ਪੜਚੋਲ ਕਰੋ
ਬਜਾਜ ਆਟੋ ਨੇ ਲੌਂਚ ਕੀਤਾ ਸਭ ਤੋਂ ਸਸਤਾ ਕੰਪਿਊਟਰ ਮੋਟਰਸਾਈਲ, ਜਾਣੋ ਖਾਸੀਅਤ
ਪੁਣੇ ਆਧਾਰਤ ਟੂ-ਵਹੀਲਰ ਬਜਾਜ ਆਟੋ ਨੇ ਆਪਣੀ ਨਵੀਂ ਸੀਟੀ110 ਕੰਪਿਊਟਰ ਮੋਟਰਸਾਈਕਲ ਨੂੰ ਭਾਰਤ ‘ਚ ਲੌਂਚ ਕੀਤਾ ਹੈ। ਨਵੀਂ ਬਜਾਜ ਸੀਟੀ 110 ਦੇ ਕਿੱਕ-ਸਟਾਰਟ ਵੈਰੀਅੰਟ ਦੀ ਕੀਮਤ 37,997 ਰੁਪਏ ਜਦਕਿ ਇਲੈਕਟ੍ਰੋਨਿਕ ਸਟਾਰਟ ਵਰਜ਼ਨ ਦੀ ਕੀਮਤ 44,480 ਰੁਪਏ ਹੈ।

ਨਵੀਂ ਦਿੱਲੀ: ਪੁਣੇ ਆਧਾਰਤ ਟੂ-ਵਹੀਲਰ ਬਜਾਜ ਆਟੋ ਨੇ ਆਪਣੀ ਨਵੀਂ ਸੀਟੀ110 ਕੰਪਿਊਟਰ ਮੋਟਰਸਾਈਕਲ ਨੂੰ ਭਾਰਤ ‘ਚ ਲੌਂਚ ਕੀਤਾ ਹੈ। ਨਵੀਂ ਬਜਾਜ ਸੀਟੀ 110 ਦੇ ਕਿੱਕ-ਸਟਾਰਟ ਵੈਰੀਅੰਟ ਦੀ ਕੀਮਤ 37,997 ਰੁਪਏ ਜਦਕਿ ਇਲੈਕਟ੍ਰੋਨਿਕ ਸਟਾਰਟ ਵਰਜ਼ਨ ਦੀ ਕੀਮਤ 44,480 ਰੁਪਏ ਹੈ। ਨਵੀਂ ਪੇਸ਼ਕਸ਼ ਦੇ ਨਾਲ ਡਿਜ਼ਾਇਨ ਤੇ ਹੋਰ ਵਧੇਰੇ ਵੱਡੇ ਬਦਲਾਅ ਕੀਤੇ ਗਏ ਹਨ। ਕੰਪਨੀ ਨੇ ਇਸ ‘ਚ ਸੈਮੀ-ਨੋਬੀ ਟਾਇਰ, ਵਧਿਆ ਹੋਇਆ ਗ੍ਰਾਉਂਡ ਕਲੀਅਰੈਂਸ, ਮਜ਼ਬੂਤ ਤੇ ਵੱਡਾ ਕ੍ਰੈਸ਼ ਗਾਰਡ ਤੇ ਬਿਹਤਰ ਰਾਈਡ ਤਾਕਤ ਦੇਣ ਵਾਲੇ ਟਵਿਸਟਿਡ ਸਸਪੇਂਸ਼ਨ ਸਮੇਤ ਕਈ ਅਪਗ੍ਰੇਡ ਕੀਤੇ ਗਏ ਹਨ। ਇਸ ਤੋਂ ਇਲਾਵਾ ਨਵੇਂ ਸੀਟੀ 110 ‘ਚ ਅਪਸਵੈਪਟ ਐਗਜਾਸਟ, ਰਬਰ ਮਿਰਰ ਕਵਰਸ ਤੇ ਫਰੰਟ ਸਸਪੈਂਸ਼ਨ ‘ਤੇ ਬਲੋਜ਼ ਦਿੱਤੇ ਗਏ ਹਨ। ਪਾਵਰ ਸਪੈਸਫੀਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਬਜਾਜ ਸੀਟੀ 110 ‘ਚ 115 ਸੀਸੀ ਦੀ ਟੀਸੀ-ਆਈ ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਨ ਦਿੱਤਾ ਗਿਆ ਹੈ ਜੋ 8.4ਬੀਐਚਪੀ ਦੀ ਪਾਵਰ ਤੇ 9.81 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਪੀਕ ਟਾਰਕ 500ਆਰਪੀਐਮ ‘ਤੇ ਉੱਪਲਬਧ ਹੈ, ਜੋ ਇਸ ਨੂੰ ਚੜ੍ਹਾਈ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੰਪਿਊਟਰ ਮੋਟਰਸਾਈਕਲ ‘ਚ ਰਬੜ ਟੈਂਕ ਪੈਡ ਤੇ ਇੱਕ ਲੰਬੀ ਪੈਡੇਡ ਸੀਟ ਦਿੱਤੀ ਗਈ ਹੈ ਜਿਸ ਨਾਲ ਆਰਾਮਦਾਇਕ ਰਾਈਡਿੰਗ ਦਾ ਅਹਿਸਾਸ ਹੁੰਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















