ਪੜਚੋਲ ਕਰੋ
Advertisement
Tik-Tok ਦੇ ਦੀਵਾਨਿਆਂ ਲਈ ਵੱਡੀ ਖੁਸ਼ਖ਼ਬਰੀ, ਅਦਾਲਤ ਨੇ ਹਟਾਇਆ ਬੈਨ
ਟਿਕ-ਟੌਕ ਨੂੰ ਅਸ਼ਲੀਲ ਸਮੱਗਰੀ ਦੀ ਬਹੁਤਾਤ ਕਰਕੇ ਹਟਾਉਣ ਦੇ ਹੁਕਮ ਦਿੱਤੇ ਸਨ, ਜਿਸ ਕਾਰਨ ਗੂਗਲ ਪਲੇਅ ਅਤੇ ਐਪ ਸਟੋਰ ਤੋਂ ਇਹ ਐਪ ਹਟਾ ਦਿੱਤੀ ਗਈ ਸੀ।
ਚੇਨੰਈ: ਟਿਕ-ਟੌਕ ਵਰਤਣ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿਉਂਕਿ ਮਦਰਾਸ ਹਾਈ ਕੋਰਟ ਨੇ ਇਸ ਐਪਲੀਕੇਸ਼ਨ 'ਤੇ ਲਾਈ ਰੋਕ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਹੈ। ਹਾਈ ਕੋਰਟ ਨੇ ਦੇਸ਼ ਵਿੱਚ ਲਾਈਵ-ਸਟ੍ਰੀਮਿੰਗ ਐਪਲੀਕੇਸ਼ਨ ਟਿਕ-ਟੌਕ ਤੋਂ ਪਾਬੰਦੀ ਹਟਾ ਦਿੱਤੀ ਹੈ ਅਤੇ ਭਾਰਤ 'ਚ ਹੁਣ ਕੋਈ ਵੀ ਟਿਕ-ਟੌਕ ਐਪ ਨੂੰ ਡਾਊਨਲੋਡ ਤੇ ਵਰਤ ਸਕਦਾ ਹੈ।
ਟਿਕ-ਟੌਕ ਨੂੰ ਅਸ਼ਲੀਲ ਸਮੱਗਰੀ ਦੀ ਬਹੁਤਾਤ ਕਰਕੇ ਹਟਾਉਣ ਦੇ ਹੁਕਮ ਦਿੱਤੇ ਸਨ, ਜਿਸ ਕਾਰਨ ਗੂਗਲ ਪਲੇਅ ਅਤੇ ਐਪ ਸਟੋਰ ਤੋਂ ਇਹ ਐਪ ਹਟਾ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਪਹਿਲਾਂ ਇਹ ਹੁਕਮ ਦਿੱਤਾ ਸੀ ਕਿ ਜੇ ਮਦਰਾਸ ਹਾਈ ਕੋਰਟ ਨੇ ਦਿੱਤੀ ਮਿਤੀ ਤਕ ਅੰਤ੍ਰਿਮ ਆਦੇਸ਼ ਪਾਸ ਨਹੀਂ ਕੀਤਾ ਤਾਂ ਪਾਬੰਦੀ ਹਟਾਈ ਜਾਵੇਗੀ। ਪਰ ਹੁਣ ਹਾਈ ਕੋਰਟ ਨੇ ਹੀ ਇਸ ਤੋਂ ਰੋਕ ਹਟਾ ਲਈ ਹੈ ਅਤੇ ਇਹ ਐਪ ਗੂਗਲ ਤੇ ਐੱਪਲ ਦੇ ਸਟੋਰਜ਼ 'ਤੇ ਜਲਦ ਹੀ ਉਪਲਬਧ ਹੋ ਜਾਵੇਗੀ। ਜ਼ਰੂਰ ਪੜ੍ਹੋ- ਕੋਰਟ ਦੇ ਹੁਕਮਾਂ ਤੋਂ ਬਾਅਦ ਗੂਗਲ ਸਟੋਰ ਅਤੇ ਐਪ ਸਟੋਰ ਨੇ ਹਟਾਇਆ ‘ਟਿੱਕ-ਟੌਕ’ ਟਿੱਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਵੱਲੋਂ ਮਦਰਾਸ ਹਾਈ ਕੋਰਟ ਵਿੱਚ ਹਲਫੀਆ ਬਿਆਨ ਦਾਇਰ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਬਣੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਜਾਣਗੇ ਅਤੇ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਤਰਕ ਦਿੱਤਾ ਸੀ ਕਿ ਇਹ ਰੋਕ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ।Breaking: Madras High Court lifts ban on further downloads #tiktokindia #TikTokban #tiktok @tiktok_us @tiktokmy
— Bar & Bench (@barandbench) April 24, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement