ਜੀਓ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ ਨਵਾਂ ਧਮਾਕਾ

ਨਵੀਂ ਦਿੱਲੀ: ਟੈਲੀਕਾਮ ਦੀ ਦੁਨੀਆ 'ਚ ਏਅਰਟੈੱਲ ਨੇ ਆਪਣੇ ਗਾਹਕਾਂ ਲਈ 399 ਰੁਪਏ ਵਾਲਾ ਪਲਾਨ ਰੀਵਾਈਜ਼ ਕੀਤਾ ਹੈ। ਹੁਣ ਇਸ ਬਦਲੇ ਹੋਏ ਪਲਾਨ 'ਚ ਰੋਜ਼ਾਨਾ 1.4 ਜੀਬੀ ਡਾਟਾ ਦੀ ਥਾਂ 2.4 ਜੀਬੀ ਡਾਟਾ ਮਿਲੇਗਾ। ਟੈਲੀਕਾਮ ਦੀ ਰਿਪੋਰਟ ਮੁਤਾਬਕ ਏਅਰਟੈੱਲ ਦਾ 399 ਰੁਪਏ ਵਾਲਾ ਪਲਾਨ ਹੁਣ ਦੋ ਵੈਲੀਡਿਟੀ ਨਾਲ ਆਏਗਾ। ਯਾਨੀ ਕੁਝ ਯੂਜ਼ਰਜ਼ ਲਈ 70 ਦਿਨ ਤੇ ਕੁਝ ਲਈ 84 ਦਿਨਾਂ ਲਈ ਵੈਲਿਡ ਹੋਵੇਗਾ।
2.4 ਜੀਬੀ ਡਾਟਾ ਉਨ੍ਹਾਂ ਯੂਜਰਜ਼ ਲਈ ਹੋਵੇਗਾ ਜਿਨ੍ਹਾਂ ਨੂੰ 84 ਦਿਨਾਂ ਲਈ ਪਲਾਨ ਮਿਲੇਗਾ। ਦੱਸ ਦਈਏ ਕਿ ਜੀਓ ਦਾ 399 ਰੁਪਏ ਵਾਲਾ ਪਲਾਨ ਰੋਜ਼ਾਨਾ 1.5 ਜੀਬੀ ਡਾਟਾ 84 ਦਿਨਾਂ ਲਈ ਦਿੰਦਾ ਹੈ। ਏਅਰਟੈੱਲ ਦਾ ਇਹ ਪਲਾਨ ਜੀਓ ਦੇ 448 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਵੇਗਾ। ਜੀਓ ਦੇ ਇਸ ਪਲਾਨ 'ਚ ਹਰ ਦਿਨ 2 ਜੀਬੀ ਡਾਟਾ ਦਿੱਤਾ ਜਾਂਦਾ ਹੈ ਜੋ 84 ਦਿਨਾਂ ਲਈ ਵੈਲਿਡ ਹੈ।
ਏਅਰਟੈੱਲ ਦੇ 399 ਰੁਪਏ ਵਾਲੇ ਨਵੇਂ ਪਲਾਨ 'ਚ ਅਨਲਿਮਿਟਡ ਕਾਲ ਦੀ ਸੁਵਿਧਾ ਹੋਵੇਗੀ। ਹਾਲਾਕਿ ਇਸ ਕਾਲ ਲਈ ਕੰਪਨੀ ਨੇ ਲਿਮਟ ਰੱਖੀ ਹੈ। ਜਿਸ 'ਚ ਹਰ ਦਿਨ ਸਿਰਫ 250 ਮਿੰਟ ਹੀ ਮੁਫਤ ਕਾਲ ਦਿੱਤੀ ਜਾਵੇਗੀ ਜਦਕਿ ਹਫਤੇ ਲਈ ਇਹ ਲਿਮਟ 1000 ਮਿੰਟ ਹੋਵੇਗੀ।





















