ਹੜ੍ਹਾਂ 'ਚ ਖਰਾਬ ਹੋਏ ਸਮਾਰਟਫੋਨਾਂ ਦੀ ਮੁਫਤ ਰਿਪੇਅਰ
ਨਵੀਂ ਦਿੱਲੀ: ਚੀਨੀ ਕੰਪਨੀ ਹੁਆਵੇ ਨੇ ਐਲਾਨ ਕੀਤਾ ਕਿ ਉਹ ਕੇਰਲ 'ਚ ਹੜ੍ਹਾਂ ਨਾਲ ਖਰਾਬ ਹੋਏ ਹੁਆਵੇ ਤੇ ਆਨਰ ਸਮਾਰਟਫੋਨਾਂ ਦੀ ਰਿਪੇਅਰ ਮੁਫਤ ਮਹੱਈਆ ਕਰਵਾਏਗੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਸੂਬੇ 'ਚ ਆਪਣੀਆਂ ਸੇਵਾਵਾਂ ਦੇਣ ਲਈ ਕੰਪਨੀ ਨੇ ਕੇਰਲ ਦੇ ਸਾਰੇ ਸੇਵਾ ਕੇਂਦਰਾਂ 'ਚ ਟੈਕਨੀਕਲ ਟੀਮ ਨੂੰ ਕਾਰਜਸ਼ੀਲ ਕਰ ਦਿੱਤਾ ਹੈ।
ਹੁਆਵੇ ਕੰਜ਼ਿਊਮਰ ਬਿਜ਼ਨੈੱਸ ਸਮੂਹ ਦੇ ਨਿਦੇਸ਼ਕ ਐਲਨ ਵਾਂਗ ਨੇ ਕਿਹਾ ਕਿ ਅਸੀਂ ਆਪਣੀ ਗਾਹਕ ਸੇਵਾ ਟੀਮ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਹੈ ਤਾਂ ਜੋ ਕੇਰਲ 'ਚ ਹੜ੍ਹ ਪੀੜਤ ਗਾਹਕਾਂ ਨੂੰ ਸੇਵਾ ਮੁਹੱਈਆ ਕਰਵਾਈ ਜਾ ਸਕੇ। ਹੁਆਵੇ ਦੀ ਇਹ ਸੇਵਾ 31 ਅਗਸਤ ਤੱਕ ਜਾਰੀ ਰਹੇਗੀ। ਆਨਰ ਚੀਨ ਦੀ ਸਮਾਰਟਫੋਨ ਕੰਪਨੀ ਹੈ ਜੋ ਸ਼ਿਪਿੰਗ ਦੇ ਮਾਮਲੇ 'ਚ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬਣੀ ਹੈ। ਇਸ ਮੁਕਾਮ 'ਤੇ ਕੰਪਨੀ ਨੂੰ ਪਹੁੰਚਾਉਣ 'ਚ ਭਾਰਤੀ ਬਾਜ਼ਾਰ ਦੀ ਅਹਿਮ ਭੂਮਿਕਾ ਹੈ।
ਇਸ ਤੋਂ ਇਲਾਵਾ ਕਈ ਆਟੋ ਮੋਬਾਈਲ ਕੰਪਨੀਆਂ ਹੜ੍ਹ ਪ੍ਰਭਾਵਿਤ ਕਾਰਾਂ ਨੂੰ ਇੰਸ਼ੋਰੈਂਸ ਰਕਮ ਅਸਾਨੀ ਨਾਲ ਤੇ ਜਲਦੀ ਮੁਹੱਈਆ ਕਰਾਉਣ ਲਈ ਥਾਂ-ਥਾਂ ਕੈਂਪ ਲਾ ਰਹੀ ਹੈ। ਕੇਰਲ 'ਚ ਆਏ ਭਿਆਨਕ ਹੜ੍ਹਾਂ 'ਚ ਹੁਣ ਤੱਕ 417 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਲੱਖਾਂ ਲੋਕ ਬੇਘਰ ਹੋ ਗਏ ਹਨ।