French Open 2022: ਰਿਕਾਰਡ 14ਵੀਂ ਵਾਰ ਫਾਈਨਲ 'ਚ ਪਹੁੰਚੇ Rafael Nadal, ਅਲੈਗਜ਼ੈਂਡਰ ਜ਼ਵੇਰੇਵ ਨੇ ਅੱਧ ਵਿਚਾਲੇ ਹੀ ਛੱਡਿਆ ਮੈਚ
Nadal into French Open final: ਸਪੇਨ ਦੇ ਮਹਾਨ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਆਪਣੇ 36ਵੇਂ ਜਨਮ ਦਿਨ 'ਤੇ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ।
Nadal into French Open final: ਸਪੇਨ ਦੇ ਮਹਾਨ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਆਪਣੇ 36ਵੇਂ ਜਨਮ ਦਿਨ 'ਤੇ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ 'ਚ ਉਹਨਾਂ ਦਾ ਸਾਹਮਣਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਇਆ ਸੀ। ਹਾਲਾਂਕਿ ਇਸ ਮੈਚ 'ਚ ਜਰਮਨ ਖਿਡਾਰੀ ਦੂਜੇ ਸੈੱਟ 'ਚ ਜ਼ਖਮੀ ਹੋ ਗਏ। ਜਿਸ ਕਾਰਨ ਨਡਾਲ ਨੂੰ ਵਾਕਓਵਰ ਮਿਲ ਗਿਆ ਸੀ। ਨਡਾਲ ਉਸ ਸਮੇਂ 7-6, 6-6 ਨਾਲ ਅੱਗੇ ਸੀ।
ਰਾਫੇਲ ਨੇ ਆਪਣੇ ਕਰੀਅਰ ਵਿੱਚ 14ਵੀਂ ਵਾਰ ਫਰੈਂਚ ਓਪਨ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਉਹ 13 ਵਾਰ ਖਿਤਾਬ ਜਿੱਤਣ ਵਿਚ ਸਫਲ ਰਹੇ ਹਨ। ਉਨ੍ਹਾਂ ਨੂੰ ਸਿਰਫ਼ ਇੱਕ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
'ਬੈਸਾਖੀ ਦੇ ਸਹਾਰੇ ਕਿਹਾ ਅਲਵਿਦਾ '
ਇਸ ਮੈਚ ਵਿੱਚ ਨਡਾਲ ਨੇ ਸੈੱਟ ਟਾਈਬ੍ਰੇਕਰ ਵਿੱਚ ਆਪਣੇ ਨਾਮ ਕੀਤਾ। ਦੂਜਾ ਸੈੱਟ ਵੀ ਟਾਈਬ੍ਰੇਕਰ ਵਿੱਚ ਚਲਾ ਗਿਆ ਸੀ, ਉਦੋਂ ਜ਼ਵੇਰੇਵ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਡਿੱਗ ਗਏ ਸਨ ਅਤੇ ਉਹਨਾਂ ਦੇ ਗਿੱਟੇ ਵਿੱਚ ਸੱਟ ਲੱਗ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਵ੍ਹੀਲ ਚੇਅਰ 'ਤੇ ਬਿਠਾ ਕੇ ਕੋਰਟ ਤੋਂ ਬਾਹਰ ਲਿਜਾਇਆ ਗਿਆ। ਜਿਸ ਤੋਂ ਬਾਅਦ ਉਹ ਬੈਸਾਖੀਆਂ ਦੇ ਸਹਾਰੇ ਕੋਰਟ 'ਚ ਆਏ।
#BREAKING Rafael Nadal into French Open final after Alexander Zverev leaves semi-final in 2nd set with shock injury pic.twitter.com/0aaauLT9sk
— AFP News Agency (@AFP) June 3, 2022
ਉਹਨਾਂ ਦੀ ਹਾਲਤ ਦੇਖ ਕੇ ਸਾਫ਼ ਹੋ ਗਿਆ ਸੀ ਕਿ ਉਹ ਹੁਣ ਇਸ ਮੈਚ ਵਿਚ ਨਹੀਂ ਖੇਡ ਸਕਣਗੇ । ਜਿਸ ਤੋਂ ਬਾਅਦ ਨਡਾਲ ਨੂੰ ਜੇਤੂ ਐਲਾਨ ਦਿੱਤਾ ਗਿਆ। ਦੱਸ ਦੇਈਏ ਕਿ ਦੂਜਾ ਸੈਮੀਫਾਈਨਲ ਮਾਰਿਨ ਸਿਲਿਚ ਅਤੇ ਕੈਸਰ ਰੁਡ ਵਿਚਾਲੇ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਨਡਾਲ ਨਾਲ ਭਿੜੇਗੀ।