ਐਪਲ ਨੇ ਡਿਵਾਈਸ ਰਿਪੇਅਰਸ ਬਾਰੇ ਦਿੱਤੀ ਵੱਡੀ ਜਾਣਕਾਰੀ
ਇਹ ਅਕਸਰ ਦੇਖਿਆ ਜਾਂਦਾ ਹੈ ਕਿ ਜੇ ਐਪਲ ਤੀਜੀ ਧਿਰ ਦੀ ਮੁਰੰਮਤ ਦਾ ਪਤਾ ਲਗਾ ਲੈਂਦਾ ਹੈ, ਤਾਂ ਆਈਫੋਨ ਡਿਜ਼ੇਬਲ ਹੋ ਜਾਂਦਾ ਹੈ। ਐਪਲ ਨੂੰ ਡਿਵਾਈਸ ਦੀ ਮੁਰੰਮਤ ਕਰਨ ਤੋਂ ਇਨਕਾਰ ਕਰਨ ਲਈ ਅਦਾਲਤ ਵਿੱਚ ਲਿਜਾਇਆ ਗਿਆ ਤੇ ਐਪਲ ਨੂੰ ਆਸਟਰੇਲੀਆ ਵਿੱਚ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਜ਼ੁਰਮਾਨਾ ਵੀ ਲਗਾਇਆ ਗਿਆ।
ਨਵੀਂ ਦਿੱਲੀ: ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਕਿਹਾ ਹੈ ਕਿ ਕੰਪਨੀ ਨੇ ਆਪਣੇ ਡਿਵਾਈਸ ਦੀ ਰਿਪੇਅਰ ਕਰਨ 'ਤੇ ਕਾਫੀ ਪੈਸਾ ਗਵਾ ਦਿੱਤਾ ਹੈ। ਸਾਲ 2009 ਯਾਨੀ ਇੱਕ ਦਹਾਕੇ ਤੋਂ ਕੰਪਨੀ ਨੇ ਆਪਣੇ ਫੋਨ ਤੇ ਮੈਕਬੁੱਕ ਦੀ ਮੁਰੰਮਤ ਤੋਂ ਜਿੰਨੇ ਪੈਸੇ ਹਾਸਲ ਕੀਤੇ ਉਸ ਤੋਂ ਕਿਤੇ ਵੱਧ ਇਸ ਚੀਜ਼ ਉੱਤੇ ਕੰਪਨੀ ਦੇ ਖਰਚੇ ਹੋਏ ਹਨ। ਹਾਲਾਂਕਿ ਐਪਲ ਨੇ ਮੰਨਿਆ ਹੈ ਕਿ ਉਹ ਆਪਣੇ ਡਿਵਾਈਸ ਦੀ ਟੁੱਟੀ ਹੋਈ ਸਕ੍ਰੀਨ ਦੀ ਮੁਰੰਮਤ ਲਈ ਕਿਸੇ ਅਣਅਧਿਕਾਰਤ ਰਿਪੋਅਰ ਸ਼ਾਪ ਤੋਂ ਵਧੇਰੇ ਪੈਸੇ ਵਸੂਲਦੇ ਹਨ। ਪਰ ਨਾਲ ਹੀ ਇਹ ਵੀ ਕਿਹਾ ਕਿ ਗਾਹਕ ਆਪਣੀ ਪਸੰਦ ਦੀ ਕਿਸੇ ਵੀ ਦੁਕਾਨ ਤੋਂ ਮੁਰੰਮਤ ਕਰਨ ਲਈ ਆਜ਼ਾਦ ਹਨ।
ਇਹ ਅਕਸਰ ਦੇਖਿਆ ਜਾਂਦਾ ਹੈ ਕਿ ਜੇ ਐਪਲ ਤੀਜੀ ਧਿਰ ਦੀ ਮੁਰੰਮਤ ਦਾ ਪਤਾ ਲਗਾ ਲੈਂਦਾ ਹੈ, ਤਾਂ ਆਈਫੋਨ ਡਿਜ਼ੇਬਲ ਹੋ ਜਾਂਦਾ ਹੈ। ਐਪਲ ਨੂੰ ਡਿਵਾਈਸ ਦੀ ਮੁਰੰਮਤ ਕਰਨ ਤੋਂ ਇਨਕਾਰ ਕਰਨ ਲਈ ਅਦਾਲਤ ਵਿੱਚ ਲਿਜਾਇਆ ਗਿਆ ਤੇ ਐਪਲ ਨੂੰ ਆਸਟਰੇਲੀਆ ਵਿੱਚ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਜ਼ੁਰਮਾਨਾ ਵੀ ਲਗਾਇਆ ਗਿਆ।
ਦਰਅਸਲ, ਸਤੰਬਰ ਵਿੱਚ, ਯੂਐਸ ਹਾਊਸ ਦੀ ਜੁਡੀਸ਼ੀਅਲ ਕਮੇਟੀ ਨੇ ਐਪਲ ਨੂੰ ਪ੍ਰਸ਼ਨਾਂ ਦੀ ਇੱਕ ਸੂਚੀ ਭੇਜੀ ਜੋ ‘ਡਿਜੀਟਲ ਬਾਜ਼ਾਰਾਂ ਵਿੱਚ ਮੁਕਾਬਲਾ’ ਦੀ ਪੜਤਾਲ ਕਰ ਰਹੀ ਹੈ। ਇਨ੍ਹਾਂ ਪ੍ਰਸ਼ਨਾਂ ਵਿਚੋਂ ਇਕ ਇਹ ਸੀ ਕਿ ਐਪਲ ਆਪਣੀ ਮੁਰੰਮਤ ਸੇਵਾ ਤੋਂ ਕਿੰਨਾ ਕਮਾਈ ਕਰਦਾ ਹੈ, ਇਸਦੇ ਜਵਾਬ ਵਿਚ, ਐਪਲ ਨੇ ਕਿਹਾ ਕਿ ਸਾਲ 2009 ਤੋਂ ਹਰ ਸਾਲ, ਕੰਪਨੀ ਨੇ ਜਿੰਨਾ ਪੈਸਾ ਰਿਪੇਅਰ ਤੋਂ ਹਾਸਲ ਕੀਤਾ ਹੈ, ਉਸ ਦੇ ਮੁਕਾਬਲੇ ਰਿਪੇਅਰ ਕਰਨ 'ਚ ਲੱਗੀ ਲਾਗਤ ਕਿਤੇ ਜ਼ਿਆਦਾ ਰਹੀ ਹੈ।