ਪੜਚੋਲ ਕਰੋ

DeepSeek AI: ਚੀਨ ਨੇ ਪੂਰੀ ਦੁਨੀਆ 'ਚ ਮੱਚਾਈ ਖਲਬਲੀ! ਪੂਰੀ ਦੁਨੀਆ ਲਈ ਫਰੀ ਕਰ ਦਿੱਤੀ ਇਹ ਚੀਜ਼, ਟਰੰਪ ਦੀ ਵੀ ਉੱਡੀ ਨੀਂਦ

DeepSeek AI:  ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਅਮਰੀਕਾ ਸਖਤ ਫੈਸਲੇ ਲੈ ਰਿਹਾ ਹੈ। ਟਰੰਪ ਪੂਰੀ ਦੁਨੀਆ ਨੂੰ ਸ਼ਰੇਆਮ ਚੇਤਾਵਨੀਆਂ ਦੇ ਰਹੇ ਹਨ। ਅਜਿਹੀ ਵਿੱਚ ਚੀਨ ਨੇ ਅਮਰੀਕਾ ਸਣੇ ਪੂਰੀ ਦੁਨੀਆ ਵਿੱਚ ਖਲਬਲੀ ਮਚਾ ਦਿੱਤੀ ਹੈ।

DeepSeek AI:  ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਅਮਰੀਕਾ ਸਖਤ ਫੈਸਲੇ ਲੈ ਰਿਹਾ ਹੈ। ਟਰੰਪ ਪੂਰੀ ਦੁਨੀਆ ਨੂੰ ਸ਼ਰੇਆਮ ਚੇਤਾਵਨੀਆਂ ਦੇ ਰਹੇ ਹਨ। ਅਜਿਹੀ ਵਿੱਚ ਚੀਨ ਨੇ ਅਮਰੀਕਾ ਸਣੇ ਪੂਰੀ ਦੁਨੀਆ ਵਿੱਚ ਖਲਬਲੀ ਮਚਾ ਦਿੱਤੀ ਹੈ। ਹੋਰ ਤਾਂ ਹੋਰ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਟਰੰਪ ਦੀ ਵੀ ਨੀਂਦ ਉੱਡ ਗਈ ਹੈ। ਚੀਨ ਨੇ ChatGPT ਨੂੰ ਟੱਕਰ ਦੇਣ ਵਾਲਾ ਚੈਟ ਟੂਲ DeepSeek-R1 ਮਾਰਕਿਟ ਵਿੱਚ ਉਤਾਰ ਦਿੱਤਾ ਹੈ। 

ਯਾਦ ਰਹੇ ਹੁਣ ਤੱਕ ਏਆਈ ਚੈਟ ਟੂਲ ਮਾਰਕੀਟ ਵਿੱਚ ਓਪਨਏਆਈ ਦਾ  ChatGPT ਇਕੱਲਾ ਰਾਜ ਕਰ ਰਿਹਾ ਸੀ, ਪਰ  DeepSeek-R1 ਦੇ ਆਉਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਚੈਟਜੀਪੀਟੀ ਦਾ ਰਾਜ ਜਲਦੀ ਹੀ ਖਤਮ ਹੋਣ ਵਾਲਾ ਹੈ। ਹੈਰਾਨੀ ਇਸ ਗੱਲ਼ ਦੀ ਹੈ ਕਿ ਓਪਨਏਆਈ ਵਿੱਚ ਲਗਪਗ 4,000 ਲੋਕ ਕੰਮ ਕਰਦੇ ਹਨ, ਜਦੋਂਕਿ ਡੀਪਸੀਕ ਕੋਲ ਸਿਰਫ਼ 200 ਲੋਕਾਂ ਦੀ ਟੀਮ ਹੈ।

ਦਰਅਸਲ ਇੱਕ ਕੰਪਨੀ ਦੋ ਸਾਲਾਂ ਤੋਂ ਪੂਰੀ ਦੁਨੀਆ 'ਤੇ ਰਾਜ ਕਰ ਰਹੀ ਸੀ ਪਰ ਇੱਕ ਨਵੀਂ ਕੰਪਨੀ ਨੇ ਆਉਂਦੇ ਹੀ ਪੂਰੀ ਦੁਨੀਆ ਦੀ ਨੀਂਦ ਉੱਡਾ ਦਿੱਤੀ ਹੈ। ਜੀ ਹਾਂ, ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਬਾਰੇ ਗੱਲ ਕਰ ਰਹੇ ਹਾਂ। ਹੁਣ ਹਰ ਕੰਮ ਵਿੱਚ ਏਆਈ ਟੂਲਸ ਦੀ ਵਰਤੋਂ ਕੀਤੀ ਜਾ ਰਹੀ ਹੈ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਚੀਨੀ ਚੀਜ਼ਾਂ ਟਿਕਾਊ ਨਹੀਂ ਹੁੰਦੀਆਂ ਪਰ ਇਸ ਵਾਰ ਚੀਨ ਨੇ ਇੱਕ ਅਜਿਹਾ ਉਤਪਾਦ ਪੇਸ਼ ਕੀਤਾ ਹੈ ਜਿਸ ਨੇ ਸਿਰਫ਼ ਦੋ ਦਿਨਾਂ ਵਿੱਚ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ।

ਇਸ ਬਾਰੇ ਸੁਣੇ ਕੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੀ ਨੀਂਦ ਉੱਡ ਗਈ ਹੈ। ਇਸ ਚੀਨੀ ਏਆਈ ਟੂਲ ਦਾ ਨਾਮ ਡੀਪਸੀਕ-ਆਰ1 ਹੈ, ਜਿਸ ਨੂੰ ਇੱਕ ਸਾਲ ਪੁਰਾਣੇ ਚੀਨੀ ਸਟਾਰਟਅੱਪ ਡੀਪਸੀਕ ਦੁਆਰਾ ਪੇਸ਼ ਕੀਤਾ ਗਿਆ ਹੈ। ਸੋਮਵਾਰ ਨੂੰ ਏਆਈ ਚਿਪਸ ਦੇ ਪ੍ਰਮੁੱਖ ਸਪਲਾਇਰ ਐਨਵੀਡੀਆ ਦੇ ਸ਼ੇਅਰ 14 ਪ੍ਰਤੀਸ਼ਤ ਤੋਂ ਵੱਧ ਡਿੱਗ ਗਏ, ਜਿਸ ਨਾਲ ਬਾਜ਼ਾਰ ਮੁੱਲ ਵਿੱਚ $500 ਬਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ। ਅਮਰੀਕਾ ਤੇ ਯੂਰਪ ਦੀਆਂ ਹੋਰ ਤਕਨੀਕੀ ਕੰਪਨੀਆਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਕਿਉਂਕਿ ਨਿਵੇਸ਼ਕਾਂ ਨੇ ਡੀਪਸੀਕ ਦੇ ਏਆਈ ਪ੍ਰਤੀ ਘੱਟ ਲਾਗਤ ਵਾਲੇ ਨਜ਼ਰੀਏ ਪ੍ਰਤੀ ਪ੍ਰਤੀਕਿਰਿਆ ਦਿੱਤੀ।

ਡੀਪਸੀਕ-ਆਰ1 ਕੀ ਹੈ?
ਹਾਲ ਹੀ ਵਿੱਚ ਆਪਣੀ DeepSeek-V3 ਲਾਂਚ ਕਰਨ ਤੋਂ ਬਾਅਦ ਚੀਨੀ ਕੰਪਨੀ DeepSeek ਨੇ ਹੁਣ DeepSeek-R1 ਨਾਮਕ ਇੱਕ ਨਵਾਂ ਸ਼ਕਤੀਸ਼ਾਲੀ ਲੌਂਗ ਲੈਂਗੂਏਜ਼ ਮਾਡਲ (LLM) ਪੇਸ਼ ਕੀਤਾ ਹੈ। ਇਹ ਨਵਾਂ ਮਾਡਲ ਮਾਹਰਾਂ ਦੇ ਮਿਸ਼ਰਣ ਆਰਕੀਟੈਕਚਰ 'ਤੇ ਅਧਾਰਤ ਹੈ ਤੇ ਗਣਿਤ, ਕੋਡਿੰਗ ਤੇ ਆਮ ਗਿਆਨ ਵਰਗੇ ਕੰਮਾਂ ਵਿੱਚ ਓਪਨਏਆਈ ਦੇ ਮਾਡਲ o1 ਨੂੰ ਸਖ਼ਤ ਮੁਕਾਬਲਾ ਦੇ ਰਿਹਾ ਹੈ। ਇਸ ਤੋਂ ਇਲਾਵਾ DeepSeek-R1, OpenAI-o1 ਨਾਲੋਂ 90-95% ਵੱਧ ਕਿਫਾਇਤੀ ਹੈ।

ਦੂਜੀ ਖਾਸ ਗੱਲ ਇਹ ਹੈ ਕਿ DeepSeek-R1 ਓਪਨ ਸੋਰਸ ਹੈ, ਜਿਸ ਦਾ ਮਤਲਬ ਹੈ ਕਿ ਕੋਈ ਵੀ ਇਸ ਨੂੰ ਮੁਫਤ ਵਿੱਚ ਵਰਤ ਸਕਦਾ ਹੈ ਤੇ ਡਿਵੈਲਪਰ ਵੀ ਇਸ ਦੇ API ਨੂੰ ਮੁਫਤ ਵਿੱਚ ਵਰਤ ਸਕਦੇ ਹਨ। ਡੀਪਸੀਕ-ਆਰ1 ਦੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿੱਚੋਂ ਅਰਬਾਂ ਡਾਲਰ ਗਾਇਬ ਹੋ ਗਏ। DeepSeek-R1 ਇਸ ਵੇਲੇ ਫੋਟੋਆਂ ਤੇ ਵੀਡੀਓ ਨਹੀਂ ਬਣਾ ਰਿਹਾ, ਪਰ ਇਹ ਉਪਭੋਗਤਾਵਾਂ ਦੇ ਸਵਾਲਾਂ ਦੇ ਜਵਾਬ ਹਿੰਦੀ, ਹਿੰਗਲਿਸ਼ ਅੰਗਰੇਜ਼ੀ, ਚੀਨੀ ਤੇ ਹੋਰ ਭਾਸ਼ਾਵਾਂ ਵਿੱਚ ਮੁਫਤ ਵਿੱਚ ਦੇ ਸਕਦਾ ਹੈ।

ਡੀਪਸੀਕ ਦੇ ਲਾਂਚ ਹੋਣ ਤੋਂ ਦੋ ਦਿਨ ਬਾਅਦ ਹੀ ਸਾਈਬਰ ਹਮਲਾ
DeepSeek-R1 ਲਾਂਚ ਹੋਣ ਤੋਂ ਤੁਰੰਤ ਬਾਅਦ ਵਾਇਰਲ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਪੂਰੀ ਦੁਨੀਆ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਤੇ OpenAI ਦੇ ਉਪਭੋਗਤਾ ਘੱਟ ਗਏ। ਸਿਰਫ਼ 24 ਘੰਟਿਆਂ ਵਿੱਚ ਡੀਪਸੀਕ ਐਪ ਐਪਲ ਦੇ ਐਪ ਸਟੋਰ 'ਤੇ ਸਭ ਤੋਂ ਵੱਧ ਮੁਫ਼ਤ ਡਾਊਨਲੋਡ ਕੀਤੀਆਂ ਐਪਾਂ ਦੀ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਿਆ। ਇਸ ਦੌਰਾਨ ਕੰਪਨੀ 'ਤੇ ਇੱਕ ਵੱਡਾ ਸਾਈਬਰ ਹਮਲਾ ਹੋਇਆ ਜਿਸ ਤੋਂ ਬਾਅਦ ਕੰਪਨੀ ਨੇ ਨਵੀਆਂ ਰਜਿਸਟ੍ਰੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ। ਹੁਣ ਨਵੇਂ ਉਪਭੋਗਤਾ ਸਾਈਨ ਅੱਪ ਨਹੀਂ ਕਰ ਸਕਦੇ।

ਡੀਪਸੀਕ 2023 ਵਿੱਚ ਸ਼ੁਰੂ ਹੋਇਆ
2023 ਵਿੱਚ ਹੇਜ ਫੰਡ ਮੈਨੇਜਰ ਲਿਆਂਗ ਵੇਨਫੇਂਗ ਦੁਆਰਾ ਸਥਾਪਤ ਡੀਪਸੀਕ ਏਆਈ ਦੌੜ ਵਿੱਚ ਤੇਜ਼ੀ ਨਾਲ ਇੱਕ ਗੰਭੀਰ ਪ੍ਰਤੀਯੋਗੀ ਵਜੋਂ ਉਭਰਿਆ ਹੈ। ਇਸ ਦਾ ਨਵੀਨਤਮ ਮਾਡਲ, ਡੀਪਸੀਕ-ਆਰ1, ਜੋ ਪਿਛਲੇ ਹਫ਼ਤੇ ਜਾਰੀ ਕੀਤਾ ਗਿਆ ਸੀ, ਨੇ ਗਣਿਤ, ਕੋਡਿੰਗ ਤੇ ਤਰਕ ਵਰਗੇ ਕੰਮਾਂ ਵਿੱਚ ਆਪਣੀਆਂ ਉੱਨਤ ਸਮਰੱਥਾਵਾਂ ਲਈ ਧਿਆਨ ਖਿੱਚਿਆ ਹੈ। ਡੀਪਸੀਕ ਕਾਰਨ ਓਪਨਏਆਈ, ਗੂਗਲ ਤੇ ਕਈ ਸਿਲੀਕਾਨ ਵੈਲੀ ਕੰਪਨੀਆਂ ਦੀ ਨੀਂਦ ਉੱਡ ਗਈ ਹੈ। ਡੀਪਸੀਕ ਦੀ ਸ਼ੁਰੂਆਤ ਨੇ ਨਾ ਸਿਰਫ਼ ਜਨਰੇਟਿਵ ਏਆਈ ਸਪੇਸ ਵਿੱਚ ਮੁਕਾਬਲੇ ਨੂੰ ਤੇਜ਼ ਕੀਤਾ ਹੈ ਬਲਕਿ ਸਟਾਕ ਮਾਰਕੀਟ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
Advertisement
ABP Premium

ਵੀਡੀਓਜ਼

Sidhu Moosewala ਦੇ ਕਰੀਬੀ ਦੇ ਘਰ 'ਤੇ ਚੱਲੀਆਂ ਗੋਲੀਆਂ46 ਗੈਂਗਸਟਰਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ, ਪੰਜਾਬ ਪੁਲਸ ਤਿਆਰਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
Crime News: ਸਿੱਧੂ ਮੂਸੇਵਾਲ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ, ਪੁਲਿਸ ਨੇ ਧਾਰੀ ਚੁੱਪ !
Crime News: ਸਿੱਧੂ ਮੂਸੇਵਾਲ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ, ਪੁਲਿਸ ਨੇ ਧਾਰੀ ਚੁੱਪ !
ਖੰਡ ਜਾਂ ਸ਼ਹਿਦ? ਦੁੱਧ 'ਚ ਕੀ ਮਿਲਾ ਕੇ ਪੀਣਾ ਰਹਿੰਦਾ ਸਹੀ, ਤੁਸੀਂ ਵੀ ਜਾਣ ਲਓ
ਖੰਡ ਜਾਂ ਸ਼ਹਿਦ? ਦੁੱਧ 'ਚ ਕੀ ਮਿਲਾ ਕੇ ਪੀਣਾ ਰਹਿੰਦਾ ਸਹੀ, ਤੁਸੀਂ ਵੀ ਜਾਣ ਲਓ
Gurmeet Ram Rahim: ਰਾਮ ਰਹੀਮ ਨੇ ਸ਼ਰਧਾਲੂਆਂ ਕੋਲ ਛੱਡਿਆ ਨਵਾਂ ਲਤੀਫਾ ! ਕਿਹਾ-T20 ਮੈਂ ਸ਼ੁਰੂ ਕੀਤਾ, ਸੱਪ ਫੜ੍ਹਣ ਵਾਲਾ ਮੈਂ ਬਣਾਇਆ, ਹੁਣ ਮੇਰਾ ਘਟ ਗਿਆ ਸਟੈਮਿਨਾ
Gurmeet Ram Rahim: ਰਾਮ ਰਹੀਮ ਨੇ ਸ਼ਰਧਾਲੂਆਂ ਕੋਲ ਛੱਡਿਆ ਨਵਾਂ ਲਤੀਫਾ ! ਕਿਹਾ-T20 ਮੈਂ ਸ਼ੁਰੂ ਕੀਤਾ, ਸੱਪ ਫੜ੍ਹਣ ਵਾਲਾ ਮੈਂ ਬਣਾਇਆ, ਹੁਣ ਮੇਰਾ ਘਟ ਗਿਆ ਸਟੈਮਿਨਾ
ਦਾਜ ਲਈ ਨਣਦ ਅਤੇ ਪਤੀ ਬਣੇ ਹੈਵਾਨ, ਔਰਤ ਨੂੰ ਨਗਨ ਕਰਕੇ ਬੁਰੀ ਤਰ੍ਹਾਂ ਕੁੱਟਿਆ; ਅੱਠ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਦਾਜ ਲਈ ਨਣਦ ਅਤੇ ਪਤੀ ਬਣੇ ਹੈਵਾਨ, ਔਰਤ ਨੂੰ ਨਗਨ ਕਰਕੇ ਬੁਰੀ ਤਰ੍ਹਾਂ ਕੁੱਟਿਆ; ਅੱਠ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Embed widget