Tokyo Olympics 2020: ਕੁਸ਼ਤੀ 'ਚ ਰਵੀ ਦਹੀਆ ਤੇ ਦੀਪਕ ਪੂਨੀਆ ਦੀ ਸ਼ਾਨਦਾਰ ਸ਼ੁਰੂਆਤ, ਸੈਮੀਫਾਈਨਲ 'ਚ ਥਾਂ ਪੱਕੀ
ਭਾਰਤ ਦੇ ਪਹਿਲਵਾਨ ਰਵੀ ਕੁਮਾਰ ਨੇ ਪੁਰਸ਼ਾਂ ਦੀ ਫ੍ਰੀ-ਸਟਾਈਲ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਜਿੱਤ ਤੇ ਦੀਪਕ ਪੂਨੀਆ ਨੇ 86 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਜਿੱਤ ਨਾਲ ਤਗਮੇ ਦੀ ਉਮੀਦ ਵਧਾ ਦਿੱਤੀ ਹੈ।
Tokyo Olympics 2020: ਭਾਰਤ ਦੇ ਪਹਿਲਵਾਨ ਰਵੀ ਕੁਮਾਰ ਨੇ ਪੁਰਸ਼ਾਂ ਦੀ ਫ੍ਰੀ-ਸਟਾਈਲ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਜਿੱਤ ਤੇ ਦੀਪਕ ਪੂਨੀਆ ਨੇ 86 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਜਿੱਤ ਨਾਲ ਤਗਮੇ ਦੀ ਉਮੀਦ ਵਧਾ ਦਿੱਤੀ ਹੈ। ਰਵੀ ਕੁਮਾਰ ਨੇ ਇਸ ਮੈਚ ਵਿੱਚ ਬੁਲਗਾਰੀਆ ਦੇ ਜੋਰਜੀ ਵੈਂਗੇਲੋਵ ਨੂੰ 14-4 ਦੇ ਫਰਕ ਨਾਲ ਹਰਾਇਆ। ਰਵੀ ਕੁਮਾਰ ਨੂੰ ਇਸ ਸ਼੍ਰੇਣੀ ਵਿੱਚ ਤਮਗੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਪੂਨੀਆ ਨੇ ਕੁਆਰਟਰ ਫਾਈਨਲ ਵਿੱਚ ਚੀਨ ਦੇ ਜੁਸ਼ੇਨ ਲਿਨ ਨੂੰ 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਵਿੱਚ ਰਵੀ ਕੁਮਾਰ ਨੇ ਕੋਲੰਬੀਆ ਦੇ ਪਹਿਲਵਾਨ ਤਿਗੁਏਰੋਸ ਅਰਬਾਨੋ ਨੂੰ 13-2 ਦੇ ਫਰਕ ਨਾਲ ਹਰਾਇਆ ਸੀ। ਸੈਮੀਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਕਜ਼ਾਖਿਸਤਾਨ ਦੇ ਨੂਰੀਸਲਮ ਸਨਾਯੇਵ ਨਾਲ ਹੋਵੇਗਾ। ਦੂਜੇ ਪਾਸੇ ਦੀਪਕ ਪੁਨੀਆ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਨਾਈਜੀਰੀਆ ਦੇ ਪਹਿਲਵਾਨ ਏਕਰੇਕਮ ਇਗਿਓਮੋਰ ਨੂੰ 13-1 ਨਾਲ ਹਰਾਇਆ। ਪੁਨੀਆ ਦਾ ਮੁਕਾਬਲਾ ਸੈਮੀਫਾਈਨਲ ਵਿੱਚ ਅਮਰੀਕੀ ਪਹਿਲਵਾਨ ਡੇਵਿਡ ਟੇਲਰ ਨਾਲ ਹੋਵੇਗਾ।
ਦਹੀਆ ਨੇ ਸ਼ੁਰੂ ਤੋਂ ਹੀ ਬੁਲਗਾਰੀਆ ਦੇ ਜਿਓਰਗੀ ਵੈਂਗੇਲੋਵ ਦੇ ਖਿਲਾਫ ਦਬਦਬਾ ਬਣਾਇਆ ਤੇ ਉਸ ਨੂੰ ਇਸ ਮੈਚ ਵਿੱਚ ਕੋਈ ਮੌਕਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹਿਲੇ ਗੇੜ ਦੀ ਸ਼ੁਰੂਆਤ ਵਿੱਚ ਰਵੀ ਕੁਮਾਰ ਤੇ ਕੋਲੰਬੀਆ ਦੇ ਪਹਿਲਵਾਨ ਦਰਮਿਆਨ ਸਖਤ ਟੱਕਰ ਸੀ।
ਦਹੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਮਿੰਟ ਵਿੱਚ ਦੋ ਅੰਕ ਹਾਸਲ ਕੀਤੇ, ਪਰ ਅਰਬਾਨੋ ਨੇ ਉਲਟਾ ਟੇਕਡਾਉਨ ਨਾਲ ਸਕੋਰ ਬਰਾਬਰ ਕਰ ਦਿੱਤਾ। ਰਵੀ ਫਿਰ ਵਾਪਸ ਆਇਆ ਅਤੇ ਇੱਕ ਹੋਰ ਅੰਕ ਹਾਸਲ ਕੀਤਾ। ਇਸ ਦੇ ਨਾਲ, ਉਹ ਟੀਗੁਏਰੋਸ ਅਰਬਾਨੋ ਉੱਤੇ ਪਹਿਲੇ ਗੇੜ ਨੂੰ 3-2 ਨਾਲ ਜਿੱਤਣ ਵਿੱਚ ਕਾਮਯਾਬ ਰਿਹਾ।
ਇਸ ਤੋਂ ਬਾਅਦ ਰਵੀ ਦਹੀਆ ਨੇ ਦੂਜੇ ਗੇੜ ਵਿੱਚ ਟਾਈਗੇਰੇਰੋਸ ਅਰਬਾਨੋ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਦੌਰ ਵਿੱਚ ਉਸਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਕੁੱਲ 10 ਅੰਕ ਇਕੱਠੇ ਕੀਤੇ। ਇਸ ਤਰ੍ਹਾਂ, ਦਹੀਆ ਕੋਲੰਬੀਆ ਦੇ ਪਹਿਲਵਾਨ ਦੇ ਵਿਰੁੱਧ 13-2 ਨਾਲ ਜਿੱਤਣ ਵਿੱਚ ਕਾਮਯਾਬ ਰਿਹਾ।
ਪੂਨੀਆ ਦਾ ਮੁਕਾਬਲਾ ਸੈਮੀਫਾਈਨਲ ਵਿੱਚ ਅਮਰੀਕੀ ਪਹਿਲਵਾਨ ਡੇਵਿਡ ਟੇਲਰ ਨਾਲ ਹੋਵੇਗਾ। ਪੁਨੀਆ ਦੇਸ਼ ਲਈ ਕੁਸ਼ਤੀ ਵਿੱਚ ਤਮਗੇ ਦੀ ਸਭ ਤੋਂ ਵੱਡਾ ਦਾਅਵੇਦਾਰ ਹੈ। ਦੀਪਕ ਪੂਨੀਆ ਨੇ ਪੁਰਸ਼ਾਂ ਦੇ ਫ੍ਰੀਸਟਾਈਲ 86 ਕਿਲੋਗ੍ਰਾਮ ਵਰਗ ਵਿੱਚ ਆਪਣੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਨਾਈਜੀਰੀਆ ਦੇ ਏਕਰੇਕਮ ਈਗੀਓਮਰ ਨੂੰ 12-1 ਨਾਲ ਹਰਾਇਆ। ਉਸ ਨੇ ਪਹਿਲੇ ਗੇੜ ਵਿੱਚ 4 ਅੰਕ ਅਤੇ ਦੂਜੇ ਗੇੜ ਵਿੱਚ 8 ਅੰਕ ਹਾਸਲ ਕੀਤੇ।
ਭਾਰਤ ਦੀ ਅੰਸ਼ੂ ਮਲਿਕ ਹਾਰ ਗਈ
ਮਹਿਲਾਵਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਅੰਸ਼ੂ ਮਲਿਕ ਨੂੰ ਬੇਲਾਰੂਸ ਦੀ ਇਰੀਨਾ ਕੁਰਾਚੀਕਿਨਾ ਤੋਂ 2-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦੇ ਤੀਜੇ ਨੰਬਰ ਦੇ ਪਹਿਲਵਾਨ ਕੁਰਾਚੀਕਿਨਾ ਨੇ ਪਹਿਲੇ ਦੌਰ ਦੇ ਬਾਅਦ ਅੰਸ਼ੂ ਮਲਿਕ ਉੱਤੇ 4-0 ਦੀ ਬੜ੍ਹਤ ਬਣਾ ਲਈ। ਦੂਜੇ ਦੌਰ ਵਿੱਚ ਵੀ ਅੰਸ਼ੂ ਵਾਪਸੀ ਕਰਨ ਵਿੱਚ ਅਸਫਲ ਰਿਹਾ ਤੇ ਮੈਚ ਹਾਰ ਗਈ। ਹਾਲਾਂਕਿ, ਅੰਸ਼ੂ ਮਲਿਕ ਦੇ ਕੋਲ ਅਜੇ ਵੀ ਕਾਂਸੀ ਤਮਗਾ ਜਿੱਤਣ ਦਾ ਮੌਕਾ ਹੈ। ਜੇ ਇਰੀਨਾ ਕੁਰਾਚੀਕਿਨਾ ਫਾਈਨਲ ਵਿੱਚ ਪਹੁੰਚ ਜਾਂਦੀ ਹੈ ਤਾਂ ਅੰਸ਼ੂ ਮਲਿਕ ਰੀਪੇਚ ਗੇੜ ਵਿੱਚ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰੇਗੀ।