Asian Para Games: ਏਸ਼ੀਅਨ ਪੈਰਾ ਖੇਡਾਂ 'ਚ ਸ਼ੀਤਲ ਦੇਵੀ ਨੇ ਕਰਵਾਈ ਬੱਲੇ-ਬੱਲੇ, ਕੰਪਾਊਂਡ ਓਪਨ ਤੀਰਅੰਦਾਜ਼ੀ 'ਚ ਜਿੱਤਿਆ ਗੋਲਡ
Asian Para Games 2023: ਏਸ ਪੈਰਾ-ਤੀਰਅੰਦਾਜ਼ ਨੇ ਏਸ਼ੀਅਨ ਪੈਰਾ ਖੇਡਾਂ ਦੇ ਇਸ ਐਡੀਸ਼ਨ ਵਿੱਚ ਇੱਕ ਹੋਰ ਤਮਗਾ ਜਿੱਤਣ ਲਈ ਹਾਂਗਜ਼ੂ ਵਿੱਚ ਇੱਕ ਵਾਰ ਫਿਰ ਅਭਿਨੈ ਕੀਤਾ। ਸ਼ੀਤਲ ਦੇਵੀ ਨੇ ਸਿੰਗਾਪੁਰ ਦੀ ਆਪਣੀ ਵਿਰੋਧੀ ਨੂੰ ਹਰਾ ਕੇ ਪੇਸ਼ਕਸ਼ 'ਤੇ ਸੋਨ ਤਗਮਾ ਜਿੱਤਿਆ।
Asian Para Games 2023: ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਦਾ ਜਲਵਾ ਬਰਕਰਾਰ ਹੈ। ਹੁਣ ਤੱਕ ਭਾਰਤ ਨੇ ਦੋ ਦਰਜਨ ਦੇ ਕਰੀਬ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ। ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਹੁਣ ਭਾਰਤ ਦੀ ਸ਼ੀਤਲ ਦੇਵੀ ਨੇ ਕੰਪਾਊਂਡ ਓਪਨ ਤੀਰਅੰਦਾਜ਼ੀ ਈਵੈਂਟ 'ਚ ਗੋਲਡ ਮੈਡਲ ਜਿੱਤਿਆ ਹੈ।
Sheetal Devi Wins First 🥇 of the Day for 🇮🇳
— SAI Media (@Media_SAI) October 27, 2023
🏹 The Phenomenal Archer delivers a scintillating performance, clinching the coveted GOLD in Women's Individual Compound Open event, defeating Alim Nur Syahidah from Singapore in a breathtaking match!
🥇 Sheetal's victory fills our… pic.twitter.com/dehBoXvbSZ
ਪੀਐਮ ਮੋਦੀ ਨੇ ਵੀ ਦਿੱਤੀ ਵਧਾਈ
ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਭਾਰਤੀ ਖਿਡਾਰੀਆਂ ਦੀ ਰੱਜ ਕੇ ਤਾਰੀਫਾਂ ਕੀਤੀਆਂ ਹਨ। ਉਨ੍ਹਾਂ ਨੇ ਸ਼ੀਤਲ ਦੇਵੀ, ਰਮਨ ਸਿੰਘ ਤੇ ਹੋਰ ਗੋਲਡ ਮੈਡਲ ਜੇਤੂਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਸੰਦੇਸ਼ ਦਿੱਤਾ ਹੈ।
Congratulations to @SIVARAJAN_INDIA and @Krishnanagar99 for their stellar Bronze Medal in the Para Badminton Men's Doubles SH6 event. Best wishes for all upcoming endeavours. pic.twitter.com/VBfEivlZpO
— Narendra Modi (@narendramodi) October 26, 2023
ਕਾਬਿਲੇਗ਼ੌਰ ਹੈ ਕਿ ਚੀਨ ਦੇ ਹਾਂਗਜ਼ੂ 'ਚ ਹੋ ਰਹੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਪ੍ਰਾਚੀ ਯਾਦਵ ਅੱਜ ਪੈਰਾ ਕੈਨੋਇੰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਸ ਨੇ ਲਗਾਤਾਰ ਦੂਜੇ ਦਿਨ ਦੇਸ਼ ਲਈ ਤਗਮਾ ਜਿੱਤਿਆ। ਭਾਰਤ ਨੇ ਅੱਜ ਮੁਕਾਬਲੇ ਦੇ ਦੂਜੇ ਦਿਨ ਤਿੰਨ ਸੋਨ ਸਮੇਤ ਕੁੱਲ 20 ਤਗਮੇ ਜਿੱਤੇ। ਇਸ ਨਾਲ ਦੇਸ਼ ਦੇ ਕੁੱਲ ਤਗਮਿਆਂ ਦੀ ਗਿਣਤੀ 34 ਹੋ ਗਈ।