ਪੜਚੋਲ ਕਰੋ
ਮਰਸਡੀਜ਼ ਦੀ ਸਭ ਤੋਂ ਸਸਤੀ ਕਾਰ, ਖੂਬੀਆਂ ਜਾਣ ਹੋ ਜਾਓਗੇ ਹੈਰਾਨ !

ਨਵੀਂ ਦਿੱਲੀ: ਮਰਸਡੀਜ਼ ਬੈਂਜ ਨੇ ਆਪਣੀ ਨਵੀਂ ਕਾਰ ਜੀ.ਐਲ.ਏ. 220 ਡੀ ਦਾ ਐਕਟੀਵਿਟੀ ਐਡੀਸ਼ਨ ਲਾਂਚ ਕਰ ਦਿੱਤਾ ਹੈ। ਖ਼ਾਸ ਫ਼ੀਚਰ ਨਾਲ ਲੈਸ ਇਸ ਕਾਰ ਵਿੱਚ 4 ਮੈਟ੍ਰਿਕ ਫ਼ੀਚਰ ਸਟੈਂਡਰਡ ਦਿੱਤਾ ਗਿਆ ਹੈ। ਜੀ.ਐਲ.ਏ. 220 ਡੀ 4 ਮੈਟ੍ਰਿਕ ਐਕਟੀਵਿਟੀ ਐਡੀਸ਼ਨ ਦੀ ਕੀਮਤ 38.51 ਲੱਖ ਰੁਪਏ (ਐਕਸ ਸ਼ੋਅ ਰੂਮ ਪੁਣੇ) ਰੱਖੀ ਗਈ ਹੈ।
ਮਰਸਡੀਜ਼ ਬੈਂਜ ਦੀ ਯੋਜਨਾ ਇਸ ਸਾਲ 12 ਨਵੀਆਂ ਕਾਰਾਂ ਮਾਰਕੀਟ ਵਿੱਚ ਪੇਸ਼ ਕਰਨ ਦੀ ਹੈ। ਇਸ ਕੜੀ ਵਿੱਚ "ਜੀਐਲਏ 220 ਡੀ ਦਾ ਐਕਟੀਵਿਟੀ ਐਡੀਸ਼ਨ" ਦੀ ਛੇਵੀਂ ਐਸ.ਯੂ.ਵੀ. ਹੈ। ਕੰਪਨੀ ਦੇ ਅਨੁਸਾਰ ਲਾਂਚਿੰਗ ਤੋਂ ਬਾਅਦ ਤੋਂ ਜੀ.ਐਲ.ਏ. ਰੇਂਜ ਦੀ ਹੁਣ ਤੱਕ 3500 ਤੋਂ ਜ਼ਿਆਦਾ ਯੂਨਿਟ ਵਿਕ ਚੁੱਕੀਆਂ ਹਨ। ਉਮੀਦ ਹੈ ਇਸ ਐਸ.ਯੂ.ਵੀ. ਵਿੱਚ ਫੋਰ ਵੀਲ੍ਹ ਜਾ ਆਲ ਵੀਲ੍ਹ ਡਰਾਈਵ ਦਾ ਫ਼ੀਚਰ ਜੁੜਨ ਨਾਲ ਇਸ ਦੀ ਵਿਕਰੀ ਵਿੱਚ ਹੋਰ ਵਾਧਾ ਹੋਵੇਗਾ।
ਗੱਡੀ ਦੀਆਂ ਖੂਬੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ 2143 ਸੀ.ਸੀ. ਦਾ ਇੰਨ ਲਾਈਨ 4 ਸਿਲੈਂਡਰ ਡੀਜ਼ਲ ਇੰਜਨ ਦਿੱਤਾ ਗਿਆ ਹੈ। ਇਹ 170 ਪੀ.ਐਸ. ਦੀ ਪਾਵਰ ਤੇ 350 ਐਨ ਐਮ ਦਾ ਟਾਰਕ ਦਿੱਤਾ ਹੈ। ਇਹ ਇੰਜਨ 7 ਜੀ-ਡੀ ਸੀਟੀ ਆਟੋਮੈਟਿਕ ਗੇਅਰ ਬਾਕਸ ਨਾਲ ਜੁੜਿਆ ਹੋਇਆ ਹੈ। ਜੋ ਗੱਡੀ ਦੇ ਚਾਰਾਂ ਟਾਈਰਾਂ ਨੂੰ ਪਾਵਰ ਸਪਲਾਈ ਕਰਦਾ ਹੈ।
ਜ਼ੀਰੋ ਤੋਂ 100 ਕਿਲੋਮੀਟਰ ਦੀ ਰਫ਼ਤਾਰ ਫੜਨ ਵਿੱਚ ਇਸ ਨੂੰ 7.7 ਸੈਕਿੰਡ ਦਾ ਸਮਾਂ ਲੱਗਦਾ ਹੈ। ਜੀ.ਐਲ.ਏ. 220 ਡੀ ਐਕਟੀਵਿਟੀ ਐਡੀਸ਼ਨ ਦੀ ਸਾਈਡ ਪ੍ਰੋਫਾਈਲ ਵਿੱਚ ਬਲੈਕ ਸਟਿੱਕਰ ਕ੍ਰੋਮ ਲਾਈਨਿੰਗ ਤੇ 18 ਇੰਚ ਦੇ ਲੋਆਏ ਵੀਲ੍ਹ ਦਿੱਤੇ ਗਏ ਹਨ। ਇਸ ਨੂੰ ਐਕਟੀਵਿਟੀ ਐਡੀਸ਼ਨ ਦੀ ਬੈਜਿੰਗ ਮਿਲੇਗੀ। ਇਸ ਤੋਂ ਇਲਾਵਾ ਖ਼ਾਸ ਐਡੀਸ਼ਨ ਲਈ ਮਾਊਟ ਗਰੇ ਕਲਰ ਦਾ ਵਿਕਲਪ ਵੀ ਇਸ ਵਿੱਚ ਦਿੱਤਾ ਗਿਆ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















