(Source: ECI/ABP News/ABP Majha)
Sports Breaking: ਕਪਤਾਨ ਤੋਂ ਬਾਅਦ ਕੋਚ ਦੀ ਵੀ ਹੋਈ ਛੁੱਟੀ, ਅਚਾਨਕ ਅਸਤੀਫਾ ਦੇ ਖਤਮ ਕੀਤਾ ਕਿੱਸਾ
Pakistan White Ball Coach Gary Kirsten Resigned: ਪਾਕਿਸਤਾਨ ਕ੍ਰਿਕਟ ਬੋਰਡ ਵਿੱਚ ਅਕਸਰ ਕੋਈ ਨਾ ਕੋਈ ਗੜਬੜ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਬੋਰਡ ਨੇ ਵਾਈਟ ਗੇਂਦ ਕਪਤਾਨ ਬਾਬਰ ਆਜ਼ਮ ਨੂੰ ਬਰਖਾਸਤ ਕਰ ਦਿੱਤਾ ਸੀ।
Pakistan White Ball Coach Gary Kirsten Resigned: ਪਾਕਿਸਤਾਨ ਕ੍ਰਿਕਟ ਬੋਰਡ ਵਿੱਚ ਅਕਸਰ ਕੋਈ ਨਾ ਕੋਈ ਗੜਬੜ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਬੋਰਡ ਨੇ ਵਾਈਟ ਗੇਂਦ ਕਪਤਾਨ ਬਾਬਰ ਆਜ਼ਮ ਨੂੰ ਬਰਖਾਸਤ ਕਰ ਦਿੱਤਾ ਸੀ। ਬਾਬਰ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਸਫੈਦ ਗੇਂਦ ਵਾਲੀ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਹੁਣ ਟੀਮ ਦੇ ਵਾਈਟ ਗੇਂਦ ਕੋਚ ਗੈਰੀ ਕਰਸਟਨ ਦੇ ਅਸਤੀਫੇ ਦੀ ਖਬਰ ਸਾਹਮਣੇ ਆਈ ਹੈ।
SPNCricinfo ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਵਾਈਟ ਗੇਂਦ ਕੋਚ ਗੈਰੀ ਕਰਸਟਨ ਨੇ ਅਸਤੀਫਾ ਦੇ ਦਿੱਤਾ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਜਲਦੀ ਹੀ ਗੈਰੀ ਦੇ ਅਸਤੀਫੇ ਦੀ ਖਬਰ ਅਧਿਕਾਰਤ ਤੌਰ 'ਤੇ ਸਾਹਮਣੇ ਆਵੇਗੀ। ਦੱਸ ਦੇਈਏ ਕਿ ਗੈਰੀ ਕਰਸਟਨ ਨੂੰ ਦੋ ਸਾਲ ਲਈ ਪਾਕਿਸਤਾਨ ਦੀ ਵਾਈਟ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਦਾ ਕਾਰਜਕਾਲ ਮੁਸ਼ਕਿਲ ਨਾਲ ਕਰੀਬ 6 ਮਹੀਨੇ ਹੀ ਚੱਲ ਸਕਿਆ। ਅਪ੍ਰੈਲ 2024 ਵਿੱਚ ਗੈਰੀ ਕਰਸਟਨ ਨੂੰ ਪਾਕਿਸਤਾਨ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।
Read More: IND vs NZ 3rd Test: ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਗੈਰੀ ਕਰਸਟਨ ਨੇ ਕਿਉਂ ਦਿੱਤਾ ਅਸਤੀਫਾ ?
ਪਾਕਿਸਤਾਨ ਦੇ ਨਵ-ਨਿਯੁਕਤ ਕੋਚ ਗੈਰੀ ਕਰਸਟਨ ਅਤੇ ਜੇਸਨ ਗਿਲੇਸਪੀ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਮਤਭੇਦ ਸ਼ੁਰੂ ਹੋ ਗਿਆ ਹੈ। ਜਦੋਂ ਤੋਂ ਬੋਰਡ ਨੇ ਉਨ੍ਹਾਂ ਨੂੰ ਸਿਲੈਕਸ਼ਨ ਦਾ ਅਧਿਕਾਰ ਖੋਹਣ ਦਾ ਫੈਸਲਾ ਕੀਤਾ। ਇਹ ਅਧਿਕਾਰ ਇੱਕ ਵਿਸ਼ੇਸ਼ ਚੋਣ ਕਮੇਟੀ ਕੋਲ ਰਿਹਾ, ਜਿਸ ਦਾ ਉਹ ਹਿੱਸਾ ਨਹੀਂ ਸੀ।
ਗੈਰੀ ਕਰਸਟਨ ਦੀ ਕੋਚਿੰਗ 'ਚ ਖਰਾਬ ਰਿਹਾ ਪਾਕਿਸਤਾਨ ਦਾ ਪ੍ਰਦਰਸ਼ਨ
ਗੈਰੀ ਕਰਸਟਨ ਦੀ ਕੋਚਿੰਗ 'ਚ ਪਾਕਿਸਤਾਨ ਦੀ ਵਾਈਟ ਗੇਂਦ ਵਾਲੀ ਟੀਮ ਦੀ ਹਾਲਤ ਕਾਫੀ ਖਰਾਬ ਦਿਖਾਈ ਦਿੱਤੀ। ਜੂਨ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 'ਚੋਂ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਾਰ ਕੇ ਬਾਹਰ ਹੋਣਾ ਪਿਆ ਸੀ। ਪਹਿਲੀ ਵਾਰ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਅਮਰੀਕਾ ਨੇ ਟੀ-20 ਵਿਸ਼ਵ ਕੱਪ 'ਚ ਵੀ ਪਾਕਿਸਤਾਨ ਨੂੰ ਹਰਾਇਆ ਸੀ। ਕੋਚ ਅਤੇ ਖਿਡਾਰੀਆਂ ਵਿਚਾਲੇ ਮਤਭੇਦ ਦੀਆਂ ਖਬਰਾਂ ਆਈਆਂ ਸਨ।