ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ 90000 ਰੁਪਏ ਵਾਲਾ iPhone 16 Plus ਸਿਰਫ 39,750 'ਚ ਮਿਲ ਰਿਹਾ
iPhone 16 Latest Offer: ਸਾਲ 2025 ਆਉਂਦੇ ਹੀ ਆਈਫੋਨ 16 ਸੀਰੀਜ਼ 'ਤੇ ਵੀ ਭਾਰੀ ਡਿਸਕਾਊਂਟ ਆਫਰ ਸ਼ੁਰੂ ਹੋ ਗਏ ਹਨ। ਇਸ ਸਮੇਂ ਤੁਸੀਂ iPhone 16 Plus ਨੂੰ 40 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ਉਪਰ ਖਰੀਦ ਸਕਦੇ ਹੋ।
iPhone 16 Latest Offer: ਸਾਲ 2025 ਆਉਂਦੇ ਹੀ ਆਈਫੋਨ 16 ਸੀਰੀਜ਼ 'ਤੇ ਵੀ ਭਾਰੀ ਡਿਸਕਾਊਂਟ ਆਫਰ ਸ਼ੁਰੂ ਹੋ ਗਏ ਹਨ। ਇਸ ਸਮੇਂ ਤੁਸੀਂ iPhone 16 Plus ਨੂੰ 40 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ਉਪਰ ਖਰੀਦ ਸਕਦੇ ਹੋ। ਜੇਕਰ ਤੁਸੀਂ ਫੋਟੋਗ੍ਰਾਫੀ ਲਈ ਸਮਾਰਟਫੋਨ ਲੱਭ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਉਪਰ ਐਕਸਚੇਂਜ ਤੇ ਹੋਰ ਆਫਰਾਂ ਨਾਲ 89,900 ਰੁਪਏ ਵਾਲਾ ਫੋਨ ਸਿਰਫ 39,750 ਰੁਪਏ 'ਚ ਮਿਲ ਰਿਹਾ ਹੈ।
ਦਰਅਸਲ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਆਪਣੇ ਲਈ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਸਭ ਤੋਂ ਵਧੀਆ ਮੌਕਾ ਹੈ। ਆਈਫੋਨ 16 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਆਈਫੋਨ 14 ਤੇ ਆਈਫੋਨ 15 ਪਹਿਲਾਂ ਹੀ ਸਸਤੇ ਹੋ ਗਏ ਸਨ ਪਰ 2025 ਵਿੱਚ ਹੁਣ ਤੁਹਾਡੇ ਕੋਲ ਆਈਫੋਨ 16 ਨੂੰ ਸਸਤੇ ਮੁੱਲ 'ਤੇ ਖਰੀਦਣ ਦਾ ਵਧੀਆ ਮੌਕਾ ਹੈ।
ਦੱਸ ਦਈਏ ਕਿ ਨਵੇਂ ਸਾਲ ਦੇ ਮੌਕੇ 'ਤੇ ਈ-ਕਾਮਰਸ ਪਲੇਟਫਾਰਮ ਆਪਣੇ ਗਾਹਕਾਂ ਨੂੰ ਆਈਫੋਨ 'ਤੇ ਜ਼ਬਰਦਸਤ ਡੀਲ ਦੇ ਰਹੇ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਤੁਸੀਂ ਆਈਫੋਨ 16 ਪਲੱਸ ਨੂੰ ਬਹੁਤ ਸਸਤੀ ਕੀਮਤ 'ਤੇ ਖਰੀਦ ਸਕਦੇ ਹੋ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਮੇਂ ਤੁਸੀਂ ਪ੍ਰੀਮੀਅਮ ਆਈਫੋਨ 16 ਪਲੱਸ ਸਿਰਫ 39,750 ਰੁਪਏ 'ਚ ਖਰੀਦ ਸਕਦੇ ਹੋ ਪਰ ਇਸ ਲਈ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।
ਇਸ ਵੈੱਬਸਾਈਟ 'ਤੇ ਖਾਸ ਆਫਰ ਉਪਲਬਧ
ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਇਸ ਸਮੇਂ iPhone 16 'ਤੇ ਬਹੁਤ ਵਧੀਆ ਆਫਰ ਦੇ ਰਹੀ ਹੈ। ਆਈਫੋਨ 16 ਪਲੱਸ ਫਿਲਹਾਲ ਫਲਿੱਪਕਾਰਟ 'ਤੇ 89,900 ਰੁਪਏ ਦੀ ਕੀਮਤ 'ਤੇ ਸੂਚੀਬੱਧ ਹੈ। ਹਾਲਾਂਕਿ 2025 ਆਉਂਦੇ ਹੀ ਇਸ 'ਤੇ 5% ਦਾ ਡਿਸਕਾਊਂਟ ਆਫਰ ਵੀ ਆ ਗਿਆ ਹੈ। ਇਸ ਡਿਸਕਾਊਂਟ ਆਫਰ ਨਾਲ ਤੁਸੀਂ ਇਸ ਨੂੰ ਸਿਰਫ 84,900 ਰੁਪਏ 'ਚ ਖਰੀਦ ਸਕਦੇ ਹੋ।
ਫਲਿੱਪਕਾਰਟ ਆਪਣੇ ਗਾਹਕਾਂ ਨੂੰ ਐਸਬੀਆਈ ਕ੍ਰੈਡਿਟ ਕਾਰਡ ਤੇ ਕੋਟਕ ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 4,000 ਰੁਪਏ ਦੀ ਤੁਰੰਤ ਛੂਟ ਦੇ ਰਿਹਾ ਹੈ। ਇਸ ਆਫਰ ਤੋਂ ਬਾਅਦ iPhone 16 Plus ਦੀ ਕੀਮਤ 80,900 ਰੁਪਏ ਰਹਿ ਗਈ ਹੈ। ਕੰਪਨੀ ਆਪਣੇ ਗਾਹਕਾਂ ਨੂੰ ਪੁਰਾਣੇ ਸਮਾਰਟਫੋਨਜ਼ ਦੇ ਐਕਸਚੇਂਜ 'ਤੇ 41,150 ਰੁਪਏ ਦੀ ਛੋਟ ਦੇ ਰਹੀ ਹੈ। ਜੇਕਰ ਤੁਸੀਂ ਇਸ ਆਫਰ ਦਾ ਪੂਰਾ ਫਾਇਦਾ ਉਠਾਉਂਦੇ ਹੋ ਤਾਂ ਤੁਹਾਨੂੰ ਸਿਰਫ 39,750 ਰੁਪਏ 'ਚ iPhone 16 Plus ਮਿਲੇਗਾ।
ਆਈਫੋਨ 16 ਪਲੱਸ ਦੇ ਫੀਚਰਸ
1. iPhone 16 Plus ਵਿੱਚ ਇੱਕ ਐਲੂਮੀਨੀਅਮ ਫਰੇਮ ਦੇ ਨਾਲ ਇੱਕ ਗਲਾਸ ਬੈਕ ਪੈਨਲ ਹੈ।
2. ਇਸ ਸਮਾਰਟਫੋਨ ਨੂੰ IP68 ਰੇਟਿੰਗ ਦਿੱਤੀ ਗਈ ਹੈ। ਇਸ ਲਈ ਤੁਸੀਂ ਬਿਨਾਂ ਕਿਸੇ ਟੈਂਸ਼ਨ ਦੇ ਇਸ ਨੂੰ ਪਾਣੀ 'ਚ ਵੀ ਇਸਤੇਮਾਲ ਕਰ ਸਕਦੇ ਹੋ।
3. ਇਸ 'ਚ ਕੰਪਨੀ ਨੇ 6.7 ਇੰਚ ਦੀ ਸੁਪਰ AMOLED ਡਿਸਪਲੇ ਦਿੱਤੀ ਹੈ ਜਿਸ 'ਚ ਸਿਰੇਮਿਕ ਸ਼ੀਲਡ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ।
4. ਇਹ ਸਮਾਰਟਫੋਨ iOS 18 ਨੂੰ ਸਪੋਰਟ ਕਰਦਾ ਹੈ ਜਿਸ ਨੂੰ ਤੁਸੀਂ iOS 18.2 'ਤੇ ਅਪਗ੍ਰੇਡ ਕਰ ਸਕਦੇ ਹੋ।
5. ਪਰਫਾਰਮੈਂਸ ਲਈ ਇਸ ਸਮਾਰਟਫੋਨ 'ਚ Apple A18 Bionic ਚਿਪਸੈੱਟ ਹੈ।
6. iPhone 16 Plus ਵਿੱਚ 8GB ਰੈਮ ਤੇ 512GB ਸਟੋਰੇਜ ਵਿਕਲਪ ਹੈ।
7. ਫੋਟੋਗ੍ਰਾਫੀ ਲਈ ਇਸ 'ਚ ਡਿਊਲ ਕੈਮਰਾ ਸੈੱਟਅਪ ਹੈ, ਜਿਸ 'ਚ 48+12 ਮੈਗਾਪਿਕਸਲ ਦਾ ਸੈਂਸਰ ਹੈ।
8. ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 12 ਮੈਗਾਪਿਕਸਲ ਦਾ ਕੈਮਰਾ ਹੈ।