ਸਾਵਧਾਨ! ਇਹ ਐਪ ਤੁਹਾਡੇ WhatsApp ਦੀ ਕਰਦੀ ਜਾਸੂਸੀ, ਫ਼ੋਨ ’ਚੋਂ ਤੁਰੰਤ ਕਰ ਦੇਵੋ ਡਿਲੀਟ
ਹਕੀਕਤ ਇਹ ਹੈ ਕਿ ਇਸ ਨੂੰ ਖ਼ਾਸ ਤੌਰ ’ਤੇ ਵ੍ਹਟਸਐਪ ਦੀ ਜਾਸੂਸੀ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
ਤੁਹਾਡੇ ਐਂਡ੍ਰਾਇਡ ਸਮਾਰਟਫ਼ੋਨ ’ਚ ਜੇ FlixOnline ਨਾਂ ਦੀ ਐਪ ਹੈ, ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦੇਵੋ। ਇਹ ਐਪ ਤੁਹਾਡੇ ਵ੍ਹਟਸਐਪ ਦੀ ਜਾਸੂਸੀ ਕਰਦੀ ਹੈ। ਬੀਤੇ ਇਹ ਐਪ ਵ੍ਹਟਸਐਪ ਉੱਤੇ ਕਾਫ਼ੀ ਵਾਇਰਲ ਹੋਈ ਹੈ।
FlixOnline ਬਾਰੇ ਦਾਅਵਾ ਕੁਝ ਹੋਰ ਹੀ ਕੀਤਾ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਫ਼ਰਜ਼ੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਐਪ ਨੈੱਟਫ਼ਲਿਕਸ ਦੇ ਗਲੋਬਲ ਕੰਟੈਂਟ ਵਿਖਾ ਸਕਦੀ ਹੈ ਪਰ ਤੁਸੀਂ ਇਸ ਲਾਲਚ ਵਿੱਚ ਨਾ ਆਉਣਾ ਕਿਉਂਕਿ ਹਕੀਕਤ ਇਹ ਹੈ ਕਿ ਇਸ ਨੂੰ ਖ਼ਾਸ ਤੌਰ ’ਤੇ ਵ੍ਹਟਸਐਪ ਦੀ ਜਾਸੂਸੀ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
ਇਹ ਐਪ ਵ੍ਹਟਸਐਪ ਦੇ ਸਾਰੇ ਮੈਸੇਜ ਪੜ੍ਹਦੀ ਹੈ। ਇੰਨਾ ਹੀ ਨਹੀਂ, ਇਹ ਸਾਰੇ ਮੈਸੇਜ ਇਹ ਐਪ ਹੈਕਰ ਨੂੰ ਵੀ ਭੇਜਦੀ ਹੈ। ਇਸ ਦੇ ਨਾਲ ਮੌਜੂਦ ਲਿੰਕ ਰਾਹੀਂ ਹੈਕਰ ਕੋਲ ਫ਼ੋਨ ਦੀ ਸਾਰੀ ਜਾਣਕਾਰੀ ਪੁੱਜਦੀ ਹੈ। ਇਹ ਐਪ ਵ੍ਹਟਸਐਪ ਦੇ ਸਾਰੇ ਨੋਟੀਫ਼ਿਕੇਸ਼ਨ ਉੱਤੇ ਨਜ਼ਰ ਰੱਖਦੀ ਹੈ।
ਇਹ ਐਪ ਕਈ ਵਾਰ ਆਟੋਮੈਟਿਕ ਰਿਪਲਾਈ ਵੀ ਕਰਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਫ਼ੋਨ ’ਚ ਇੰਸਟਾਲ ਹੋਣ ਤੋਂ ਬਾਅਦ ਇਹ ਐਪ ਨੋਟੀਫ਼ਿਕੇਸ਼ ਸਮੇਤ ਕਈ ਤਰ੍ਹਾਂ ਦੀ ਪਰਮਿਸ਼ਨ ਲੈਂਦੀ ਹੈ। ਇਹ ਐਪ ਅਤੇ ਇਹ ਹੋਰ ਸਾਰੇ ਐਪਸ ਉੱਤੇ ਦਿਸਦੀ ਹੈ। ਨੋਟੀਫ਼ਿਕੇਸ਼ਨ ਪੈਨਲ ’ਚ ਵੀ ਇਹ ਸਭ ਤੋਂ ਉੱਪਰ ਰਹਿੰਦੀ ਹੈ।
ਹੁਣ ਇਹ ਐਪ ‘ਗੂਗਲ ਪਲੇਅ ਸਟੋਰ’ ਤੋਂ ਹਟਾ ਦਿੱਤੀ ਗਈ ਹੈ ਪਰ ਪਿਛਲੇ ਦਿਨਾਂ ਦੌਰਾਨ ਇਹ ਐਪ ਕਾਫ਼ੀ ਵਾਇਰਲ ਹੋਈ ਹੈ ਤੇ ਅਨੇਕ ਲੋਕਾਂ ਨੇ ਇਸ ਨੂੰ ਡਾਊਨਲੋਡ ਵੀ ਕਰ ਲਿਆ ਹੈ। ਜੇ ਤੁਹਾਡੇ ਫ਼ੋਨ ’ਚ ਇਹ ਐਪ ਹੈ, ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦੇਵੋ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :