ਪੜਚੋਲ ਕਰੋ
ਆਇਡੀਆ ਨੇ ਵਧਾਇਆ 50 ਫੀਸਦੀ ਡੇਟਾ

ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਇੱਕ ਤੋਂ ਬਾਅਦ ਇੱਕ ਆਪਣੇ ਪਲਾਨ ਸੋਧ ਰਹੀਆਂ ਹਨ। ਇਸ ਦੌਰਾਨ ਆਇਡੀਆ ਨੇ ਆਪਣੇ 198 ਰੁਪਏ ਵਾਲੇ ਪਲਾਨ ਨੂੰ ਵੀ ਰੀਵਾਈਜ਼ ਕਰ ਦਿੱਤਾ ਹੈ। ਹੁਣ ਇਸ ਵਿੱਚ ਗਾਹਕ ਨੂੰ ਜ਼ਿਆਦਾ ਡੇਟਾ ਦਿੱਤਾ ਜਾਵੇਗਾ। ਇਸ ਪਲਾਨ ਨੂੰ ਕੰਪਨੀ ਨੇ ਅਕਤੂਬਰ ਵਿੱਚ ਉਤਾਰਿਆ ਸੀ ਜਿਸ ਵਿੱਚ ਕੰਪਨੀ 1 ਜੀ.ਬੀ. ਡੇਟਾ ਦੇ ਰਹੀ ਸੀ। ਹੁਣ ਇਸ ਵਿੱਚ ਕੰਪਨੀ ਨੇ 50 ਫ਼ੀਸਦੀ ਵਾਧਾ ਕਰ ਦਿੱਤਾ ਹੈ। ਇਸ ਵਾਧੇ ਦੇ ਨਾਲ ਗਾਹਕਾਂ ਨੂੰ ਇਸ ਪਲਾਨ ਹੇਠ 1.5 ਜੀ.ਬੀ. ਡੇਟਾ ਮਿਲੇਗਾ। ਕੰਪਨੀ ਨੇ ਦੱਸਿਆ ਹੈ ਕਿ ਜੋ ਵੀ ਗਾਹਕ ਇਸ ਪਲਾਨ ਨੂੰ MyIdea ਐਪ ਰਾਹੀਂ ਖਰੀਦਣਗੇ, ਨੂੰ 1 ਜੀ.ਬੀ. ਡੇਟਾ ਵਾਧੂ ਮਿਲੇਗਾ। ਯਾਨੀ ਕੁੱਲ 2.5 ਜੀ.ਬੀ. ਡੇਟਾ ਮਿਲੇਗਾ। ਆਇਡੀਆ ਦੇ ਨਾਲ-ਨਾਲ ਏਅਰਟੈੱਲ ਨੇ ਵੀ ਆਪਣੇ ਪਲਾਨਾਂ ਵਿੱਚ ਸੁਧਾਰ ਕੀਤਾ ਹੈ। ਕੰਪਨੀ ਨੇ 500 MB ਡੇਟਾ ਜ਼ਿਆਦਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਏਅਰਟੈੱਲ ਦੇ 349 ਵਾਲੇ ਪਲਾਨ ਵਿੱਚ 28 ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਡੇਟਾ ਤੇ ਅਸੀਮਤ ਕਾਲਿੰਗ ਦੇ ਨਾਲ 100 SMS ਵੀ ਮਿਲਣਗੇ। ਉੱਥੇ ਹੀ 549 ਵਾਲੇ ਪਲਾਨ ਵਿੱਚ ਇੰਨੇ ਹੀ ਦਿਨਾਂ ਵਾਸਤੇ ਰੋਜ਼ਾਨਾ 3 ਜੀ.ਬੀ. ਡੇਟਾ ਦੇ ਨਾਲ-ਨਾਲ ਅਸੀਮਤ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















