ਪੜਚੋਲ ਕਰੋ
ਗੂਗਲ ਨੇ ਕੀਤੀ ਜੀਮੇਲ ਦੀ ਕਾਇਆ ਕਲਪ

ਨਵੀਂ ਦਿੱਲੀ: ਗੂਗਲ ਨੇ ਜੀਮੇਲ 'ਚ ਕੁਝ ਨਵੇਂ ਬਦਲਾਅ ਕੀਤੇ ਹਨ। ਇਸ ਤਹਿਤ ਕੰਪਨੀ ਨੇ ਈਮੇਲ ਸਟੋਰੇਜ਼ ਡੇਟਾਬੇਸ ਨੂੰ ਲੈ ਕੇ ਡਿਵਾਈਸਜ਼ 'ਚ ਮੈਸੇਜ ਸਿੰਕ ਫੀਚਰ ਜਿਹੀਆਂ ਸੇਵਾਵਾਂ 'ਚ ਸੁਧਾਰ ਕੀਤਾ ਹੈ। ਕੰਪਨੀ ਮੁਤਾਬਕ ਗੂਗਲ ਦਾ ਇਹ ਨਵਾਂ ਫੀਚਰ ਗੂਗਲ ਦੇ ਟੇਸਰ ਪ੍ਰੋਸੈਸਿੰਗ ਚਿਪ ਦੀ ਮਦਦ ਨਾਲ ਕੰਮ ਕਰੇਗਾ, ਜਿਸ ਵਿੱਚ "ਸਜੈਸਟਿਡ ਰਿਪਲਾਈ" ਜਿਹਾ ਫੀਚਰ ਮਿਲ ਸਕਦਾ ਹੈ। ਨਵੇਂ ਜੀਮੇਲ 'ਚ ਆਟੋ ਡਿਲੀਟ ਫੀਚਰ ਵੀ ਮਿਲੇਗਾ। ਇਸ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਨੂੰ ਭੇਜੇ ਈਮੇਲ ਨੂੰ ਡਿਲੀਟ ਕੀਤਾ ਜਾ ਸਕਦਾ ਹੁੰਦਾ ਹੈ। ਨਵੇਂ ਬਦਲਾਵਾਂ ਤਹਿਤ ਯੂਜ਼ਰ ਨੂੰ 90 ਦਿਨ ਤੱਕ ਆਫਲਾਈਨ ਈਮੇਲ ਦੀ ਸੁਵਿਧਾ ਮਿਲੇਗੀ। ਨਵੇਂ ਜੀਮੇਲ 'ਚ ਮੇਲ ਭੇਜਣ ਵਾਲਾ ਐਕਸਪਾਇਰੀ ਡੇਟ ਸੈੱਟ ਕਰ ਸਕਦਾ ਹੈ ਤਾਂ ਕਿ ਉਸ ਈਮੇਲ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾ ਸਕੇ। ਨਵੇਂ ਫੀਚਰਜ਼ 'ਚ ਯੂਜ਼ਰ ਕਾਨਫੀਡੈਂਸ਼ੀਅਲ ਵਿਕਲਪ ਚੁਣਨ ਨਾਲ ਈਮੇਲ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਨੂੰ ਸੀਮਤ ਕਰ ਸਕਦੇ ਹਨ। ਗੂਗਲ ਵੱਲੋਂ ਕੀਤੇ ਨਵੇਂ ਬਦਲਾਵਾਂ ਨੂੰ ਅਪਡੇਟ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕੁਝ ਫੀਚਰ ਆਉਣ ਵਾਲੇ ਹਫਤਿਆਂ 'ਚ ਇਸ 'ਚ ਜੋੜ ਦਿੱਤੇ ਜਾਣਗੇ। ਨਵੀਂ ਜੀਮੇਲ ਲਈ ਸੈਟਿੰਗ 'ਚ ਜਾ ਕੇ "ਟਰਾਈ ਦ ਨਿਊ ਜੀਮੇਲ" ਨੂੰ ਚੁਣੋ। ਜੇਕਰ ਤੁਸੀਂ ਵਾਪਸ ਪੁਰਾਣੇ ਜੀਮੇਲ ਵਿੰਡੋ 'ਚ ਜਾਣਾ ਚਾਹੁੰਦੇ ਹੋ ਤਾਂ "ਗੋ ਬੈਕ ਟੂ" ਕਲਾਸਿਕ ਜੀਮੇਲ 'ਤੇ ਵਾਪਸ ਆ ਸਕਦੇ ਹੋ। ਸਿਕਿਓਰਟੀ ਫੀਚਰ: ਗੂਗਲ ਨੇ ਜੀਮੇਲ 'ਤੇ ਈਮੇਲ ਵਾਰਨਿੰਗ ਸਿਸਟਮ ਵੀ ਲਾਇਆ ਹੈ। ਜੇਕਰ ਕਿਸੇ ਈਮੇਲ ਤੋਂ ਤਹਾਨੂੰ ਕੋਈ ਸੰਭਾਵਿਤ ਖਤਰਾ ਹੈ ਤਾਂ ਈਮੇਲ ਦੇ ਬਿਲਕੁਲ ਉੱਪਰ ਲਾਲ, ਪੀਲੇ ਤੇ ਗ੍ਰੇ ਰੰਗ ਨਾਲ ਦੱਸਿਆ ਜਾਵੇਗਾ ਕਿ ਖਤਰਾ ਕਿੰਨ੍ਹਾ ਹੈ। ਇਥੇ ਤਹਾਨੂੰ ਦੱਸ ਦਈਏ ਕਿ ਗੂਗਲ ਨੇ ਇਸਤੋਂ ਪਹਿਲਾਂ ਸਾਲ 2013 'ਚ ਜੀਮੇਲ ਨੂੰ ਅਪਡੇਟ ਕੀਤਾ ਸੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















