Manu Bhaskar: ਪੈਰਿਸ ਓਲੰਪਿਕ 'ਚ ਜਿੱਤ, ਚੰਡੀਗੜ੍ਹ ਦੇ ਕਾਲਜ 'ਚ ਭੰਗੜੇ...ਛਾ ਗਈ ਮਨੂ ਭਾਸਕਰ
ਮਨੂ ਭਾਸਕਰ ਵੱਲੋਂ 10 ਮੀਟਰ ਏਅਰ ਪਿਸਟਲ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਚੰਡੀਗੜ੍ਹ 'ਚ ਖੁਸ਼ੀ ਦਾ ਮਾਹੌਲ ਹੈ। ਮਨੂ ਭਾਸਕਰ ਨੇ ਡੀਏਵੀ ਕਾਲਜ-10, ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ। ਕਾਲਜ ਵਿੱਚ ਜਸ਼ਨਾਂ ਦਾ ਦੌਰ ਚੱਲ ਰਿਹਾ ਹੈ।
DAV College Student Manu Bhaskar: ਮਨੂ ਭਾਸਕਰ ਵੱਲੋਂ 10 ਮੀਟਰ ਏਅਰ ਪਿਸਟਲ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਚੰਡੀਗੜ੍ਹ 'ਚ ਖੁਸ਼ੀ ਦਾ ਮਾਹੌਲ ਹੈ। ਮਨੂ ਭਾਸਕਰ ਨੇ ਡੀਏਵੀ ਕਾਲਜ-10, ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ। ਕਾਲਜ ਵਿੱਚ ਜਸ਼ਨਾਂ ਦਾ ਦੌਰ ਚੱਲ ਰਿਹਾ ਹੈ। ਕਾਲਜ ਵੱਲੋਂ ਪ੍ਰੋਫੈਸਰ ਅਮਰਿੰਦਰ ਆਪਣੇ ਵਿਦਿਆਰਥੀਆਂ ਦਾ ਪੈਰਿਸ ਓਲੰਪਿਕ ਵਿੱਚ ਹੌਸਲਾ ਵਧਾਉਣ ਲਈ ਉਨ੍ਹਾਂ ਦੇ ਨਾਲ ਗਏ ਹੋਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮਨੂ ਭਾਸਕਰ ਨੇ ਬਹੁਤ ਵਧੀਆ ਖੇਡਿਆ ਹੈ। ਸ਼ੂਟਿੰਗ 'ਚ ਦੇਸ਼ ਦਾ ਪਹਿਲਾ ਮੈਡਲ ਜਿੱਤਣ ਲਈ ਰਾਹ ਬਣਾਈ ਹੈ। ਇਹ ਜਿੱਤ ਉਨ੍ਹਾਂ ਦਾ ਮਨੋਬਲ ਵਧਾਏਗੀ। ਹੁਣ ਉਹ 25 ਮੀਟਰ ਏਅਰ ਪਿਸਟਲ ਵੂਮੈਨ ਤੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟਸ ਵਿੱਚ ਨਿਸ਼ਾਨੇਬਾਜ਼ ਸਰਬਜੀਤ ਸਿੰਘ ਨਾਲ ਸ਼ੂਟਿੰਗ ਕਰੇਗੀ। ਸਰਬਜੀਤ ਵੀ ਡੀਏਵੀ ਕਾਲਜ ਦਾ ਵਿਦਿਆਰਥੀ ਹੈ।
ਡੀਏਵੀ ਕਾਲਜ, ਚੰਡੀਗੜ੍ਹ ਪੂਰੇ ਦੇਸ਼ ਵਿੱਚ ਇੱਕੋ ਇੱਕ ਅਜਿਹਾ ਕਾਲਜ ਹੈ ਜਿੱਥੋਂ ਪੰਜ ਨਿਸ਼ਾਨੇਬਾਜ਼ ਪੈਰਿਸ ਓਲੰਪਿਕ ਵਿੱਚ ਭਾਗ ਲੈ ਰਹੇ ਹਨ। ਇਨ੍ਹਾਂ ਵਿੱਚ ਨਿਸ਼ਾਨੇਬਾਜ਼ ਵਿਜੇ ਵੀਰ ਸਿੱਧੂ, ਸਰਬਜੀਤ ਸਿੰਘ, ਮਨੂ ਭਾਸਕਰ, ਅਰਜੁਨ ਬਬੂਟਾ ਤੇ ਅੰਜੁਮ ਮੁਦਗਲ ਸ਼ਾਮਲ ਹਨ।
ਦਰਅਸਲ ਓਲੰਪਿਕ 'ਚ ਜੈਵਲਿਨ ਥ੍ਰੋਅ 'ਚ ਸੋਨ ਤਮਗਾ ਜਿੱਤਣ ਵਾਲਾ ਨੀਰਜ ਚੋਪੜਾ ਵੀ ਇਸ ਕਾਲਜ ਦਾ ਵਿਦਿਆਰਥੀ ਰਿਹਾ ਹੈ। ਅਜਿਹੇ 'ਚ ਕਾਲਜ ਦੇ ਸਮੁੱਚੇ ਸਟਾਫ 'ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਵਿਦਿਆਰਥੀ ਦੇਸ਼ ਤੇ ਇਸ ਕਾਲਜ ਦਾ ਨਾਂ ਰੌਸ਼ਨ ਕਰਨਗੇ।
ਉਧਰ, ਮਨੂ ਭਾਸਕਰ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਲ 2021 ਵਿੱਚ ਟੋਕੀਓ ਓਲੰਪਿਕ ਵਿੱਚ ਖੇਡਦੇ ਹੋਏ ਮਨੂ ਭਾਸਕਰ ਦੀ ਪਿਸਤੌਲ ਖਰਾਬ ਹੋ ਗਈ ਸੀ। ਇਸ ਕਾਰਨ ਉਹ 20 ਮਿੰਟ ਤੱਕ ਮਾਰਕ ਨਹੀਂ ਕਰ ਸਕੀ। ਪਿਸਤੌਲ ਠੀਕ ਹੋਣ ਤੋਂ ਬਾਅਦ ਵੀ ਮਨੂ ਸਿਰਫ਼ 14 ਸ਼ਾਟ ਹੀ ਚਲਾ ਸਕੀ ਤੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।
ਟੋਕੀਓ ਓਲੰਪਿਕ 'ਚ ਤਮਗਾ ਨਾ ਜਿੱਤਣ 'ਤੇ ਉਹ ਇੰਨੀ ਨਿਰਾਸ਼ ਸੀ ਕਿ ਉਸ ਨੇ ਦੇਸ਼ ਪਰਤ ਕੇ ਸ਼ੂਟਿੰਗ ਛੱਡਣ ਦਾ ਫੈਸਲਾ ਕਰ ਲਿਆ, ਪਰ ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਮੁਸ਼ਕਲਾਂ ਨਾਲ ਲੜਨਾ ਜਾਣਦੀ ਹੈ। ਉਸ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਹਮੇਸ਼ਾ ਆਪਣੇ ਅਤੀਤ ਨੂੰ ਭੁੱਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ।