Tokyo Olympic: ਸੋਮਵਾਰ ਦਾ ਦਿਨ ਭਾਰਤ ਲਈ ਰਹੇਗਾ ਅਹਿਮ, ਜਾਣੋ ਭਾਰਤ ਦਾ ਸ਼ੈਡਿਊਲ
ਕਮਲਪ੍ਰੀਤ ਕੌਰ ਮਹਿਲਾ ਡਿਸਕਸ ਥ੍ਰੋਅ ਦਾ ਫਆਇਨਲ ਮੁਕਾਬਲਾ ਖੇਡੇਗੀ। ਉ
Olympic Full Schedule 2 August: ਟੋਕਿਓ ਓਲੰਪਿਕ ਦੇ 9 ਦਿਨ ਪੂਰੇ ਹੋ ਚੁੱਕੇ ਹਨ। ਖੇਡਾਂ ਦੇ ਇਸ ਮਹਾਂਕੁੰਭ 'ਚ ਸੋਮਵਾਰ ਭਾਰਤੀ ਮਹਿਲਾ ਹਾਕੀ ਟੀਮ ਕੁਆਰਟਰਫਾਇਨਲ ਮੁਕਾਬਲੇ 'ਚ ਜਿੱਤ ਦਰਜ ਕਰਕੇ ਸੈਮੀਫਾਇਨਲ 'ਚ ਥਾਂ ਪੱਕੀ ਕਰਨਾ ਚਾਹੇਗੀ। ਹਾਕੀ ਟੀਮ ਤੋਂ ਇਲਾਵਾ ਕਮਲਪ੍ਰੀਤ ਕੌਰ ਮਹਿਲਾ ਡਿਸਕਸ ਥ੍ਰੋਅ ਦਾ ਫਆਇਨਲ ਮੁਕਾਬਲਾ ਖੇਡੇਗੀ। ਉਹ ਵੀ ਇਸ ਮੁਕਾਬਲੇ 'ਚ ਜਿੱਤ ਕੇ ਭਾਰਤ ਦੀ ਝੋਲੀ 'ਚ ਇਕ ਹੋਰ ਮੈਡਲ ਪਾਉਣਾ ਚਾਹੇਗੀ।
ਟੋਕਿਓ ਓਲੰਪਿਕਸ 'ਚ ਸੋਮਵਾਰ ਯਾਨੀ 2 ਅਗਸਤ ਨੂੰ ਭਾਰਤੀ ਖਿਡਾਰੀਆਂ ਦੇ ਪ੍ਰੋਗਰਾਮ 'ਤੇ ਇਕ ਨਜ਼ਰ ਪਾਉਂਦੇ ਹਾਂ।
ਐਥਲੈਟਿਕਸ:
ਸਵੇਰੇ 7:25 ਦੁਤੀ ਚੰਦ, ਮਹਿਲਾ 200 ਮੀਟਰ ਹੀਟ ਚਾਰ
ਸ਼ਾਮ 4:30 ਕਮਲਪ੍ਰੀਤ ਕੌਰ, ਮਹਿਲਾ ਡਿਸਕਸ ਥ੍ਰੋਅ ਫਾਇਨਲ
ਘੋੜਸਵਾਰੀ
ਦੁਪਹਿਰ 1:30 ਫਵਾਦ ਮਿਰਜਾ, ਈਵੇਂਟਿੰਗ ਜੰਪਿੰਗ ਵਿਅਕਤੀਗਤ ਕੁਆਲੀਫਾਇਰ
ਸ਼ਾਮ 5:15 ਈਵੇਂਟਿੰਗ ਵਿਅਕਤੀਗਤ ਜੰਪਿੰਗ ਫਾਇਨਲ
ਹਾਕੀ
ਸਵੇਰੇ ਸਾਢੇ 8 ਵਜੇ ਭਾਰਤ ਬਨਾਮ ਆਸਟਰੇਲੀਆ, ਮਹਿਲਾ ਹਾਕੀ ਕੁਆਰਟਰਫਾਇਨਲ
ਨਿਸ਼ਾਨੇਬਾਜ਼ੀ
ਸਵੇਰੇ 8 ਵਜੇ ਤੋਂ ਸੰਜੀਵ ਰਾਜਪੂਤ ਤੇ ਏਸ਼ਵਰਿਆ ਪ੍ਰਤਾਪ ਸਿੰਘ ਤੋਮਰ, ਪੁਰਸ਼ 50 ਮੀਟਰ ਰਾਇਫਲ ਥ੍ਰੀ ਪੋਜੀਸ਼ਨ ਕੁਆਲੀਫਿਕੇਸ਼ਨ
ਦੁਪਹਿਰ 1:20 ਵਜੇ ਤੋਂ ਪੁਰਸ਼ 50 ਮੀਟਰ ਰਾਇਫਲ ਤ੍ਰੀ ਪੁਜੀਸ਼ਨ ਫਾਇਨਲ
ਐਤਵਾਰ ਇਸ ਤਰ੍ਹਾਂ ਰਿਹਾ ਓਲੰਪਿਕ 'ਚ ਭਾਰਤ ਦਾ ਦਿਨ
ਟੋਕਿਓ ਓਲੰਪਿਕ 'ਚ ਐਤਵਾਰ ਨੂੰ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਬ੍ਰੌਂਜ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਇਲਾਵਾ ਪੁਰਸ਼ ਹਾਕੀ ਟੀਮ ਨੇ ਵੀ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਇਨਲ 'ਚ ਥਾਂ ਬਣਾਈ। ਆਓ ਐਤਵਾਰ ਨੂੰ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ ਜਾਣ ਲੈਂਦੇ ਹਾਂ..
ਬੈਡਮਿੰਟਨ
ਪੀਵੀ ਸਿੰਧੂ ਨੇ ਮਹਿਲਾ ਏਕਲ ਦੇ ਕਾਂਸੇ ਦੇ ਤਗਮੇ ਦੇ ਪਲੇਆਫ ਮੈਚ ਵਿਚ ਹੀ ਬਿੰਗ ਜਿਆਓ (ਚੀਨ) ਨੂੰ 21-13, 21-15 ਨਾਲ ਹਰਾ ਕੇ ਮਹਿਲਾ ਏਕਲ ਸਪਰਦਾ ਦਾ ਕਾਂਸੇ ਦਾ ਤਗਮਾ ਜਿੱਤਿਆ ਤੇ ਓਲੰਪਿਕ 'ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ।
ਹਾਕੀ
ਭਾਰਤੀ ਪੁਰਸ਼ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਇਨਲ 'ਚ ਥਾਂ ਬਣਾਈ
ਮੁੱਕੇਬਾਜ਼ੀ
ਸਤੀਸ਼ ਕੁਮਾਰ (91 ਕਿਗ੍ਰਾ ਤੋਂ ਜ਼ਿਆਦਾ) ਵਿਸ਼ਵ ਚੈਂਪੀਅਨ ਬਖੋਦਿਰ ਜਾਲੋਲੋਵ (ਉਜਬੇਕਿਸਤਾਨ) ਤੋਂ 0-5 ਨਾਲ ਹਾਰਕੇ ਕੁਆਰਟਰ ਫਾਇਨਲ ਤੋਂ ਬਾਹਰ ਹੋ ਗਏ।