ਪਾਕਿਸਤਾਨੀ ਟੀਮ 'ਚੋਂ ਵੀ ਕੱਟਿਆ ਜਾਏਗਾ ਸਰਫਰਾਜ਼ ਦਾ ਪੱਤਾ, ਸ਼ੋਇਬ ਨੇ ਦਿੱਤੀ ਗਰੰਟੀ!
ਸ਼ੁੱਕਰਵਾਰ ਨੂੰ ਪਾਕਿਸਤਾਨ ਕ੍ਰਿਕੇਟ ਬੋਰਡ ਨੇ ਸਰਫਰਾਜ ਅਹਿਮਦ ਤੋਂ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਖੋਹ ਲਈ। ਉਸ ਦੀ ਥਾਂ ਬਾਬਰ ਆਜ਼ਮ ਨੂੰ ਛੋਟੇ ਫਾਰਮੈਟਾਂ ਤੇ ਅਜ਼ਹਰ ਅਲੀ ਨੂੰ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਇਬ ਅਖਤਰ ਨੇ ਕਿਹਾ ਹੈ ਕਿ ਹੁਣ ਇਸ ਵਿਕਟਕੀਪਰ ਬੱਲੇਬਾਜ਼ ਦੀ ਟੀਮ ਵਿੱਚ ਜਗ੍ਹਾ ਮੁਸ਼ਕਲ ਹੈ।
ਚੰਡੀਗੜ੍ਹ: ਸ਼ੁੱਕਰਵਾਰ ਨੂੰ ਪਾਕਿਸਤਾਨ ਕ੍ਰਿਕੇਟ ਬੋਰਡ ਨੇ ਸਰਫਰਾਜ ਅਹਿਮਦ ਤੋਂ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਖੋਹ ਲਈ। ਉਸ ਦੀ ਥਾਂ ਬਾਬਰ ਆਜ਼ਮ ਨੂੰ ਛੋਟੇ ਫਾਰਮੈਟਾਂ ਤੇ ਅਜ਼ਹਰ ਅਲੀ ਨੂੰ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਇਬ ਅਖਤਰ ਨੇ ਕਿਹਾ ਹੈ ਕਿ ਹੁਣ ਇਸ ਵਿਕਟਕੀਪਰ ਬੱਲੇਬਾਜ਼ ਦੀ ਟੀਮ ਵਿੱਚ ਜਗ੍ਹਾ ਮੁਸ਼ਕਲ ਹੈ।
ਸ਼ੁੱਕਰਵਾਰ ਨੂੰ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕਿਹਾ ਹੈ ਕਿ ਸਰਫਰਾਜ਼ ਅਹਿਮਦ ਕੋਲ ਕਪਤਾਨੀ ਦੇ ਨਾਲ-ਨਾਲ ਟੀਮ ਵਿੱਚ ਬਣੇ ਰਹਿਣ ਦਾ ਮੌਕਾ ਵੀ ਚਲਾ ਗਿਆ ਹੈ। ਟੀਮ ਲਈ ਜਗ੍ਹਾ ਬਣਾਉਣਾ ਉਸ ਲਈ ਹੁਣ ਮੁਸ਼ਕਲ ਹੋ ਗਿਆ ਹੈ। ਸ਼ੋਇਬ ਅਖਤਰ ਨੇ ਕਿਹਾ ਹੈ, 'ਸਵੈ-ਘਾਟ ਕਾਰਨ ਅਜਿਹੇ ਹਾਲਾਤ ਬਣੇ ਹਨ ਕਿ ਸਰਫਰਾਜ਼ ਦੀ ਕਪਤਾਨੀ ਖੋਹ ਲਈ ਗਈ ਹੈ। ਇਸ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ ਹੈ।'
ਸ਼ੋਇਬ ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, 'ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਹੁਣ ਸਰਫਰਾਜ ਨੂੰ ਟੀਮ 'ਚ ਵੀ ਨਹੀਂ ਰੱਖਣਗੇ। ਮੈਂ ਇਸਦੀ ਗਰੰਟੀ ਦਿੰਦਾ ਹਾਂ। ਉਹ ਸਰਫਰਾਜ ਨੂੰ ਇੱਕ ਮੌਕਾ ਵੀ ਨਹੀਂ ਦੇਣਗੇ।' ਸ਼ੋਇਬ ਅਖਤਰ ਨੇ ਸਰਫਰਾਜ ਅਹਿਮਦ ਨੂੰ ਇਕ ਡਰਪੋਕ ਕਪਤਾਨ ਵੀ ਕਿਹਾ। ਉਸ ਨੇ ਕਿਹਾ, 'ਪਿਛਲੇ ਦੋ ਸਾਲਾਂ ਤੋਂ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਉਸਦੀ ਮਾਨਸਿਕਤਾ ਕਦੋਂ ਸਕਾਰਾਤਮਕ ਹੋਏਗੀ ਤੇ ਕਦੋਂ ਉਹ ਆਪਣੀ ਬੱਲੇਬਾਜ਼ੀ ਵਿੱਚ ਸੁਧਾਰ ਕਰੇਗਾ।'