Samsung ਨੇ ਭਾਰਤ 'ਚ ਲਾਂਚ ਕੀਤਾ ਮਿਡ ਰੇਂਜ ਵਾਲਾ 'Galaxy A20S' ਸਮਾਰਟਫੋਨ, ਜਾਣੋ ਖੂਬੀਆਂ
ਦੀਵਾਲੀ ਤੇ ਦੁਸਹਿਰੇ ਦੇ ਮੱਦੇਨਜ਼ਰ, ਦੱਖਣੀ ਕੋਰੀਆ ਦੀ ਦਿੱਗਜ ਤਕਨੀਕੀ ਕੰਪਨੀ ਸੈਮਸੰਗ ਨੇ ਸ਼ਨੀਵਾਰ ਨੂੰ ਭਾਰਤ ਵਿੱਚ ਨਵਾਂ ਗਲੈਕਸੀ ਏ20ਐਸ ਸਮਾਰਟਫੋਨ ਲਾਂਚ ਕੀਤਾ। ਡਿਵਾਈਸ ਦੇ 3 ਜੀਬੀ/32 ਜੀਬੀ ਵੇਰੀਐਂਟ ਸੈੱਟ ਦੀ ਕੀਮਤ 11,999 ਰੁਪਏ ਹੈ, ਜਦੋਂ ਕਿ 4 ਜੀਬੀ/64 ਜੀਬੀ ਵੇਰੀਐਂਟ ਸੈੱਟ ਦੀ ਕੀਮਤ 13,999 ਰੁਪਏ ਹੈ।
ਦੀਵਾਲੀ ਤੇ ਦੁਸਹਿਰੇ ਦੇ ਮੱਦੇਨਜ਼ਰ, ਦੱਖਣੀ ਕੋਰੀਆ ਦੀ ਦਿੱਗਜ ਤਕਨੀਕੀ ਕੰਪਨੀ ਸੈਮਸੰਗ ਨੇ ਸ਼ਨੀਵਾਰ ਨੂੰ ਭਾਰਤ ਵਿੱਚ ਨਵਾਂ ਗਲੈਕਸੀ ਏ20ਐਸ ਸਮਾਰਟਫੋਨ ਲਾਂਚ ਕੀਤਾ। ਡਿਵਾਈਸ ਦੇ 3 ਜੀਬੀ/32 ਜੀਬੀ ਵੇਰੀਐਂਟ ਸੈੱਟ ਦੀ ਕੀਮਤ 11,999 ਰੁਪਏ ਹੈ, ਜਦੋਂ ਕਿ 4 ਜੀਬੀ/64 ਜੀਬੀ ਵੇਰੀਐਂਟ ਸੈੱਟ ਦੀ ਕੀਮਤ 13,999 ਰੁਪਏ ਹੈ। ਇਹ ਸਮਾਰਟਫੋਨ ਹੁਣ ਦੇਸ਼ ਭਰ ਦੇ ਸੈਮਸੰਗ ਈ-ਸਟੋਰਾਂ, ਸੈਮਸੰਗ ਓਪੇਰਾ ਹਾਊਸਾਂ, ਪ੍ਰਮੁੱਖ ਈ-ਕਾਮਰਸ ਪੋਰਟਲ ਤੇ ਰਿਟੇਲ ਦੁਕਾਨਾਂ ਤੇ ਉਪਲਬਧ ਹੈ।
ਸੈਮਸੰਗ ਇੰਡੀਆ ਦੇ ਮੋਬਾਈਲ ਕਾਰੋਬਾਰ ਦੇ ਨਿਰਦੇਸ਼ਕ ਆਦਿਤਿਆ ਬੱਬਰ ਨੇ ਕਿਹਾ, “ਵਿਕਾਸ ਦੀ ਰਫਤਾਰ ਨੂੰ ਜਾਰੀ ਰੱਖਣ ਲਈ, ਗਲੈਕਸੀ ਏ20ਐਸ ਹਰ ਰੋਜ਼ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਇੱਕ ਸੰਪੂਰਨ ਪੈਕ ਹੈ। ਇਸ ਦੇ ਨਾਲ ਹੀ 8mm ਦੀ ਪਤਲੇ ਡਿਜ਼ਾਈਨ ਦੇ ਨਾਲ ਕਈ ਰੰਗਾਂ ਵਿੱਚ ਵੀ ਉਪਲਬਧ ਇਹ ਸੈੱਟ ਲੋਕਾਂ ਨੂੰ ਹੋਰ ਵੀ ਆਕਰਸ਼ਤ ਕਰੇਗਾ।”
ਜੇ ਅਸੀਂ ਸਪੈਸੀਫਿਕੇਸ਼ਨ 'ਤੇ ਵਿਚਾਰ ਕਰੀਏ ਤਾਂ ਇਸ ਸਮਾਰਟਫੋਨ 'ਚ 6.5 ਇੰਚ ਦੀ ਐਚਡੀ/ਇਨਫਿਨਟੀ-ਵੀ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ ਦਾ ਕੁਆਲਕਾਮ ਸਨੈਪਡ੍ਰੈਗਨ 450 ਆੱਕਟਾ ਕੋਰ ਪ੍ਰੋਸੈਸਰ 3 ਜੀਬੀ ਰੈਮ/32 ਜੀਬੀ ਇੰਟਰਨਲ ਸਟੋਰੇਜ ਅਤੇ 4 ਜੀਬੀ ਰੈਮ/64 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। ਇਸ ਸਮਾਰਟਫੋਨ ਵਿੱਚ ਤਿੰਨ ਬੈਕ ਕੈਮਰਾ ਹਨ, ਇੱਕ ਵਿੱਚ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, ਦੂਸਰਾ 8 ਮੈਗਾਪਿਕਸਲ ਦਾ ਵਾਈਡ ਲੈਂਸ ਕੈਮਰਾ ਅਤੇ ਤੀਜਾ 5 ਮੈਗਾਪਿਕਸਲ ਦਾ ਡੈਪਥ ਕੈਮਰਾ ਹੈ।
ਇਸ ਤੋਂ ਇਲਾਵਾ, ਇਸ ਵਿਚ 8 ਮੈਗਾਪਿਕਸਲ ਦੇ ਫਰੰਟ ਕੈਮਰਾ ਦੇ ਨਾਲ ਆਟੋ-ਫੋਕਸ ਕਰਨ ਦੀ ਵਿਸ਼ੇਸ਼ਤਾ ਹੈ। ਸਮਾਰਟਫੋਨ 'ਚ 4000 ਐੱਮਆੱਚ ਦੀ ਬੈਟਰੀ ਪਾਵਰ ਅਤੇ ਡੌਲਬੀ ਐਟਮਸ ਸਾਊਂਡ ਟੈਕਨੋਲੋਜੀ ਨਾਲ 15 ਵਾਟ ਫਾਸਟ ਚਾਰਜਿੰਗ ਦਿੱਤੀ ਗਈ ਹੈ।