ਪੜਚੋਲ ਕਰੋ
Advertisement
ਵਿਸ਼ਵ ਬੌਕਸਿੰਗ ਚੈਂਪੀਅਨਸ਼ਿਪ: ਹਰਿਆਣਾ ਦੀ ਮੰਜੂ ਰਾਨੀ ਫਾਈਨਲ ‘ਚ, ਮੈਰੀ ਕੌਮ ਨੂੰ ਤਾਂਬੇ ਦੇ ਤਗਮੇ ਨਾਲ ਕਰਨਾ ਪਵੇਗਾ ਸੰਤੋਖ
ਛੇ ਵਾਰ ਚੈਂਪੀਅਨ ਐਮ.ਸੀ. ਮੈਰੀ ਕੌਮ (51 ਕਿਲੋ) ਨੂੰ ਵਰਲਡ ਵੂਮਨ ਬੌਕਸਿੰਗ ਚੈਂਪੀਅਨਸ਼ੀਪ ‘ਚ ਤਾਂਬੇ ਦੇ ਤਗਮੇ ਨਾਲ ਹੀ ਸੰਤੋਖ ਕਰਨਾ ਪਿਆ। ਉਧਰ ਪਹਿਲੀ ਵਾਰ ਇਸ ਮੁਕਾਬਲੇ ‘ਚ ਉੱਤਰੀ ਮੰਜੂ ਰਾਨੀ (48 ਕਿਲੋ) ਨੇ ਸ਼ਾਨਦਾਰ ਪ੍ਰਦਰਸ਼ਨ ਕਰ ਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ।
ਨਵੀਂ ਦਿੱਲੀ: ਛੇ ਵਾਰ ਚੈਂਪੀਅਨ ਐਮ.ਸੀ. ਮੈਰੀ ਕੌਮ (51 ਕਿਲੋ) ਨੂੰ ਵਰਲਡ ਵੂਮਨ ਬੌਕਸਿੰਗ ਚੈਂਪੀਅਨਸ਼ੀਪ ‘ਚ ਤਾਂਬੇ ਦੇ ਤਗਮੇ ਨਾਲ ਹੀ ਸੰਤੋਖ ਕਰਨਾ ਪਿਆ। ਉਧਰ ਪਹਿਲੀ ਵਾਰ ਇਸ ਮੁਕਾਬਲੇ ‘ਚ ਉੱਤਰੀ ਮੰਜੂ ਰਾਨੀ (48 ਕਿਲੋ) ਨੇ ਸ਼ਾਨਦਾਰ ਪ੍ਰਦਰਸ਼ਨ ਕਰ ਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਮੰਜੂ ਰਾਨੀ ਨੇ ਸੈਮੀਫਾਈਨਲ ‘ਚ ਥਾਈਲੈਂਡ ਦੀ ਚੁਟਹਾਮਤ ਰਖਸਤ ਨੂੰ 4-1 ਨਾਲ ਮਾਤ ਦਿੱਤੀ।
ਮੈਰੀ ਕੌਮ ਦੇ ਮੈਚ ਦੌਰਾਨ ਭਾਰਤੀ ਟੀਮ ਨੇ ਫੈਸਲੇ ਦਾ ਰਿਵਿਊ ਮੰਗਿਆ ਪਰ ਇੰਟਰਨੈਸ਼ਨਲ ਮੁੱਕੇਬਾਜ਼ੀ ਸੰਘ ਦੀ ਤਕਨੀਕੀ ਕਮੇਟੀ ਨੇ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ। ਮੈਰੀ ਕੌਮ ਨੇ ਹਾਰ ਤੋਂ ਬਾਅਦ ਟਵੀਟ ਕੀਤਾ, “ਕਿਉਂ ਅਤੇ ਕਿਵੇਂ। ਦੁਨੀਆ ਨੂੰ ਇਹ ਪਤਾ ਲੱਗੇ ਕਿ ਇਹ ਫੈਸਲਾ ਕਿੰਨਾ ਸਹੀ ਸੀ ਜਾਂ ਕਿੰਨਾ ਗਲਤ।” ਇਸ ਹਾਰ ਤੋਂ ਬਾਅਦ ਵੀ ਮੈਰੀ ਕੌਮ ਨੇ ਮਹਿਲਾ ਵਿਸ਼ਵ ਚੈਂਪੀਅਨਸ਼ੀਪ ‘ਚ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।Manju scripts HISTORY!🔥 First 🇮🇳 women boxer after 18 years to reach the finals of #AIBAWorldBoxingChampionship on debut. @MangteC in 2001 had reached the finals. Defeated 🇹🇭 WC 🥉medallist Chuthamat Raksat 4⃣-1⃣ to seal her berth in the 48kg. #PunchMeinHiaDum#GoforGold pic.twitter.com/86eREkMAtt
— Boxing Federation (@BFI_official) October 12, 2019
ਮੈਰੀ ਕੌਮ ਦਾ ਇਹ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪ ‘ਚ ਅੱਠਵਾਂ ਅਤੇ 51 ਕਿਲੋ ਸ਼ਰੇਣੀ ‘ਚ ਪਹਿਲਾ ਤਗਮਾ ਹੈ। ਉਧਰ ਹਰਿਆਣਾ ਦੀ ਮੰਜੂ ਇਸ ਸਾਲ ਹੀ ਰਾਸ਼ਟਰੀ ਸ਼ਿਵਰ ‘ਚ ਸ਼ਾਮਲ ਹੋਈ ਹੈ। ਉਸ ਨੇ ਆਪਣੀ ਕਦ ਤੋਂ ਜ਼ਿਆਦਾ ਮਜ਼ਬੂਤ ਰਖਸਤ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਲਈ ਅੰਕ ਇਕੱਠਾ ਕੀਤੇ।How and why. Let the world know how much right and wrong the decision is....https://t.co/rtgB1f6PZy. @KirenRijiju @PMOIndia
— Mary Kom (@MangteC) October 12, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement