ਼ੈਂਬੀਆ ਦੇ ਸਟੀਫਨ ਜਿੰਬਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਉਸ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।

  1. ਭਾਵਨਾ ਪਟੇਲ (ਗੋਲਡ ਮੈਡਲ)

ਭਾਵਨਾ ਪਟੇਲ ਨੇ ਪੈਰਾ ਟੇਬਲ ਟੈਨਿਸ ਦੇ ਮਹਿਲਾ ਸਿੰਗਲ ਵਰਗ 3-5 ਦੇ ਵਰਗ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਨਾਈਜੀਰੀਆ ਦੀ ਕ੍ਰਿਸਟੀਆਨਾ ਇਕਪੇਓਈ ਨੂੰ 12-10, 11-2, 11-9 ਨਾਲ ਹਰਾਇਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

ਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚਆਪਣੀ ਰਾਜਧਾਨੀ ਸੰਗਰੂਰ 'ਚ ਨਗਰ ਕੌਂਸਲ ਚੋਣਾਂ 'ਚ ਹਾਰੀ ਆਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget