ਪੜਚੋਲ ਕਰੋ
ਜੀਓ ਦਾ ਮੋਦੀ ਸਰਕਾਰ ਨੂੰ ਕਰਾਰਾ ਝਟਕਾ, ਇੰਝ ਹੋਇਆ ਸਭ ਤੋਂ ਵੱਡਾ ਨੁਕਸਾਨ

ਨਵੀਂ ਦਿੱਲੀ: ਟੈਲੀਕਾਮ ਸੈਕਟਰ ਵਿੱਚ ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਬੇਸ਼ੱਕ ਲੋਕਾਂ ਨੂੰ ਸਸਤੀ ਕਾਲ ਤੇ ਡੇਟਾ ਪਰ ਸਰਕਾਰ ਨੂੰ ਕਰਾਰਾ ਝਟਕਾ ਦਿੱਤਾ ਹੈ। ਦਰਅਸਲ, ਜੀਓ ਕਰਕੇ ਟੈਲੀਕਾਮ ਸੈਕਟਰ ਦੀ ਆਮਦਨ ਕਾਫੀ ਘਟ ਗਈ ਹੈ। ਇਸੇ ਕਾਰਨ ਸਰਕਾਰ ਨੂੰ ਸਾਲ 2017 ਵਿੱਚ 5485 ਕਰੋੜ ਰੁਪਏ ਘੱਟ ਟੈਕਸ ਮਿਲਿਆ ਹੈ। ਸਿਰਫ਼ ਜੀਓ ਦੀ ਕਮਾਈ ਵਧੀ- ਸਰਕਾਰ ਨੇ ਸਾਲ 2017 ਵਿੱਚ ਲਾਇਸੰਸ ਫੀਸ ਤੇ ਸਪੈਕਟ੍ਰਮ ਯੂਜਜ਼ ਚਾਰਜ (SUC) ਦੇ ਰੂਪ ਵਿੱਚ ਘੱਟ ਟੈਕਸ ਮਿਲਿਆ। ਖਾਸ ਗੱਲ ਇਹ ਰਹੀ ਹੈ ਕਿ ਦੇਸ਼ ਦੀ ਹਰ ਟੈਲੀਕਾਮ ਕੰਪਨੀ ਦੀ ਐਡਜਸਟਿਡ ਗ੍ਰਾਸ ਰੈਵੇਨਿਊ (AGR) ਵਿੱਚ ਕਮੀ ਆਈ ਪਰ, ਰਿਲਾਇੰਸ ਜੀਓ ਦੀ ਆਮਦਨ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਘੱਟ ਹੋਈ ਹੋਰ ਟੈਲੀਕਾਮ ਕੰਪਨੀਆਂ ਦੀ ਆਮਦਨ- ਟ੍ਰਾਈ ਦੀ ਸਾਲਾਨਾ ਰਿਪੋਰਟ ਮੁਤਾਬਕ, ਟੈਲੀਕਾਮ ਸੈਕਟਰ ਦੀ ਸਾਲ 2017 ਵਿੱਚ ਟੈਲੀਕਾਮ ਕੰਪਨੀਆਂ ਦੀ ਆਮਦਨ 8.56 ਫ਼ੀਸਦ ਘਟ ਕੇ 2.55 ਲੱਖ ਕਰੋੜ ਰਹਿ ਗਈ। ਸਾਲ 2016 ਵਿੱਚ ਟੈਲੀਕਾਮ ਸੈਕਟਰ ਦੀ ਆਮਦਨ 2.79 ਲੱਖ ਕਰੋੜ ਰੁਪਏ ਦਰਜ ਕੀਤੀ ਗਈ ਸੀ। ਸਰਕਾਰ ਨੂੰ ਕਰਾਰਾ ਝਟਕਾ- ਟੈਲੀਕਾਮ ਸੈਕਟਰ ਦੀ ਘਟੀ ਕਮਾਈ ਨਾਲ ਸਾਲ 2017 ਦੌਰਾਨ ਸਰਕਾਰ ਨੂੰ ਲਾਈਸੰਸ ਫੀਸ ਵਿੱਚ 18.78 ਫ਼ੀਸਦ ਘੱਟ ਪੈਸਾ ਮਿਲਿਆ। 2016 ਵਿੱਚ ਸਰਕਾਰ ਨੇ ਲਾਈਸੰਸ ਫ਼ੀਸ ਰਾਹੀਂ 15975 ਕਰੋੜ ਰੁਪਏ ਦੀ ਕਮਾਈ ਹੋਈ ਸੀ ਜਦਕਿ ਸਾਲ 2017 ਵਿੱਚ 12976 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇੰਨਾ ਹੀ ਨਹੀਂ ਸਪੈਕਟ੍ਰਮ ਵਰਤੋਂ ਲਾਗਤ ਵਜੋਂ ਵੀ ਸਰਕਾਰ ਦੀ ਆਮਦਨ ਘਟ ਗਈ ਹੈ। ਇਸ ਮਾਮਲੇ ਵਿੱਚ ਸਰਕਾਰ ਨੂੰ 2485 ਕਰੋੜ ਰੁਪਏ ਦਾ ਘਾਟਾ ਪਿਆ। ਬੰਦ ਹੋਈ ਕਈ ਕੰਪਨੀਆਂ- ਜੀਓ ਦੇ ਆਉਣ ਤੋਂ ਬਾਅਦ ਕੀਮਤਾਂ ਘੱਟ ਕਰਨ ਦੀ ਛਿੜੀ ਜੰਗ ਵਿੱਚ ਕਈ ਕੰਪਨੀਆਂ ਲੜਾਈ ਹਾਰ ਗਈਆਂ। ਟ੍ਰਾਈ ਦੀ ਰਿਪੋਰਟ ਮੁਤਾਬਕ ਸਾਲ 2016 ਵਿੱਚ ਪੂਰੇ ਦੇਸ਼ ਵਿੱਚ ਕੁੱਲ 13 ਮੋਬਾਈਲ ਆਪ੍ਰੇਟਿੰਗ ਕੰਪਨੀਆਂ ਸਨ ਜਦਕਿ 2017 ਵਿੱਚ ਇਹ ਘਟ ਕੇ ਸਿਰਫ਼ ਅੱਠ ਹੀ ਰਹਿ ਗਈਆਂ। ਸਭ ਤੋਂ ਪਹਿਲਾਂ ਵੀਡੀਓਕਾਨ ਨੇ ਆਪਣੀਆਂ ਸੇਵਾਵਾਂ ਬੰਦ ਕੀਤੀਆਂ। ਇਸ ਤੋਂ ਬਾਅਦ ਇੱਕ ਇੱਕ ਕਰ ਕੇ ਰਿਲਾਇੰਸ ਕਮਿਊਨੀਕੇਸ਼ਨਜ਼, ਸਿਸਟੇਮਾ ਸ਼ਿਆਮ, ਕਵਾਡਰੇਂਟ ਆਦਿ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















