(Source: ECI/ABP News/ABP Majha)
IND Vs SL: ਸ੍ਰੀਲੰਕਾ 'ਚ ਟੀਮ ਇੰਡੀਆ ਦਾ ਅਭਿਆਸ ਸ਼ੁਰੂ, ਇਨ੍ਹਾਂ ਖਿਡਾਰੀਆਂ ਕੋਲ ਚੰਗਾ ਮੌਕਾ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਸ ਮਹੀਨੇ ਤਿੰਨ ਵਨਡੇ ਅਤੇ ਤਿੰਨ ਟੀ -20 ਮੈਚ ਖੇਡੇ ਜਾਣੇ ਹਨ। ਇਸ ਸੀਰੀਜ਼ ਤੋਂ ਪਹਿਲਾਂ, ਭਾਰਤੀ ਖਿਡਾਰੀਆਂ ਨੂੰ, ਹਾਲਾਂਕਿ, ਬਹੁਤ ਸਖਤ ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਕਰਨੀ ਪਈ।
IND Vs SL: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਸ ਮਹੀਨੇ ਤਿੰਨ ਵਨਡੇ ਅਤੇ ਤਿੰਨ ਟੀ -20 ਮੈਚ ਖੇਡੇ ਜਾਣੇ ਹਨ। ਇਸ ਸੀਰੀਜ਼ ਤੋਂ ਪਹਿਲਾਂ, ਭਾਰਤੀ ਖਿਡਾਰੀਆਂ ਨੂੰ, ਹਾਲਾਂਕਿ, ਬਹੁਤ ਸਖਤ ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਕਰਨੀ ਪਈ। ਪਰ ਮੁੰਬਈ ਅਤੇ ਸ਼੍ਰੀਲੰਕਾ ਵਿਚ ਤਕਰੀਬਨ 20 ਦਿਨਾਂ ਤਕ ਅਲੱਗ ਰਹਿਣ ਤੋਂ ਬਾਅਦ ਟੀਮ ਇੰਡੀਆ ਨੇ ਸ਼ੁੱਕਰਵਾਰ ਤੋਂ ਸੀਮਤ ਓਵਰਾਂ ਦੀ ਸੀਰੀਜ਼ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਸ਼ਿਖਰ ਧਵਨ ਦੀ ਅਗਵਾਈ ਹੇਠ ਭਾਰਤ ਦੀ ਦੂਜੀ ਟੀਮ ਸ੍ਰੀਲੰਕਾ ਪਹੁੰਚ ਗਈ ਹੈ।ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸ਼ਿਖਰ ਧਵਨ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਪਹਿਲੀ ਵਾਰ ਟੀਮ ਦੇ ਉਪ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਟੀਮ ਦੇ ਮੁੱਖ ਖਿਡਾਰੀ ਟੈਸਟ ਸੀਰੀਜ਼ ਲਈ ਇੰਗਲੈਂਡ ਵਿਚ ਹਨ। ਭਾਰਤੀ ਖਿਡਾਰੀ ਹਾਲਾਂਕਿ ਸੀਮਤ ਓਵਰਾਂ ਦੀ ਸੀਰੀਜ਼ ਲਈ ਸੋਮਵਾਰ ਨੂੰ ਸ੍ਰੀਲੰਕਾ ਪਹੁੰਚੇ ਸਨ। ਪਰ ਸ਼੍ਰੀਲੰਕਾ ਵਿੱਚ, ਖਿਡਾਰੀਆਂ ਨੂੰ ਤਿੰਨ ਦਿਨਾਂ ਲਈ ਅਲੱਗ ਰਹਿਣਾ ਪਿਆ।
ਨੌਜਵਾਨ ਖਿਡਾਰੀਆਂ ਕੋਲ ਚੰਗਾ ਮੌਕਾ
ਨੈਸ਼ਨਲ ਕ੍ਰਿਕਟ ਅਕੈਡਮੀ ਦੇ ਮੁਖੀ ਰਾਹੁਲ ਦ੍ਰਾਵਿੜ ਇਸ ਦੌਰੇ 'ਤੇ ਟੀਮ ਦੇ ਕੋਚ ਦਾ ਜ਼ਿੰਮਾ ਸੰਭਾਲ ਰਹੇ ਹਨ। ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਸੀਰੀਜ਼ ਹੋਵੇਗੀ। ਟੀਮ ਵਿਚ ਛੇ ਖਿਡਾਰੀ ਚੇਤਨ ਸਕਰੀਆ, ਕੇ ਗੌਤਮ, ਨਿਤੀਸ਼ ਰਾਣਾ, ਦੇਵਦੱਤ ਪਡਿਕਲ, ਵਰੁਣ ਚੱਕਰਵਰਤੀ ਅਤੇ ਰੁਤੁਰਜ ਗਾਇਕਵਾੜ ਦੇ ਰੂਪ ਵਿਚ ਹਨ ਜਿਨ੍ਹਾਂ ਨੂੰ ਅਜੇ ਤਕ ਕੌਮਾਂਤਰੀ ਕ੍ਰਿਕਟ ਖੇਡਣ ਦਾ ਤਜਰਬਾ ਨਹੀਂ ਹੈ।
ਇਹ ਸੀਰੀਜ਼ ਵਿੱਚ ਪ੍ਰਿਥਵੀ ਸ਼ਾਅ, ਈਸ਼ਾਨ ਕਿਸ਼ਨ, ਸੰਜੂ ਸੈਮਸਨ ਅਤੇ ਸੂਰਯਕੁਮਾਰ ਯਾਦਵ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਇਸ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਵਿਸ਼ਵ ਕੱਪ ਟੀਮ ਵਿਚ ਆਪਣੀ ਜਗ੍ਹਾ 'ਤੇ ਮੋਹਰ ਲਗਾਉਣ ਦੀ ਕੋਸ਼ਿਸ਼ ਕਰਨਗੇ।
ਸਕੁਐਡ: ਸ਼ਿਖਰ ਧਵਨ (ਕੈਪਟ), ਪ੍ਰਿਥਵੀ ਸ਼ਾਅ, ਦੇਵਦੱਤ ਪਡਿਕਲ, ਰੁਤੁਰਜ ਗਾਇਕਵਾਡ, ਸੂਰਯਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਵਿਕੇਟਕੀਪਰ), ਸੰਜੂ ਸੈਮਸਨ (ਵਿਕੇਟਕੀਪਰ), ਯੁਜਵੇਂਦਰ ਚਾਹਲ, ਰਾਹੁਲ ਚਾਹਰ, ਕੇ ਗੌਤਮ, ਕੁਨਾਲ ਪਾਂਡਿਆ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ, ਚੇਤਨ ਸਕਰੀਆ।
ਨੈੱਟ ਗੇਂਦਬਾਜ਼: ਈਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਜੀਤ ਸਿੰਘ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :