(Source: ECI/ABP News/ABP Majha)
ਭਾਰਤੀ ਬਾਜ਼ਾਰ ’ਚ ਛਾਏ ਸਸਤੇ 5G Smartphone, ਜਾਣੋ ਕੀਮਤਾਂ ਤੇ ਫ਼ੀਚਰਜ਼
ਦੇਸ਼ ਤੇ ਦੁਨੀਆ ’ਚ 5G ਸਮਾਰਟਫ਼ੋਨ ਯੂਜ਼ਰਸ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਵੇਲੇ ਭਾਰਤ ’ਚ ਸਭ ਤੋਂ ਘੱਟ ਕੀਮਤ ’ਚ ਇਹ 5G ਸਮਾਰਟਫ਼ੋਨਜ਼ ਮਿਲ ਰਹੇ ਹਨ।
ਦੇਸ਼ ਤੇ ਦੁਨੀਆ ’ਚ 5G ਸਮਾਰਟਫ਼ੋਨ ਯੂਜ਼ਰਸ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਵੇਲੇ ਭਾਰਤ ’ਚ ਸਭ ਤੋਂ ਘੱਟ ਕੀਮਤ ’ਚ ਇਹ 5G ਸਮਾਰਟਫ਼ੋਨਜ਼ ਮਿਲ ਰਹੇ ਹਨ:
Realme X7-ਕੁਝ ਮਹੀਨੇ ਭਾਰਤ ’ਚ ਲਾਂਚ ਹੋਇ ਇਸ ਫ਼ੋਨ ਦੀ ਸ਼ੁਰੂਆਤੀ ਕੀਮਤ 19,999 ਰੁਪਏ ਹੈ। ਇਸ ਵਿੱਚ MediaTek Dimensity 800U 5G ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਵਿੱਚ 6.4 ਇੰਚ ਦੀ ਫ਼ੁਲ ਐੱਚਡੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ 64 MP ਦਾ ਰੀਅਰ ਕੈਮਰਾ ਸੈਟਅੱਪ ਹੈ ਤੇ ਫ਼੍ਰੰਟ ਕੈਮਰਾ 16 MP ਦਾ ਹੈ। ਇਸ ਵਿੱਚ 4310mAh ਦੀ ਬੈਟਰੀ ਹੈ।
Xiaomi Mi 10i-ਇਸ ਫ਼ੋਨ ਦੀ ਸ਼ੁਰੂਆਤੀ ਕੀਮਤ 20,999 ਰੁਪਏ ਹੈ। ਇਸ ਵਿੱਚ Qualcomm Snapdragon 750G ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਵਿੱਚ 6.67 ਇੰਚ ਦਾ ਫ਼ੁਲ ਐੱਚਡੀ ਡਿਸਪਲੇਅ ਹੈ। ਇਸ ਦਾ ਰੀਅਰ ਕੈਮਰਾ ਸੈਟਅੱਪ 108MP ਦਾ ਹੈ। ਇਸ ਵਿੱਚ 4820mAh ਦੀ ਬੈਟਰੀ ਹੈ।
OnePlus Nord-ਇਸ ਦੀ ਸ਼ੁਰੂਆਤੀ ਕੀਮਤ 27,999 ਰੁਪਏ ਹੈ। ਇਸ ਵਿੱਚ ਕੁਐਲਕਾੱਮ ਦਾ ਸਨੈਪਡ੍ਰੈਗਨ 765G SoC ਪ੍ਰੋਸੈੱਸਰ ਦਿੱਤਾ ਗਿਆ ਹੈ, ਜੋ ਗੇਮਿੰਗ ਲਈ ਬਹੁਤ ਵਧੀਆ ਹੈ। ਇਸ ਵਿੱਚ 6.44 ਇੰਚ ਦੀ ਫ਼ੁਲ ਐੱਚਡੀ ਡਿਸਪਲੇਅ ਤੇ ਸਟੀਰੀਓ ਸਪੀਕਰ ਦਿੱਤੇ ਗਏ ਹਨ। ਇਸ ਵਿੱਚ 4115mAH ਦੀ ਬੈਟਰੀ ਹੈ।
ਇਹ ਵੀ ਪੜ੍ਹੋ: Weather Update: ਮੌਸਮ ਵਿਭਾਗ ਦੀ ਚੇਤਾਵਨੀ! ਮੀਂਹ, ਚੱਟਾਨਾਂ ਖਿਸਕਣ, ਹੜ੍ਹ, ਝੱਖੜ ਝੁੱਲਣ, ਅਸਮਾਨੀ ਬਿਜਲੀ ਡਿੱਗਣ ਤੇ ਗੜੇਮਾਰ ਦਾ ਖਤਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin