ਪੜਚੋਲ ਕਰੋ
'Mi ਨੋਟ 2' ਡੁਅਲ ਰਿਅਰ ਕੈਮਰਿਆਂ ਨਾਲ ਲੈਸ

ਨਵੀਂ ਦਿੱਲੀ : ਸ਼ਾਓਮੀ ਜਲਦੀ ਹੀ Mi ਨੋਟ 2 ਲਾਂਚ ਕਰ ਸਕਦੀ ਹੈ। Mi ਨੋਟ 2 ਦੇ ਨਵੇਂ ਟੀਜ਼ਰ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਸਮਾਰਟਫੋਨ ਡੁਅਲ ਰਿਅਰ ਕੈਮਰੇ ਨਾਲ ਆ ਸਕਦਾ ਹੈ। Mi ਨੋਟ 2 ਨੂੰ ਲੈ ਕੇ ਪਹਿਲਾ ਜੋ ਟੀਜ਼ਰ ਸਾਹਮਣੇ ਆਇਆ ਸੀ, ਉਸ ਵਿੱਚ ਵੀ ਫੋਨ ਵਿੱਚ ਡੁਅਲ ਰਿਅਰ ਕੈਮਰਾ ਹੋਣ ਦੀ ਗੱਲ ਸਾਹਮਣੇ ਆਈ ਸੀ। Mi ਨੋਟ 2 ਦੇ ਟੀਜ਼ਰ ਜ਼ਰੀਏ ਸਾਹਮਣੇ ਆਈ ਤਸਵੀਰ ਵਿੱਚ ਬੈਕ ਪੈਨਲ ਦੇ ਟਾਪ 'ਤੇ ਡੁਅਲ ਕੈਮਰਾ ਵਿਖਾਈ ਦੇ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ। ਸਮਾਰਟਫੋਨ ਦੇ ਇਸ ਟੀਜ਼ਰ ਨੂੰ ਵੇਖ ਕੇ ਲੱਗਦਾ ਹੈ ਕਿ ਫੋਨ ਜਲਦੀ ਹੀ ਲਾਂਚ ਹੋ ਸਕਦਾ ਹੈ। ਸ਼ਾਓਮੀ ਨੇ ਪਿਛਲੇ ਹਫਤੇ ਚੀਨ ਵਿੱਚ ਇੱਕ ਇਵੈਂਟ ਜ਼ਰਿਏ Mi5S ਤੇ Mi5S ਪਲਸ ਲਾਂਚ ਕੀਤਾ ਹੈ। ਇਨ੍ਹਾਂ ਦੋਹਾਂ ਹੀ ਸਮਾਰਟਫੋਨ ਵਿੱਚ ਕਵਾਲਕਾਮ ਸਨੈਪਡਰੈਗਨ 821 ਚਿੱਪਸੈੱਟ ਇਸਤੇਮਾਲ ਕੀਤਾ ਗਿਆ ਹੈ। ਇਸ ਗੱਲ ਦੀ ਉਮੀਦ ਕੀਤਾ ਜਾ ਰਹੀ ਹੈ ਕਿ Mi ਨੋਟ 2 ਵੀ ਕਵਾਲਕਾਮ ਸਨੈਪਡਰੈਗਨ 821 ਚਿੱਪਸੈੱਟ ਤੋਂ ਲੈਸ ਹੋ ਸਕਦਾ ਹੈ। ਹਾਲ ਹੀ ਵਿੱਚ ਸ਼ਾਓਮੀ ਨੇ ਭਾਰਤ ਵਿੱਚ ਆਫਲਾਈਨ ਸਟੋਰ 'ਤੇ Redmi 3s ਦੀ ਵਿਕਰੀ ਸ਼ੁਰੂ ਕਰਕੇ, ਆਪਣੇ ਬ੍ਰਾਂਡ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਵੀ ਕੀਤਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















