India Women's Hockey: ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸਾਰਡ ਮੌਰਿਨ ਨੇ ਦਿੱਤਾ ਅਸਤੀਫਾ
ਮੌਰਿਨ ਨੂੰ 2017 ਵਿੱਚ ਭਾਰਤੀ ਮਹਿਲਾ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਫਿਰ ਉਨ੍ਹਾਂ ਨੂੰ ਪੁਰਸ਼ ਟੀਮ ਦਾ ਕੋਚ ਬਣਾਇਆ ਗਿਆ। ਹਾਲਾਂਕਿ, 2018 ਵਿੱਚ ਉਨ੍ਹਾਂ ਨੂੰ ਮੁੜ ਮਹਿਲਾ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ।
ਟੋਕੀਓ: ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮੌਰਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਲੰਪਿਕ ਖੇਡਾਂ ਵਿੱਚ ਬ੍ਰਿਟੇਨ ਦੇ ਖਿਲਾਫ ਕਾਂਸੀ ਤਮਗਾ ਪਲੇਆਫ ਮੈਚ ਇਸ ਟੀਮ ਦੇ ਨਾਲ ਉਨ੍ਹਾਂ ਦੀ ਆਖਰੀ ਜ਼ਿੰਮੇਵਾਰੀ ਸੀ। 47 ਸਾਲਾ ਕੋਚ ਦੀ ਨਿਗਰਾਨੀ ਹੇਠ ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਦੇ ਚੌਥੇ ਸਥਾਨ 'ਤੇ ਰਹਿਣ ਦਾ ਕ੍ਰੈਡਿਟ ਉਨ੍ਹਾਂ ਦੀ ਟ੍ਰੇਨਿੰਗ ਨੂੰ ਦਿੱਤਾ ਜਾ ਰਿਹਾ ਹੈ।
ਹੁਣ ਨਵਾਂ ਕੋਚ ਸ਼ੋਪਮੈਨ ਹੋਵੇਗਾ
ਬ੍ਰਿਟੇਨ ਦੇ ਖਿਲਾਫ ਕਰੀਬੀ ਮੈਚ ਵਿੱਚ ਟੀਮ 3-4 ਨਾਲ ਹਾਰ ਗਈ। ਮੈਚ ਦੇ ਕੁਝ ਘੰਟਿਆਂ ਬਾਅਦ, ਮੌਰਿਨ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਨੀਦਰਲੈਂਡ ਦੇ ਸਾਬਕਾ ਖਿਡਾਰੀ ਨੇ ਭਾਰਤੀ ਮੀਡੀਆ ਨਾਲ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਮੇਰੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਹ ਭਾਰਤੀ ਮਹਿਲਾਵਾਂ ਨਾਲ ਮੇਰਾ ਆਖਰੀ ਮੈਚ ਸੀ। ਇਹ ਹੁਣ ਜਾਨੇਕਾ (ਸ਼ੋਪਮੈਨ) ਦੇ ਹਵਾਲੇ ਹੈ।"
We did not win a medal, but I think we have won something bigger. We have made Indians proud again and we inspired millions of girls that dreams CAN come true as long as you work hard for it and believe it! Thanks for all the support! 🇮🇳
— Sjoerd Marijne (@SjoerdMarijne) August 6, 2021
ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਮੌਰਿਨ ਨੇ ਟੀਮ ਨੂੰ ਬਹੁਤ ਕੁਝ ਦਿੱਤਾ। ਇਹ ਉਸਦੀ ਮਿਹਨਤ ਦਾ ਨਤੀਜਾ ਸੀ ਕਿ ਸਾਡੀਆਂ ਕੁੜੀਆਂ ਨੇ ਆਸਟ੍ਰੇਲੀਆ ਵਰਗੀ ਟੀਮ ਨੂੰ ਹਰਾਇਆ। ਕਾਂਸੀ ਦੇ ਤਗਮੇ ਦੇ ਮੈਚ ਵਿੱਚ ਹਾਰ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ ਕਿ ਅਸੀਂ ਕੋਈ ਤਗਮਾ ਨਹੀਂ ਜਿੱਤਿਆ, ਪਰ ਮੈਨੂੰ ਲਗਦਾ ਹੈ ਕਿ ਅਸੀਂ ਕੁਝ ਵੱਡਾ ਜਿੱਤਿਆ ਹੈ। ਅਸੀਂ ਭਾਰਤੀਆਂ ਨੂੰ ਫਿਰ ਤੋਂ ਮਾਣਮੱਤਾ ਬਣਾਇਆ ਹੈ ਅਤੇ ਅਸੀਂ ਲੱਖਾਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਹੈ ਕਿ ਜਦੋਂ ਤੱਕ ਤੁਸੀਂ ਇਸਦੇ ਲਈ ਸਖਤ ਮਿਹਨਤ ਕਰਦੇ ਹੋ ਅਤੇ ਇਸ ਵਿੱਚ ਵਿਸ਼ਵਾਸ ਕਰਦੇ ਹੋ ਸੁਪਨੇ ਸੱਚ ਹੋ ਸਕਦੇ ਹਨ! ਸਮਰਥਨ ਲਈ ਧੰਨਵਾਦ!
ਨਿੱਜੀ ਕਾਰਨਾਂ ਕਰਕੇ ਅਹੁਦਾ ਛੱਡਿਆ
ਪਤਾ ਚੱਲਿਆ ਹੈ ਕਿ ਮੌਰਿਨ ਅਤੇ ਟੀਮ ਦੇ ਵਿਸ਼ਲੇਸ਼ਕ ਕੋਚ ਜਾਨੇਕਾ ਸ਼ੋਪਮੈਨ ਦੋਵਾਂ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਵਲੋਂ ਕਾਰਜਕਾਲ ਵਧਾਉਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਮੁੱਖ ਕੋਚ ਨੇ ਨਿੱਜੀ ਕਾਰਨਾਂ ਕਰਕੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਸ਼ੋਪਮੈਨ ਤੋਂ ਹੁਣ ਫੁੱਲ-ਟਾਈਮ ਦੇ ਆਧਾਰ 'ਤੇ ਮੌਰਿਨ ਦਾ ਅਹੁਦਾ ਸੰਭਾਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Tokyo Olympics 2020: PM ਮੋਦੀ ਨੇ ਕੀਤੀ ਮਹਿਲਾ ਹਾਕੀ ਟੀਮ ਨਾਲ ਗੱਲਬਾਤ, ਕਿਹਾ, ਰੋਣਾ ਬੰਦ ਕਰੋ, ਤੁਸੀਂ ਦੇਸ਼ ਦਾ ਮਾਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904