1….ਟੀਮ ਇੰਡੀਆ ਦੇ ਦਿੱਗਜ ਆਲ ਰਾਉਂਡਰ ਅਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਦਮਦਾਰ ਖੇਡ ਵਿਖਾ ਰਹੇ ਰਵਿੰਦਰ ਜਡੇਜਾ ਨੂੰ ਮੈਚ ਫੀਸ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਜਡ਼ੇਜਾ ਨੂੰ ਮੈਚ ਫੀਸ ‘ਚ 50% ਜੁਰਮਾਨਾ ਕੀਤਾ ਗਿਆ ਹੈ। ਅਜਿਹਾ ਜਡੇਜਾ ਦੀ ਇੱਕੋ ਗਲਤੀ ਨੂੰ ਕਈ ਵਾਰ ਦੁਹਰਾਉਣ ਕਾਰਨ ਹੋਇਆ।
2...ਨਿਊਜ਼ੀਲੈਂਡ ਖਿਲਾਫ ਇੰਦੌਰ ‘ਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਆਖਰੀ ਮੈਚ ‘ਚ ਜਡੇਜਾ ਨੇ ਪਿਚ ਦੇ ਸੈਂਸੀਟਿਵ ਏਰੀਆ ‘ਤੇ ਭੱਜਣ ਦੀ ਗਲਤੀ ਕੀਤੀ। ਖਾਸਗੱਲ ਇਹ ਸੀ ਕਿ ਜਡੇਜਾ ਨੇ ਇਹ ਗਲਤੀ ਕਈ ਵਾਰ ਦੋਹਰਾਈ। ਜਡੇਜਾ ਨੇ ਅੰਪਾਇਰ ਨੂੰ ਉਨ੍ਹਾਂ ਨੂੰ ਆਫੀਸ਼ੀਅਲ ਵਾਰਨਿੰਗ ਦੇਣ ਲਈ ਮਜਬੂਰ ਕਰ ਦਿੱਤਾ ਨਾਲ ਹੀ5 ਰਨ ਦੀ ਪੈਨਲਟੀ ਵੀ ਲੱਗੀ। 3 ਡੀਮੈਰਿਟ ਪਾਇੰਟ ਵੀ ਮਿਲੇ ਹਨ।
3….ਸਾਊਥ ਅਫਰੀਕਾ ਨੇ ਐਤਵਾਰ ਨੂੰ ਸੇਂਟ ਜਾਰਜ ਪਾਰਕ ਚ ਚੋਥੇ ਵਨਡੇ ਮੈਚ ਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸਾਊਥ ਅਫਰੀਕਾ ਨੇ ਆਸਟ੍ਰੇਲੀਆ ਤੋਂ ਮਿਲੇ 168 ਰਨਾਂ ਦੇ ਟੀਚੇ ਨੂੰ 87 ਗੇਦਾਂ ਪਹਿਲਾਂ ਹੀ ਹਾਸਲ ਕਰ ਲਿਆ। ਇਸਦੇ ਨਾਲ ਹੀ ਅਫਰੀਕੀ ਟੀਮ ਨੂੰ 5 ਮੈਚਾਂ ਦੀ ਸੀਰੀਜ਼ 4-0 ਦੀ ਬਡ਼ਤ ਹਾਸਲ ਹੋ ਗਈ ਹੈ।
4….ਐਤਵਾਰ ਨੂੰ ਤੀਜੇ ਟੈਸਟ ਮੈਚ ਚ ਵਿਰਾਟ ਅਤੇ ਰਹਾਣੇ ਦੀਆਂ ਸ਼ਾਨਦਾਰ ਪਾਰੀਆਂ ਨੂੰ ਵੇਖਦੇ ਕਿਵੀ ਟੀਮ ਦੇ ਕੋਚ ਮਾਇਕ ਹੇਸਨ ਨੇ ਕੋਹਲੀ ਦੀ ਜਮ ਕੇ ਤਾਰੀਫ ਕੀਤੀ। ਹੇਸਨ ਮੁਤਾਬਕ ਹਰ ਗੇਂਦ ਤੇ ਬਿਹਤਰੀਨ ਸ਼ੌਟ ਲਗਾਏ ਗਏ ਉਹ ਆਪਣੀ ਯੋਜਨਾ ਤੇ ਅਮਲ ਕਰ ਰਹੇ ਸੀ ਪਰ ਉਹਨਾਂ ਦੀ ਯੋਜਨਾ ਨੂੰ ਫੇਲ੍ਹ ਕਰ ਦਿੱਤਾ ਗਿਆ।
5….ਸਕੂਲ ਕ੍ਰਿਕੇਟ ਵਿੱਚ ਹਰ ਟੀਮ ਚ 14 ਖਿਡਾਰੀਆਂ ਨੂੰ ਖਿਡਾਉਣ ਦੇ ਸਚਿਨ ਤੇਂਦੁਲਕਰ ਦੇ ਵਿਚਾਰ ਨੂੰ ਮੁੰਬਈ ਕ੍ਰਿਕੇਟ ਸੰਘ ਨੇ ਹਰੀ ਝੰਡੀ ਵਖਾ ਦਿੱਤੀ ਹੈ। ਐਮਸੀਏ ਨੇ ਹਾਲ ਹੀ ਚ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸਦੇ ਤਹਿਤ ਹਰ ਸਕੂਲ ਪੱਧਰ ਦੀ ਟੀਮ ਚ 11 ਦੀ ਥਾਂ 14 ਖਿਡਾਰੀਆਂ ਨੂੰ ਖੇਡਣ ਦਿੱਤਾ ਜਾਵੇਗਾ।