IND vs SA: ਭਾਰਤ ਬਣਿਆ T20 ਕ੍ਰਿਕਟ ਦਾ ਨਵਾਂ ਚੈਂਪੀਅਨ
India vs South Africa Weather Live Updates: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਬਾਰਬਾਡੋਸ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ, ਇੱਥੇ ਤਾਜ਼ਾ ਮੌਸਮ ਅਪਡੇਟ ਪੜ੍ਹੋ।

Background
India vs South Africa Final Live June 29th: ਅੱਜ ਯਾਨੀਕਿ 29 ਜੂਨ ਦਿਨ ਸ਼ਨੀਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਟੀ-20 ਵਿਸ਼ਵ ਕੱਪ 2024 ਦੇ ਖ਼ਿਤਾਬੀ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਇਕ ਪਾਸੇ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦਾ ਫਾਈਨਲ ਖੇਡ ਰਿਹਾ ਹੈ, ਦੂਜੇ ਪਾਸੇ ਟੀਮ ਇੰਡੀਆ ਨੇ ਪਿਛਲੇ 11 ਸਾਲਾਂ ਤੋਂ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤੀ ਹੈ। ਦੋਵਾਂ ਟੀਮਾਂ ਕੋਲ ਇਤਿਹਾਸ ਰਚਣ ਦਾ ਮੌਕਾ ਹੈ, ਪਰ ਆਖੀਰ 'ਚ ਸਿਰਫ਼ ਇੱਕ ਹੀ ਟੀਮ ਇਸ ਟਰਾਫੀ ਦੀ ਹੱਕਦਾਰ ਹੋ ਪਾਵੇਗੀ।
ਇਹ ਫਾਈਨਲ ਮੈਚ ਬਾਰਬਾਡੋਸ ਦੇ ਬ੍ਰਿਜਟਾਊਨ ਸਥਿਤ ਕੇਨਸਿੰਗਟਨ ਓਵਲ ਸਟੇਡੀਅਮ 'ਚ ਖੇਡਿਆ ਜਾਵੇਗਾ, ਜਿੱਥੇ ਫਾਈਨਲ ਮੈਚ ਦੇ ਸਮੇਂ ਮੀਂਹ ਪੈਣ ਦੀ ਸੰਭਾਵਨਾ ਹੈ। ਤਾਂ ਆਓ ਜਾਣਦੇ ਹਾਂ ਜੇਕਰ ਫਾਈਨਲ ਮੈਚ ਮੀਂਹ ਕਾਰਨ ਸ਼ੁਰੂ ਨਹੀਂ ਹੋ ਸਕਿਆ ਤਾਂ ਕੌਣ ਬਣੇਗਾ ਚੈਂਪੀਅਨ?
ਮੌਸਮ ਕਿਹੋ ਜਿਹਾ ਰਹੇਗਾ?
ਬਾਰਬਾਡੋਸ ਦੇ ਮੌਸਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਅਪਡੇਟਸ ਸਾਹਮਣੇ ਆ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਫਿਲਹਾਲ ਮੀਂਹ ਨਹੀਂ ਪੈ ਰਿਹਾ ਹੈ ਪਰ ਆਸਮਾਨ 'ਤੇ ਬੱਦਲ ਛਾਏ ਹੋਏ ਹਨ। ਵੈਸਟਇੰਡੀਜ਼ ਦੇ ਮੌਸਮ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਇੱਥੇ ਕਦੇ ਵੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਉਮੀਦ ਹੈ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖਿਤਾਬੀ ਮੈਚ ਸਮੇਂ 'ਤੇ ਸ਼ੁਰੂ ਹੋ ਸਕਦਾ ਹੈ।
ਰਿਜ਼ਰਵ ਡੇਅ ਫਾਈਨਲ ਲਈ
ਹਾਲਾਂਕਿ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਮੈਚ ਲਈ ਕੋਈ ਰਿਜ਼ਰਵ ਡੇ ਨਹੀਂ ਰੱਖਿਆ ਗਿਆ ਸੀ ਪਰ ਜੇਕਰ ਮੀਂਹ ਜਾਂ ਤੂਫਾਨ ਕਾਰਨ ਫਾਈਨਲ ਮੈਚ 29 ਜੂਨ ਨੂੰ ਨਹੀਂ ਹੋ ਸਕਿਆ ਤਾਂ ਮੈਚ 30 ਜੂਨ ਨੂੰ ਜਾਰੀ ਰੱਖਿਆ ਜਾਵੇਗਾ। ਇਕ ਹੋਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਮੈਚ 29 ਜੂਨ ਨੂੰ ਦੇਰੀ ਨਾਲ ਸ਼ੁਰੂ ਹੁੰਦਾ ਹੈ, ਤਾਂ 190 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਰਿਜ਼ਰਵ ਡੇ ਦੀ ਵਰਤੋਂ ਉਦੋਂ ਹੀ ਕੀਤੀ ਜਾਵੇਗੀ ਜਦੋਂ ਮੈਚ ਅਧਿਕਾਰੀ ਬੇਵੱਸ ਹੋ ਜਾਣਗੇ।
ਜਾਣੋ ਨਿਯਮ ਕੀ ਕਹਿੰਦੇ ਹਨ?
ਆਈਸੀਸੀ ਦੇ ਨਿਯਮਾਂ (ICC Rules) ਦਾ ਕਹਿਣਾ ਹੈ ਕਿ ਮੈਚ ਨੂੰ ਨਿਰਧਾਰਤ ਦਿਨ 'ਤੇ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ chase ਕਰਨ ਵਾਲੀ ਟੀਮ ਪੂਰੇ 10 ਓਵਰ ਨਹੀਂ ਖੇਡ ਸਕੀ ਤਾਂ ਮੈਚ ਨੂੰ ਰਿਜ਼ਰਵ ਡੇ 'ਤੇ ਤਬਦੀਲ ਕਰ ਦਿੱਤਾ ਜਾਵੇਗਾ। ਅਤੇ ਜੇਕਰ ਮੈਚ ਖਰਾਬ ਮੌਸਮ ਕਾਰਨ ਰਿਜ਼ਰਵ ਡੇ 'ਤੇ ਵੀ ਪੂਰਾ ਨਹੀਂ ਹੁੰਦਾ। ਅਜਿਹੇ 'ਚ ਭਾਰਤ ਅਤੇ ਦੱਖਣੀ ਅਫਰੀਕਾ ਨੂੰ ਸੰਯੁਕਤ ਜੇਤੂ ਐਲਾਨਿਆ ਜਾਵੇਗਾ।
IND vs SA Final Live Score: ਦੱਖਣੀ ਅਫਰੀਕਾ ਦਾ ਸਕੋਰ 93-3
11 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ 3 ਵਿਕਟਾਂ 'ਤੇ 93 ਦੌੜਾਂ ਹੈ। ਕਵਿੰਟਨ ਡੀ ਕਾਕ 26 ਗੇਂਦਾਂ ਵਿੱਚ 3 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 34 ਦੌੜਾਂ ਬਣਾ ਕੇ ਖੇਡ ਰਿਹਾ ਹੈ। ਜਦੋਂ ਕਿ ਹੇਨਰਿਕ ਕਲਾਸੇਨ 10 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਖੇਡ ਰਿਹਾ ਹੈ। ਮੈਚ ਹੁਣ ਭਾਰਤ ਦੀ ਪਕੜ ਤੋਂ ਖਿਸਕਦਾ ਜਾ ਰਿਹਾ ਹੈ।
IND vs SA Final Live Score: ਦੱਖਣੀ ਅਫਰੀਕਾ ਦਾ ਸਕੋਰ 93-3
11 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ 3 ਵਿਕਟਾਂ 'ਤੇ 93 ਦੌੜਾਂ ਹੈ। ਕਵਿੰਟਨ ਡੀ ਕਾਕ 26 ਗੇਂਦਾਂ ਵਿੱਚ 3 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 34 ਦੌੜਾਂ ਬਣਾ ਕੇ ਖੇਡ ਰਿਹਾ ਹੈ। ਜਦੋਂ ਕਿ ਹੇਨਰਿਕ ਕਲਾਸੇਨ 10 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਖੇਡ ਰਿਹਾ ਹੈ। ਮੈਚ ਹੁਣ ਭਾਰਤ ਦੀ ਪਕੜ ਤੋਂ ਖਿਸਕਦਾ ਜਾ ਰਿਹਾ ਹੈ।






















