Arjun Tendulkar: ਅਰਜੁਨ ਤੇਂਦੁਲਕਰ ਨੇ ਪ੍ਰਿਥਵੀ ਸ਼ਾਅ ਦਾ ਵੀਡੀਓ ਕੀਤਾ ਲੀਕ, ਇਸ ਹਰਕਤ ਕਾਰਨ ਟੀਮ ਇੰਡੀਆ ਤੋਂ ਕੱਢੇ ਗਏ ਬਾਹਰ
Arjun Tendulkar: ਟੀਮ ਇੰਡੀਆ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। ਹਾਲਾਂਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਉਨ੍ਹਾਂ ਨੂੰ ਅਕਸਰ ਕ੍ਰਿਕਟ ਪ੍ਰੇਮੀਆਂ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ। ਉਹ ਆਏ ਦਿਨ ਵਿਵਾਦਾਂ 'ਚ
Arjun Tendulkar: ਟੀਮ ਇੰਡੀਆ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। ਹਾਲਾਂਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਉਨ੍ਹਾਂ ਨੂੰ ਅਕਸਰ ਕ੍ਰਿਕਟ ਪ੍ਰੇਮੀਆਂ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ। ਉਹ ਆਏ ਦਿਨ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਇੱਕ ਵਾਰ ਫਿਰ ਉਹ ਸੁਰਖੀਆਂ ਵਿੱਚ ਹੈ। ਉਨ੍ਹਾਂ ਦੇ ਕਰੀਬੀ ਦੋਸਤ ਅਰਜੁਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਪ੍ਰਿਥਵੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਉਸ ਕਲਿੱਪ ਵਿੱਚ ਅਜਿਹਾ ਕੀ ਹੈ ਜਿਸ ਤੋਂ ਬਾਅਦ ਪ੍ਰਿਥਵੀ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਖਬਰ ਰਾਹੀਂ ਜਾਣੋ...
ਅਰਜੁਨ ਤੇਂਦੁਲਕਰ ਨੇ ਪ੍ਰਿਥਵੀ ਸ਼ਾਅ ਦਾ ਵੀਡੀਓ ਲੀਕ ਕੀਤਾ
ਦੱਸ ਦੇਈਏ ਕਿ ਅਰਜੁਨ ਤੇਂਦੁਲਕਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਪ੍ਰਿਥਵੀ ਸ਼ਾਅ ਦਾ ਇੱਕ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਪ੍ਰਿਥਵੀ ਸ਼ਾਅ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਪ੍ਰਿਥਵੀ ਬਿਰਯਾਨੀ ਖਾਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਸ ਦੇ ਦੋਸਤ ਵੀ ਨਜ਼ਰ ਆ ਰਹੇ ਹਨ। ਸੰਭਾਵਨਾ ਹੈ ਕਿ ਅਰਜੁਨ ਵੀ ਉੱਥੇ ਮੌਜੂਦ ਸਨ। ਪ੍ਰਿਥਵੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Arjun Tendulkar and prithvi shaw pic.twitter.com/qrXO7OV7hE
— Pappu Plumber (@tappumessi) November 22, 2024
ਭਾਰ ਦੀ ਸਮੱਸਿਆ ਕਾਰਨ ਟੀਮ ਤੋਂ ਹੋਏ ਸੀ ਬਾਹਰ
ਪ੍ਰਿਥਵੀ ਸ਼ਾਅ ਦੇ ਸਭ ਤੋਂ ਚੰਗੇ ਦੋਸਤ ਅਰਜੁਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਕਾਰਨ ਇੱਕ ਵਾਰ ਫਿਰ ਖਬਰਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਪ੍ਰਿਥਵੀ ਸ਼ਾਅ ਨੂੰ ਉਨ੍ਹਾਂ ਦੇ ਵਧਦੇ ਵਜ਼ਨ ਕਾਰਨ ਮੁੰਬਈ ਰਣਜੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਿਥਵੀ ਨੇ ਆਪਣੀ ਫਿਟਨੈੱਸ 'ਤੇ ਸਖਤ ਮਿਹਨਤ ਕੀਤੀ। ਪਰ ਅਰਜੁਨ ਦੀ ਸਟੋਰੀ ਵਿੱਚ ਪੋਸਟ ਕੀਤੇ ਗਏ ਵੀਡੀਓ ਨੇ ਪ੍ਰਿਥਵੀ ਦੀ ਸਾਰੀ ਮਿਹਨਤ ਨੂੰ ਬਰਬਾਦ ਕਰ ਦਿੱਤਾ ਹੈ।
ਸ਼ਾਨਦਾਰ ਫਾਰਮ 'ਚ ਅਰਜੁਨ ਤੇਂਦੁਲਕਰ
ਅਰਜੁਨ ਤੇਂਦੁਲਕਰ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਕਾਫੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਰਣਜੀ ਟਰਾਫੀ 'ਚ ਗੋਆ ਲਈ ਖੇਡਦੇ ਹੋਏ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਅਰਜੁਨ ਨੇ ਇਸ ਮੈਚ ਵਿੱਚ ਆਪਣੇ ਕਰੀਅਰ ਦੀ ਪਹਿਲੀ ਜਿੱਤ ਦਰਜ ਕੀਤੀ ਸੀ।