IPL ’ਚ ਨਾ ਖੇਡਣ ਦੇ ਬਾਵਜੂਦ ਸ਼੍ਰੇਯਸ ਅਈਅਰ ਨੂੰ ਮਿਲਣਗੇ 7 ਕਰੋੜ, BCCI ਦੇ ਇਸ ਨਿਯਮ ਦਾ ਲਾਹਾ
ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ’ਚ ਦਿੱਲੀ ਕੈਪੀਟਲਜ਼ ਦੀ ਟੀਮ ਨਵੇਂ ਕਪਤਾਨ ਨਾਲ ਮੈਦਾਨ ’ਚ ਉੱਤਰ ਰਹੀ ਹੈ। ਇੰਗਲੈਂਡ ਵਿਰੁੱਧ ਪਹਿਲੇ ਵਨਡੇ ’ਚ ਸੱਟ ਲੱਗਣ ਕਾਰਣ ਸ਼੍ਰੇਯਸ਼ ਅਈਅਰ ਆਈਪੀਐੱਲ ਦੇ 14ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ। ਸ਼੍ਰੇਯਸ਼ ਅਈਅਰ ਨੂੰ ਭਾਵੇਂ 14ਵੇਂ ਸੀਜ਼ਨ ਤੋਂ ਬਾਹਰ ਹੋਣ ਦੇ ਬਾਵਜੂਦ ਆਰਥਿਕ ਨੁਕਸਾਨ ਨਹੀਂ ਝੱਲਣਾ ਪਵੇਗਾ। ਦਿੱਲੀ ਕੈਪੀਟਲਜ਼ ਅਈਅਰ ਨੂੰ ਇਸ ਸੀਜ਼ਨ ਦੀ ਪੂਰੀ ਫ਼ੀਸ ਦੇਵੇਗੀ।
IPL 2021: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ’ਚ ਦਿੱਲੀ ਕੈਪੀਟਲਜ਼ ਦੀ ਟੀਮ ਨਵੇਂ ਕਪਤਾਨ ਨਾਲ ਮੈਦਾਨ ’ਚ ਉੱਤਰ ਰਹੀ ਹੈ। ਇੰਗਲੈਂਡ ਵਿਰੁੱਧ ਪਹਿਲੇ ਵਨਡੇ ’ਚ ਸੱਟ ਲੱਗਣ ਕਾਰਣ ਸ਼੍ਰੇਯਸ ਅਈਅਰ ਆਈਪੀਐੱਲ ਦੇ 14ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ। ਸ਼੍ਰੇਯਸ ਅਈਅਰ ਨੂੰ ਭਾਵੇਂ 14ਵੇਂ ਸੀਜ਼ਨ ਤੋਂ ਬਾਹਰ ਹੋਣ ਦੇ ਬਾਵਜੂਦ ਆਰਥਿਕ ਨੁਕਸਾਨ ਨਹੀਂ ਝੱਲਣਾ ਪਵੇਗਾ। ਦਿੱਲੀ ਕੈਪੀਟਲਜ਼ ਅਈਅਰ ਨੂੰ ਇਸ ਸੀਜ਼ਨ ਦੀ ਪੂਰੀ ਫ਼ੀਸ ਦੇਵੇਗੀ।
ਦਿੱਲੀ ਕੈਪੀਟਲਜ਼ ਨਾਲ ਸ਼੍ਰੇਯਸ ਅਈਅਰ ਦਾ ਸਾਲਾਨਾ ਕੌਂਟ੍ਰੈਕਟ 7 ਕਰੋੜ ਰੁਪਏ ਦਾ ਹੈ। ਆਈਪੀਐੱਲ ਦੇ ਨਿਯਮਾਂ ਅਨੁਸਾਰ ਦਿੱਲੀ ਕੈਪੀਟਲਜ਼ ਸ਼੍ਰੇਯਸ਼ ਅਈਅਰ ਨੂੰ ਉਨ੍ਹਾਂ ਦੀ ਪੂਰੀ ਫ਼ੀਸ ਦੇਵੇਗਾ। ਸ਼੍ਰੇਯਸ ਅਈਅਰ ਦੇ ਮੋਢੇ ਦੀ ਸਰਜਰੀ 8 ਅਪ੍ਰੈਲ ਨੂੰ ਹੋਣੀ ਹੈ।
ਬੀਸੀਸੀਆਈ ਦੀ ਇੰਸ਼ਓਰੈਂਸ ਪਾਲਿਸੀ ਅਧੀਨ ਸ਼੍ਰੇਯਸ ਅਈਅਰ ਨੂੰ ਪੂਰੀ ਤਨਖ਼ਾਹ ਮਿਲੇਗੀ। ਬੀਸੀਸੀਆਈ ਨੇ ਸਾਲ 2011 ’ਚ ਇਹ ਨਿਯਮ ਲਾਗੂ ਕਰ ਦਿੱਤਾਸੀ ਕਿ ਜੇ ਬੋਰਡ ਦੇ ਕੌਂਟ੍ਰੈਕਟ ਵਾਲਾ ਕੋਈ ਵੀ ਖਿਡਾਰੀ ਸੱਟ ਲੱਗਣ ਕਾਰਨ ਆਈਪੀਐੱਲ ਤੋਂ ਬਾਹਰ ਹੁੰਦਾ ਹੈ, ਤਾਂ ਉਸ ਨੂੰ ਆਈਪੀਐੱਲ ਦੀ ਟੀਮ ਪੂਰੀ ਤਨਖ਼ਾਹ ਦੇਵੇਗੀ।
ਸ਼੍ਰੇਯਸ ਅਈਅਰ ਦੇ ਦਰਅਸਲ ਟੀਮ ਇੰਡੀਆ ਵੱਲੋਂ ਖੇਡਦੇ ਸਮੇਂ ਸੱਟ ਲੱਗਾ ਹੈ, ਇਯੇ ਲਈ ਉਨ੍ਹਾਂ ਨੂੰ BCCI ਦੇ ਨਿਯਮ ਦਾ ਲਾਭ ਮਿਲੇਗਾ। ਬੀਸੀਸੀਆਈ ਦਾ ਇਹ ਨਿਯਮ ਉਨ੍ਹਾਂ ਖਿਡਾਰੀਆਂ ਉੱਤੇ ਲਾਗੂ ਨਹੀਂ ਹੁੰਦਾ, ਜਿਨ੍ਹਾਂ ਕੋਲ ਬੋਰਡ ਦਾ ਕੌਂਟ੍ਰੈਕਟ ਨਹੀਂ ਹੈ। ਦੱਸ ਦੇਈਏ ਕਿ ਸ਼੍ਰੇਯਸ ਅਈਅਰ ਦੀ ਕਪਤਾਨੀ ’ਚ ਦਿੱਲੀ ਕੈਪੀਟਲਜ਼ ਨੇ ਪਿਛਲੇ ਸੀਜ਼ਨ ’ਚ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ। ਦਿੱਲੀ ਕੈਪੀਟਲਜ਼ ਸਾਲ 2020 ’ਚ ਪਹਿਲੀ ਵਾਰ ਆਈਪੀਐੱਲ ਦੇ ਫ਼ਾਈਨਲ ਤੱਕ ਪੁੱਜਣ ’ਚ ਕਾਮਯਾਬ ਰਹੀ ਸੀ।
ਅਈਅਰ ਨੇ ਪਿਛਲੇ ਸੀਜ਼ਨ ਦੌਰਾਨ 519 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਅਈਅਰ ਹੁਣ ਤੱਕ ਆਈਪੀਐੱਲ ਦੇ 79 ਮੈਚਾਂ ਵਿੱਚ 2,200 ਦੌੜਾਂ ਬਣਾ ਚੁੱਕੇ ਹਨ। ਅਈਅਰ ਦੀ ਥਾਂ ’ਤੇ ਦਿੱਲੀ ਕੈਪੀਟਲਜ਼ ਨੇ ਰਿਸ਼ਭ ਪੰਤ ਨੂੰ ਆਪਣਾ ਕਪਤਾਨ ਬਣਾਇਆ ਹੈ।