ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

oneplus 6 ਭਾਰਤ 'ਚ ਲੌਂਚ, iPhone X ਨੂੰ ਧੋਬੀ ਪਟਕਾ..!

ਨਵੀਂ ਦਿੱਲੀ: ਚੀਨੀ ਸਮਾਰਟਫ਼ੋਨ ਕੰਪਨੀ ਵਨਪਲੱਸ ਨੇ ਆਪਣਾ ਮੋਸਟ ਅਵੇਟਿਡ ਫ਼ੋਨ ਵਨਪਲੱਸ 6 ਨੂੰ ਪੂਰੀ ਦੁਨੀਆ ਵਿੱਚ ਜਾਰੀ ਕਰ ਦਿੱਤਾ ਹੈ। ਇਸ ਨਵੇਂ ਫ਼ੋਨ ਦੇ ਬਾਕੀਆਂ ਨਾਲੋਂ ਖਾਸ ਹੋਣ ਲਈ ਲੇਟੈਸਟ ਪ੍ਰੋਸੈਸਰ ਤੋਂ ਲੈ ਕੇ ਆਈਫ਼ੋਨ ਐਕਸ ਵਰਗੇ ਨੌਚ ਸਕਰੀਨ ਦੇ ਨਾਲ-ਨਾਲ ਡੈਸ਼ ਚਾਰਜਿੰਗ ਤੇ ਆਕਰਸ਼ਕ ਕੀਮਤ ਵਰਗੇ ਕਈ ਮਜ਼ਬੂਤ ਪੱਖ ਹਨ, ਜੋ ਇਸ ਨੂੰ ਇਸ ਦੇ ਵਿਰੋਧੀਆਂ ਨਾਲੋਂ ਨਿਖੇੜਦੇ ਹਨ। ਆਓ ਤੁਹਾਨੂੰ ਵਨਪਲੱਸ 6, ਸੈਮਸੰਗ ਗੈਲਕਸੀ ਐਸ 9 ਪਲੱਸ ਤੇ ਆਈਫ਼ੋਨ ਐਕਸ ਦੇ ਵੱਖ-ਵੱਖ ਪਹਿਲੂਆਂ ਨਾਲ ਜਾਣੂੰ ਕਰਵਾਉਂਦੇ ਹਾਂ।   ਡਿਸਪਲੇਅ- ਵਨਪਲੱਸ 6 ਵਿੱਚ 6.28 ਦੀ ਫੁੱਲ ਐਚਡੀ ਐਮਓਐਲਈਡੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2260 ਪਿਕਸਲਜ਼ ਹੈ। ਵਧੇਰੇ ਮਜ਼ਬੂਤੀ ਲਈ ਇਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਵੀ ਲੱਗਾ ਹੋਇਆ ਹੈ ਤੇ ਸਕ੍ਰੀਨ ਦਾ ਆਸਪੈਕਟ ਰੇਸ਼ੋ ਵੀ 19:9 ਹੈ। ਉੱਧਰ ਸੈਮਸੰਗ ਗੈਲਕਸੀ ਐਸ 9+ ਵਿੱਚ QHD+ ਕਰਵਡ ਸੁਪਰ ਐਮਓਐਲਈਡੀ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 1440x2960 ਪਿਕਸਲਜ਼ ਹੈ। ਜਦਕਿ, ਐਪਲ ਆਈਫ਼ੋਨ ਐਕਸ ਵਿੱਚ 5.8 ਇੰਚ ਦਾ ਰੇਟਿਨਾ ਡਿਸਪਲੇਅ ਹੈ ਜੋ 1125x2436 ਪਿਕਸਜ਼ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ, ਜਿਸ ਦਾ ਆਸਪੈਕਟ ਰੇਸ਼ੋ 19.5:9 ਹੈ। ਆਪ੍ਰੇਟਿੰਗ ਸਿਸਟਮ- ਤਿੰਨੋ ਫ਼ੋਨ ਵੱਖੋ-ਵੱਖ ਆਪ੍ਰੇਟਿੰਗ ਸਿਸਟਮ 'ਤੇ ਚੱਲਦੇ ਹਨ। ਵਨਪਲੱਸ 6 ਤੇ ਸੈਮਸੰਗ ਗੈਲਕਸੀ ਐਸ 9 ਪਲੱਸ ਦੋਵੇਂ ਐਂਡ੍ਰੌਇਡ ਓਰੀਓ 8.0 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ। ਆਈਫ਼ੋਨ ਐਕਸ ਆਈਓਐਸ 11.2 ਆਪ੍ਰੇਟਿੰਗ ਸਿਸਟਮ 'ਤੇ ਚੱਲਣ ਵਾਲਾ ਫ਼ੋਨ ਹੈ। ਪ੍ਰੋਸੈੱਸਰ-  ਵਨਪਲੱਸ 6 ਦੋ ਰੈਮ ਵਿਕਲਪ ਯਾਨੀ 6GB/8GB ਨਾਲ ਆਉਂਦਾ ਹੈ, ਜਦਕਿ ਇੰਟਰਨਲ ਸਟੋਰੇਜ 64GB/128GB/256GB ਦੇ ਵਿਕਲਪ ਆਉਂਦੇ ਹਨ। ਸੈਮਸੰਗ ਗੈਲਕਸੀ ਐਸ 9+ ਵਿੱਚ 6 ਜੀਬੀ ਰੈਮ ਤੇ 64GB/128GB/256GB ਇੰਟਰਨਲ ਸਟੋਰੇਜ ਦੇ ਵਿਕਲਪ ਆਉਂਦੇ ਹਨ। ਆਈਫ਼ੋਨ ਐਕਸ ਵਿੱਚ 3 ਜੀਬੀ ਰੈਮ ਤੇ 64GB/256GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰਾ-  ਤਿੰਨੋ ਸਮਾਰਟਫ਼ੋਨ ਦੁਵੱਲੇ ਮੁੱਖ ਕੈਮਰਾ ਵਿਕਲਪ ਨਾਲ ਆਉਂਦੇ ਹਨ। ਵਨਪਲੱਸ 6 ਵਿੱਚ 16+20 ਮੈਗਾਪਿਕਸਲ ਮੁੱਖ ਕੈਮਰੇ ਹਨ ਜਿਨ੍ਹਾਂ ਦਾ ਐਪਰਚਰ 1.7 ਹੈ ਤੇ ਸਾਹਮਣੇ ਵਾਲਾ ਕੈਮਰਾ 16 ਮੈਗਾਪਿਕਸਲ ਦਾ ਹੈ, ਜੋ 2.0 ਅਪਰਚਰ ਦੇ ਨਾਲ ਸਥਾਈ ਫੋਕਸ ਵਾਲਾ ਕੈਮਰਾ ਹੈ। ਸੈਮਸੰਗ ਗੈਲੇਕਸੀ ਐਸ 9+ ਵਿੱਚ ਦੋ 12 ਮੈਗਾਪਿਕਸਲ ਦੇ ਮੁੱਖ ਕੈਮਰੇ ਤੇ ਫਰੰਟ 8 ਮੈਗਾਪਿਕਸਲ ਦਾ ਸੈਂਸਰ ਹੈ। ਐਪਲ ਆਈਫ਼ੋਨ ਐਕਸ ਵਿੱਚ 12 ਮੈਗਾਪਿਕਸਲ ਦੇ ਦੋ ਸੈਂਸਰ ਤੇ 7 ਮੈਗਾਪਿਕਸਲ ਦਾ ਫਰੰਟ 7 ਮੈਗਾਪਿਕਸਲ ਦਾ ਫੇਸਟਾਈਮ ਐਚਡੀ ਕੈਮਰਾ ਹੈ, ਜੋ ਯੂਜ਼ਰਜ਼ ਨੂੰ ਵੀਡੀਓ ਕਾਲਿੰਗ ਦੌਰਾਨ ਮਦਦ ਕਰਦਾ ਹੈ। ਸਾਰੇ ਫ਼ੋਨਾਂ ਦੇ ਕੈਮਰਿਆਂ ਵਿੱਚ ਸਟੇਬਲਾਈਜ਼ੇਸ਼ਨ ਦੀ ਵਿਸ਼ੇਸ਼ ਆਪਸ਼ਨ ਵੀ ਦਿੱਤੀ ਗਈ ਹੈ। ਬੈਟਰੀ- ਵਨਪਲੱਸ 6 ਵਿੱਚ 3300 mAh ਦੀ ਬੈਟਰੀ ਦਿੱਤੀ ਗਈ ਹੈ। ਉੱਥੇ ਹੀ ਸੈਮਸੰਗ ਗੈਲੇਕਸੀ ਐਸ 9 ਪਲੱਸ 3500 mAh ਦੀ ਬੈਟਰੀ ਨਾਲ ਆਉਂਦਾ ਹੈ। ਐਪਲ ਆਈਫ਼ੋਨ ਵਿੱਚ ਸਭ ਤੋਂ ਘੱਟ 2716 mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਵਿੱਚ ਤਾਰ ਰਹਿਤ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਕੀਮਤ- ਬੇਸ਼ੱਕ ਬਾਕੀ ਮਾਮਲਿਆਂ ਵਿੱਚ ਵਨਪਲੱਸ ਕਿਸੇ ਹੋਰ ਫ਼ੋਨ ਤੋਂ ਅੱਗੇ ਨਾ ਨਿੱਕਲੇ ਪਰ ਕੀਮਤ ਵਾਲੇ ਪੱਖ ਤੋਂ ਇਸ ਦਾ ਕੋਈ ਸਾਨੀ ਨਹੀਂ। ਵਨ ਪਲੱਸ 6 ਦੀ ਕੀਮਤ 34,999 ਰੁਪਏ ਤੋਂ ਸ਼ੁਰੂ ਹੈ। ਉੱਥੇ ਹੀ ਸੈਮਸੰਗ ਗੈਲਕਸੀ ਐਸ 9 ਪਲੱਸ ਤੇ ਆਈਫ਼ੋਨ ਐਕਸ ਦਾ ਅੱਜ-ਕੱਲ੍ਹ ਦਾ ਮੁੱਲ ਕ੍ਰਮਵਾਰ 61,799 ਤੇ 83,999 ਰੁਪਏ ਹੈ। ਵਨਪਲੱਸ 6 ਦੀ ਵਿਕਰੀ 22 ਮਈ ਤੋਂ ਅਮੇਜ਼ਨ ਤੋਂ ਸ਼ੁਰੂ ਹੋ ਜਾਵੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
Advertisement
ABP Premium

ਵੀਡੀਓਜ਼

MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'Dimpy Dhillon| Raja Warring| ਜਿੱਤ ਤੋਂ ਬਾਅਦ Dimpy Dhillon ਦੇ ਪੁੱਤ Prabhjot Dhillon ਨੇ ਮਾਰੀ ਬੜ੍ਹਕ..ਜਿਮਨੀ ਚੋਣ ਗਿੱਦੜਬਾਹਾ 'ਚ ਕਿਉਂ ਹਾਰ ਗਈ ਰਾਜੇ ਦੀ ਰਾਣੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਨਵੰਬਰ 'ਚ ਮੀਂਹ ਪੈਣ ਦੇ ਨਹੀਂ ਆਸਾਰ, ਰਾਜਧਾਨੀ 'ਚ ਪ੍ਰਦੂਸ਼ਣ ਕਰਕੇ ਬੂਰਾ ਹਾਲ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
Punjab News: ਕਬੱਡੀ ਖਿਡਾਰੀ ਦਾ ਕੀਤਾ ਕ*ਤ*ਲ, ਥੋੜੇ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਡਾਈਟ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘੱਟ ਹੋ ਜਾਵੇਗਾ ਕੈਂਸਰ ਦਾ ਖਤਰਾ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25-11-2024
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Embed widget