ਅਬੋਹਰ 'ਚ ਸੜਕ ਹਾਦਸੇ 'ਚ ਪਿਤਾ ਦੀ ਮੌਤ, ਪੁੱਤਰ ਦੀ ਹਾਲਤ ਨਾਜ਼ੁਕ, ਧੀ ਦਾ ਹਾਲ ਚਾਲ ਜਾਣਨ ਲਈ ਜਾ ਰਹੇ ਸੀ ਬਠਿੰਡਾ
ਪੰਜਾਬ ਦੇ ਅਬੋਹਰ ਤੋਂ ਬਾਈਕ 'ਤੇ ਬਠਿੰਡਾ ਜਾ ਰਹੇ ਪਿਓ-ਪੁੱਤ ਨਾਲ ਰਸਤੇ 'ਚ ਹਾਦਸਾ ਹੋ ਗਿਆ। ਉਹ ਵਿਅਕਤੀ ਆਪਣੀ ਧੀ ਦਾ ਹਾਲ ਜਾਨਣ ਜਾ ਰਿਹਾ ਸੀ।
ਪੰਜਾਬ ਦੇ ਅਬੋਹਰ ਤੋਂ ਬਾਈਕ 'ਤੇ ਬਠਿੰਡਾ ਜਾ ਰਹੇ ਪਿਓ-ਪੁੱਤ ਨਾਲ ਰਸਤੇ 'ਚ ਹਾਦਸਾ ਹੋ ਗਿਆ। ਉਹ ਵਿਅਕਤੀ ਆਪਣੀ ਧੀ ਦਾ ਹਾਲ ਜਾਨਣ ਜਾ ਰਿਹਾ ਸੀ। ਉਸ ਦੀ ਬਾਈਕ ਟਰਾਲੀ ਨਾਲ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਵਿਅਕਤੀ ਦੀ ਮੌਤ ਹੋ ਗਈ। ਬੇਟੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।
ਦੱਸਿਆ ਗਿਆ ਹੈ ਕਿ ਕੱਚਾ ਸੀਡ ਫਾਰਮ ਦਾ ਰਹਿਣ ਵਾਲਾ ਗੁਰਦੇਵ ਸਿੰਘ (55) ਵੀਰਵਾਰ ਨੂੰ ਆਪਣੇ ਲੜਕੇ ਬਲਜਿੰਦਰ ਨਾਲ ਬਾਈਕ 'ਤੇ ਬਠਿੰਡਾ 'ਚ ਰਹਿੰਦੀ ਆਪਣੀ ਬੇਟੀ ਦਾ ਪਤਾ ਲੈਣ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਨੇੜੇ ਪੁੱਜਾ ਤਾਂ ਰਸਤੇ ਵਿੱਚ ਇੱਕ ਈ-ਰਿਕਸ਼ਾ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਇੱਕ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ। ਇਸ ਵਿੱਚ ਦੋਵੇਂ ਪਿਓ-ਪੁੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਗੁਰਦੇਵ ਸਿੰਘ ਅਤੇ ਬਲਜਿੰਦਰ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ। ਬਾਅਦ ਦੁਪਹਿਰ ਬਠਿੰਡਾ ਲਿਜਾਂਦੇ ਸਮੇਂ ਗੁਰਦੇਵ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਅੱਜ ਥਾਣਾ ਸਿਟੀ ਇੱਕ ਦੀ ਪੁਲਿਸ ਨੇ ਮੁਰਦਾਘਰ ਵਿੱਚ ਰਖਵਾਇਆ ਹੈ।
ਪੁਲਿਸ ਵੱਲੋਂ ਮ੍ਰਿਤਕ ਦੇ ਭਤੀਜੇ ਜਸਵੰਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਮ੍ਰਿਤਕ ਤਿੰਨ ਧੀਆਂ ਦਾ ਪਿਤਾ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਐਡੀਸ਼ਨਲ ਸੈਸ਼ਨ ਜੱਜ ਦੀ ਕੋਠੀ 'ਚ ਚੋਰੀ, ਛੁੱਟੀ 'ਤੇ ਗਿਆ ਸੀ ਚੰਡੀਗੜ੍ਹ, ਵਾਪਸੀ 'ਤੇ ਖਿਲਰਿਆ ਮਿਲਿਆ ਸਮਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਪਹਿਲਾਂ ਲੱਗੀ 16 ਹਜ਼ਾਰ ਕਰੋੜ ਦੀ ਲਾਟਰੀ, ਹੁਣ ਵਿਅਕਤੀ ਨੇ ਖਰੀਦਿਆ 200 ਕਰੋੜ ਦਾ ਅਜਿਹਾ ਘਰ, ਜਿਸ ਦੇ ਸਾਹਮਣੇ ਮਹਿਲ ਵੀ ਫੇਲ