(Source: ECI/ABP News)
ਕੋਹਲੀ ਨੇ ਤੋੜੇ ਰਿਕਾਰਡ, ਫੋਰਬਸ 2020 ਦੀ ਸੂਚੀ 'ਚ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਇਕਲੌਤੇ ਕ੍ਰਿਕਟਰ ਬਣੇ
ਫੋਰਬਸ ਮੁਤਾਬਕ ਕੋਹਲੀ ਦੀ ਕੁੱਲ ਕਮਾਈ 26 ਮਿਲੀਅਨ ਡਾਲਰ ਯਾਨੀ 126 ਕਰੋੜ ਰੁਪਏ ਹੈ। ਇਨ੍ਹਾਂ 'ਚੋਂ 24 ਮਿਲੀਅਨ ਉਨ੍ਹਾਂ ਨੂੰ ਵਿਗਿਆਪਨ ਤੋਂ ਮਿਲਦੇ ਹਨ ਅਤੇ ਦੋ ਮਿਲੀਅਨ ਡਾਲਰ ਸੈਲਰੀ ਹੈ। ਉਨ੍ਹਾਂ 2019 ਤੋਂ ਹੁਣ ਤਕ 30 ਤੋਂ ਵੱਧ ਸਥਾਨਾਂ ਦੀ ਛਾਲ ਲਾਕੇ ਉਹ 66ਵੇਂ ਸਥਾਨ 'ਤੇ ਪਹੁੰਚੇ ਹਨ।
![ਕੋਹਲੀ ਨੇ ਤੋੜੇ ਰਿਕਾਰਡ, ਫੋਰਬਸ 2020 ਦੀ ਸੂਚੀ 'ਚ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਇਕਲੌਤੇ ਕ੍ਰਿਕਟਰ ਬਣੇ Virat kohli cricketer highest paid athlete in Forbes list 2020 ਕੋਹਲੀ ਨੇ ਤੋੜੇ ਰਿਕਾਰਡ, ਫੋਰਬਸ 2020 ਦੀ ਸੂਚੀ 'ਚ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਇਕਲੌਤੇ ਕ੍ਰਿਕਟਰ ਬਣੇ](https://static.abplive.com/wp-content/uploads/sites/5/2019/10/11152716/virat-kohli-1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਫੋਰਬਸ ਮੈਗਜ਼ੀਨ ਵੱਲੋਂ 2020 ਦੇ ਸਿਖਰਲੇ 100 ਸਭ ਤੋਂ ਵੱਧ ਕਮਾਉਣ ਵਾਲੇ ਐਥਲੀਟਾਂ ਦੀ ਸੂਚੀ 'ਚ ਸ਼ਾਮਲ ਹੋਣ ਵਾਲੇ ਇਕੌਲਤੇ ਕ੍ਰਿਕਟਰ ਬਣ ਗਏ ਹਨ। ਵਿਰਾਟ ਕੋਹਲੀ ਇਸ ਸੂਚੀ 'ਚ ਸ਼ਾਮਲ ਹੋਣ ਵਾਲੇ ਇਕਲੌਤੇ ਐਥਲੀਟ ਵੀ ਹਨ।
ਫੋਰਬਸ ਮੁਤਾਬਕ ਕੋਹਲੀ ਦੀ ਕੁੱਲ ਕਮਾਈ 26 ਮਿਲੀਅਨ ਡਾਲਰ ਯਾਨੀ 126 ਕਰੋੜ ਰੁਪਏ ਹੈ। ਇਨ੍ਹਾਂ 'ਚੋਂ 24 ਮਿਲੀਅਨ ਉਨ੍ਹਾਂ ਨੂੰ ਵਿਗਿਆਪਨ ਤੋਂ ਮਿਲਦੇ ਹਨ ਅਤੇ ਦੋ ਮਿਲੀਅਨ ਡਾਲਰ ਸੈਲਰੀ ਹੈ। ਉਨ੍ਹਾਂ 2019 ਤੋਂ ਹੁਣ ਤਕ 30 ਤੋਂ ਵੱਧ ਸਥਾਨਾਂ ਦੀ ਛਾਲ ਲਾਕੇ ਉਹ 66ਵੇਂ ਸਥਾਨ 'ਤੇ ਪਹੁੰਚੇ ਹਨ।
ਸਵਿੱਟਜ਼ਰਲੈਂਡ ਦੇ ਨੰਬਰ ਇਕ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਇਸ ਸਾਲ ਕਮਾਈ ਕਰਨ ਦੇ ਮਾਮਲੇ 'ਚ ਸਭ ਨੂੰ ਪਿੱਛੇ ਛੱਡਦਿਆਂ ਹੋਇਆਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉਹ ਅਜਿਹਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਟੈਨਿਸ ਖਿਡਾਰੀ ਬਣੇ ਹਨ। ਉਨ੍ਹਾਂ ਦੀ ਪਿਛਲੇ ਸਾਲ ਦੀ ਕਮਾਈ ਕਰੀਬ 106 ਮਿਲੀਅਨ ਡਾਲਰ ਦੱਸੀ ਗਈFrom cricket to tennis, almost every sport except American football took a hit from the coronavirus lockdowns. Here’s a sport-by-sport breakdown of player earnings pic.twitter.com/13BqvP8Kf6
— Forbes (@Forbes) May 29, 2020
Introducing: The World's Highest-Paid Athletes 2020 https://t.co/qXM8hjcpSS pic.twitter.com/ODEfIoleRK
— Forbes (@Forbes) May 29, 2020
ਇਹ ਵੀ ਪੜ੍ਹੋ: ਟਿਕਟੌਕ ਜ਼ਰੀਏ ਹਜ਼ਾਰਾਂ ਕਿਲੋਮੀਟਰ ਦੂਰ ਵਿੱਛੜਿਆ ਸ਼ਖ਼ਸ ਪਰਿਵਾਰ ਨੂੰ ਮਿਲਿਆ
ਕੋਹਲੀ ਲਈ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਉਨ੍ਹਾਂ ਨੂੰ ਫੋਰਬਸ ਦੇ ਸਿਖਰਲੇ 100 ਸਭ ਤੋਂ ਜ਼ਿਆਦਾ ਕਮਾਉਣ ਵਾਲੇ ਅਥਲੀਟਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ 100ਵੇਂ ਸਥਾਨ 'ਤੇ ਸਨ। ਸਾਲ 2019 'ਚ ਉਨ੍ਹਾਂ ਦੀ ਕਮਾਈ 25 ਮਿਲੀਅਨ ਡਾਲਰ ਸੀ।
ਇਹ ਵੀ ਪੜ੍ਹੋ: ਮੋਟਰਾਂ 'ਤੇ ਬਿਜਲੀ ਬਿੱਲ ਲਾਉਣ ਲਈ ਕੇਂਦਰ ਸਰਕਾਰ ਕਰ ਰਹੀ ਮਜਬੂਰ- ਬਾਜਵਾ
ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, ਖੇਤੀ ਬਿਜਲੀ ਸਪਲਾਈ 'ਤੇ ਲਿਆ ਹੁਣ ਇਹ ਫੈਸਲਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)