RCB-W vs UPW-W, Match Highlights: ਆਰਸੀਬੀ ਮਹਿਲਾ ਟੀਮ ਨੂੰ ਮਿਲੀ ਲਗਾਤਾਰ ਚੌਥੀ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਇਕਤਰਫਾ ਹਰਾਇਆ
WPL 2023, RCB-W vs UPW-W: ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਨੇ ਆਰਸੀਬੀ ਮਹਿਲਾ ਟੀਮ ਖ਼ਿਲਾਫ਼ ਇੱਕ ਤਰਫਾ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਟੀਮ ਦੀ ਕਪਤਾਨ ਐਲੀਸਾ ਹੀਲੀ ਨੇ ਅਜੇਤੂ 96 ਦੌੜਾਂ ਬਣਾਈਆਂ।
RCB-W vs UPW-W, Match Highlights ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਐਡੀਸ਼ਨ ਦਾ 8ਵਾਂ ਮੈਚ ਮੁੰਬਈ ਦੇ ਬ੍ਰੈਬਰੋਨ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਮਹਿਲਾ ਅਤੇ ਯੂਪੀ ਵਾਰੀਅਰਜ਼ ਦੀ ਟੀਮ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ, ਯੂਪੀ ਵਾਰੀਅਰਜ਼ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਧਮਾਕੇਦਾਰ ਪ੍ਰਦਰਸ਼ਨ ਕੀਤਾ ਅਤੇ ਆਰਸੀਬੀ ਮਹਿਲਾ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ। ਕਪਤਾਨ ਐਲੀਸਾ ਹੀਲੀ ਨੇ ਯੂਪੀ ਵਾਰੀਅਰਜ਼ ਲਈ ਮੈਚ ਜੇਤੂ 96 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡੀ ਅਤੇ ਸਿਰਫ਼ 13 ਓਵਰਾਂ ਵਿੱਚ ਟੀਚਾ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਰਾਇਲ ਚੈਲੰਜਰਜ਼ ਬੈਂਗਲੁਰੂ ਮਹਿਲਾ ਟੀਮ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਲਈ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਕਪਤਾਨ ਮੰਧਾਨਾ ਅਤੇ ਸੋਫੀ ਡਿਵਾਈਨ ਵਿਚਾਲੇ ਪਹਿਲੀ ਵਿਕਟ ਲਈ 29 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ 'ਚ ਕਪਤਾਨ ਮੰਧਾਨਾ 6 ਗੇਂਦਾਂ 'ਚ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਇਸ ਦੇ ਨਾਲ ਹੀ ਸੋਫੀ ਡਿਵਾਈਨ ਅਤੇ ਐਲੀਸ ਪੇਰੀ ਨੇ ਪਹਿਲੇ 6 ਓਵਰਾਂ ਵਿੱਚ ਟੀਮ ਨੂੰ ਕੋਈ ਹੋਰ ਝਟਕਾ ਨਹੀਂ ਲੱਗਣ ਦਿੱਤਾ ਅਤੇ ਸਕੋਰ ਨੂੰ 54 ਦੌੜਾਂ ਤੱਕ ਪਹੁੰਚਾਇਆ। ਅਜਿਹੇ ਸਮੇਂ ਜਦੋਂ ਅਜਿਹਾ ਲੱਗ ਰਿਹਾ ਸੀ ਕਿ ਆਰਸੀਬੀ ਮਹਿਲਾ ਟੀਮ ਮੈਚ ਵਿੱਚ ਵੱਡਾ ਸਕੋਰ ਬਣਾਉਣ ਵੱਲ ਵਧ ਰਹੀ ਹੈ, ਸੋਫੀ ਡਿਵਾਈਨ 36 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।
ਇਸ ਤੋਂ ਬਾਅਦ ਜਿੱਥੇ ਆਰਸੀਬੀ ਮਹਿਲਾ ਟੀਮ ਇੱਕ ਸਿਰੇ ਤੋਂ ਵਿਕਟਾਂ ਗੁਆਉਂਦੀ ਰਹੀ, ਉੱਥੇ ਹੀ ਐਲਿਸ ਪੇਰੀ ਦੂਜੇ ਸਿਰੇ ਤੋਂ ਸਕੋਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਆਰਸੀਬੀ ਦੀ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਅਤੇ 19.2 ਓਵਰਾਂ ਵਿੱਚ 138 ਦੌੜਾਂ ਹੀ ਬਣਾ ਸਕੀ। ਟੀਮ ਲਈ ਐਲਿਸ ਪੇਰੀ ਨੇ 39 ਗੇਂਦਾਂ ਵਿੱਚ ਸਭ ਤੋਂ ਵੱਧ 52 ਦੌੜਾਂ ਦੀ ਪਾਰੀ ਖੇਡੀ।
ਯੂਪੀ ਵਾਰੀਅਰਜ਼ ਲਈ ਗੇਂਦਬਾਜ਼ੀ ਵਿੱਚ ਸੋਫੀ ਏਕਲਸਟੋਨ ਨਜ਼ਰ ਆਈ, ਜਿਸ ਨੇ 3.3 ਓਵਰਾਂ ਵਿੱਚ 13 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ ਜਦਕਿ ਰਾਜੇਸ਼ਵਰੀ ਗਾਇਕਵਾੜ ਨੇ 1 ਵਿਕਟ ਲਿਆ।
ਐਲੀਸਾ ਹੀਲੀ ਅਤੇ ਦੇਵਿਕਾ ਵੈਦਿਆ ਦੀ ਸਲਾਮੀ ਜੋੜੀ ਨੇ ਮੈਚ ਸਮਾਪਤ ਕੀਤਾ- 139 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੂਪੀ ਵਾਰੀਅਰਜ਼ ਦੀ ਟੀਮ ਨੇ ਪਹਿਲੀ ਹੀ ਗੇਂਦ ਤੋਂ ਆਰਸੀਬੀ ਮਹਿਲਾ ਟੀਮ ਦੀਆਂ ਗੇਂਦਬਾਜ਼ਾਂ ’ਤੇ ਆਪਣਾ ਦਬਦਬਾ ਕਾਇਮ ਰੱਖਣ ਦਾ ਕੰਮ ਕੀਤਾ। ਕਪਤਾਨ ਐਲੀਸਾ ਹੀਲੀ ਅਤੇ ਦੇਵਿਕਾ ਵੈਦਿਆ ਦੀ ਸਲਾਮੀ ਜੋੜੀ ਨੇ ਪਹਿਲੇ 6 ਓਵਰਾਂ ਵਿੱਚ ਹੀ ਸਕੋਰ ਨੂੰ 55 ਦੌੜਾਂ ਤੱਕ ਪਹੁੰਚਾਇਆ।
ਇਸ ਤੋਂ ਬਾਅਦ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਰੋਕਣਾ ਆਰਸੀਬੀ ਮਹਿਲਾ ਟੀਮ ਦੀਆਂ ਗੇਂਦਬਾਜ਼ਾਂ ਲਈ ਅਸੰਭਵ ਲੱਗ ਰਿਹਾ ਸੀ। ਐਲੀਸਾ ਹੀਲੀ ਇੱਕ ਸਿਰੇ ਤੋਂ ਲਗਾਤਾਰ ਰਫਤਾਰ ਨਾਲ ਦੌੜਾਂ ਬਣਾਉਂਦੀ ਰਹੀ। ਜਿਸ 'ਚ ਉਸ ਨੇ 47 ਗੇਂਦਾਂ 'ਚ 18 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 96 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਦੇਵਿਕਾ ਵੈਦਿਆ ਨੇ ਵੀ 31 ਗੇਂਦਾਂ 'ਚ 36 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਹ ਵੀ ਪੜ੍ਹੋ: ਅਬੋਹਰ 'ਚ ਸੜਕ ਹਾਦਸੇ 'ਚ ਪਿਤਾ ਦੀ ਮੌਤ, ਪੁੱਤਰ ਦੀ ਹਾਲਤ ਨਾਜ਼ੁਕ, ਧੀ ਦਾ ਹਾਲ ਚਾਲ ਜਾਣਨ ਲਈ ਜਾ ਰਹੇ ਸੀ ਬਠਿੰਡਾ
ਯੂਪੀ ਵਾਰੀਅਰਜ਼ ਦੀ ਟੀਮ ਨੇ ਇਹ ਟੀਚਾ ਸਿਰਫ਼ 13 ਓਵਰਾਂ ਵਿੱਚ ਹਾਸਲ ਕਰ ਲਿਆ ਅਤੇ ਆਪਣੇ ਨੈੱਟ ਰਨਰੇਟ ਵਿੱਚ ਕਾਫ਼ੀ ਸੁਧਾਰ ਕੀਤਾ ਅਤੇ 4 ਅੰਕਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਐਡੀਸ਼ਨਲ ਸੈਸ਼ਨ ਜੱਜ ਦੀ ਕੋਠੀ 'ਚ ਚੋਰੀ, ਛੁੱਟੀ 'ਤੇ ਗਿਆ ਸੀ ਚੰਡੀਗੜ੍ਹ, ਵਾਪਸੀ 'ਤੇ ਖਿਲਰਿਆ ਮਿਲਿਆ ਸਮਾਨ