Tokyo Paralympics: ਕਾਂਸੀ ਤਗਮੇ ਲਈ ਅਜੇ ਵਿਨੋਦ ਕੁਮਾਰ ਨੂੰ ਕਰਨੀ ਪਵੇਗੀ ਉਡੀਕ, ਇਸ ਕਾਰਨ ਰੋਕਿਆ ਗਿਆ ਨਤੀਜਾ
Tokyo Paralympics 2020: ਭਾਰਤ ਦੇ ਵਿਨੋਦ ਕੁਮਾਰ ਨੇ ਡਿਸਕ ਥ੍ਰੋਅ ਦੀ F52 ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਪਰ ਹੁਣ ਉਨ੍ਹਾਂ ਦਾ ਨਤੀਜਾ ਰੋਕ ਦਿੱਤਾ ਗਿਆ ਹੈ।
ਟੋਕੀਓ ਵਿੱਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ 41 ਸਾਲਾ ਬੀਐਸਐਫ ਜਵਾਨ ਵਿਨੋਦ ਕੁਮਾਰ ਨੇ ਡਿਸਕ ਥ੍ਰੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ, ਕੁਝ ਸਮੇਂ ਬਾਅਦ ਆਯੋਜਕਾਂ ਦੇ ਇੱਕ ਫੈਸਲੇ ਕਾਰਨ ਵਿਨੋਦ ਦਾ ਕਾਂਸੀ ਤਮਗਾ ਜਿੱਤਣ ਦਾ ਜਸ਼ਨ ਫੀਕਾ ਪੈ ਗਿਆ। ਦਰਅਸਲ, ਆਯੋਜਕਾਂ ਨੇ ਵਿਨੋਦ ਕੁਮਾਰ ਦੇ ਨਤੀਜੇ ਨੂੰ ਰੋਕ ਦਿੱਤਾ ਹੈ, ਅਤੇ ਜਾਣਕਾਰੀ ਮਿਲੀ ਹੈ ਕਿ ਫੈਸਲਾ ਸੋਮਵਾਰ ਨੂੰ ਲਿਆ ਜਾਵੇਗਾ।
ਜਾਣੋ ਕੀ ਹੈ ਮਾਮਲਾ:
ਵਿਨੋਦ ਨੂੰ ਕਲਾਸੀਫਿਕੇਸ਼ਨ ਵਿੱਚ F52 ਵਿੱਚ ਰੱਖਿਆ ਗਿਆ। ਇਸ ਵਿੱਚ ਉਹ ਅਥਲੀਟ ਜਿਨ੍ਹਾਂ ਦੀ ਮਾਸਪੇਸ਼ੀ ਕਮਜ਼ੋਰ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਸੀਮਤ ਹੁੰਦੀਆਂ ਹਨ, ਹੱਥਾਂ ਵਿੱਚ ਵਿਕਾਰ ਹੁੰਦਾ ਹੈ ਜਾਂ ਲੱਤ ਦੀ ਲੰਬਾਈ ਵਿੱਚ ਅੰਤਰ ਹੁੰਦਾ ਹੈ, ਜਿਸ ਕਾਰਨ ਖਿਡਾਰੀ ਬੈਠਣ ਵਾਲੇ ਮੁਕਾਬਲੇ ਵਿੱਚ ਹਿੱਸਾ ਲੈਂਦੇ ਹਨ। ਰੀੜ੍ਹ ਦੀ ਹੱਡੀ ਦੇ ਸੱਟਾਂ ਵਾਲੇ ਜਾਂ ਖਿਡਾਰੀ ਜਿਨ੍ਹਾਂ ਦੇ ਅੰਗ ਕੱਟੇ ਗਏ ਹਨ ਉਹ ਵੀ ਇਸ ਸ਼੍ਰੇਣੀ ਵਿੱਚ ਹਿੱਸਾ ਲੈਂਦੇ ਹਨ।
ਇਹ ਅਜੇ ਸਪਸ਼ਟ ਨਹੀਂ ਹੈ ਕਿ ਕਲਾਸੀਫਿਕੇਸ਼ਨ ਨੂੰ ਕਿਸ ਆਧਾਰ 'ਤੇ ਚੁਣੌਤੀ ਦਿੱਤੀ ਗਈ ਹੈ। ਖੇਡਾਂ ਦੇ ਪ੍ਰਬੰਧਕਾਂ ਦੇ ਇੱਕ ਬਿਆਨ ਮੁਤਾਬਕ, "ਮੁਕਾਬਲੇ ਵਿੱਚ ਵਰਗੀਕਰਣ ਨਿਰੀਖਣ ਦੇ ਕਾਰਨ ਇਸ ਇਵੈਂਟ ਦੇ ਨਤੀਜਿਆਂ ਦੀ ਫਿਲਹਾਲ ਸਮੀਖਿਆ ਕੀਤੀ ਜਾ ਰਹੀ ਹੈ। ਮੈਡਲ ਸਮਾਰੋਹ ਨੂੰ ਵੀ 30 ਅਗਸਤ ਦੇ ਸ਼ਾਮ ਦੇ ਸੈਸ਼ਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।"
ਵਿਨੋਦ ਨੇ ਕੀਤਾ ਕਮਾਲ
ਵਿਨੋਦ ਕੁਮਾਰ ਨੇ 19.98 ਮੀਟਰ ਦੇ ਥ੍ਰੋਅ ਨਾਲ ਡਿਸਕ ਥ੍ਰੋ ਦੀ ਐਫ 52 ਸ਼੍ਰੇਣੀ ਵਿੱਚ ਏਸ਼ੀਅਨ ਰਿਕਾਰਡ ਕਾਇਮ ਕੀਤਾ। ਵਿਨੋਦ ਨੇ ਛੇ ਕੋਸ਼ਿਸ਼ਾਂ ਵਿੱਚ 17.46 ਮੀਟਰ ਦੀ ਥਰੋਅ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ 18.32 ਮੀਟਰ, 17.80 ਮੀਟਰ, 19.20 ਮੀਟਰ, 19.91 ਮੀਟਰ ਅਤੇ 19.81 ਮੀਟਰ ਸੁੱਟਿਆ। ਉਸ ਦਾ ਪੰਜਵਾਂ ਥ੍ਰੋ 19.91 ਮੀਟਰ ਦਾ ਸਰਬੋਤਮ ਥ੍ਰੋ ਮੰਨਿਆ ਗਿਆ। ਇਸ ਦੇ ਨਾਲ ਹੀ ਉਸ ਨੇ ਏਸ਼ੀਅਨ ਰਿਕਾਰਡ ਆਪਣੇ ਨਾਂ ਕੀਤਾ। ਹਾਲਾਂਕਿ, ਹੁਣ ਆਯੋਜਕਾਂ ਦਾ ਫੈਸਲਾ ਆਉਣ ਤੋਂ ਬਾਅਦ ਹੀ ਇਸ ਮਾਮਲੇ 'ਤੇ ਸਥਿਤੀ ਸਪੱਸ਼ਟ ਹੋਵੇਗੀ।
ਇਹ ਵੀ ਪੜ੍ਹੋ: ਜੱਜ ਨੇ ਸੁਣਾਇਆ ਹੈਰਾਨ ਕਰਨ ਵਾਲਾ ਫੈਸਲਾ, ਪੁੱਤ ਦੇ ਪੋਰਨ ਕਲੈਕਸ਼ਨ ਸੁੱਟਣ 'ਤੇ ਦੇਣਾ ਪਵੇਗਾ 22 ਲੱਖ ਰੁਪਏ ਦਾ ਜ਼ੁਰਮਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin