ਪੜਚੋਲ ਕਰੋ
ਪਿਆਰ ਦੇ ਨਾਂ 'ਤੇ ਕਰੋੜਾਂ ਦੀ ਠੱਗੀ, 60% ਔਰਤਾਂ ਬਣੀਆਂ ਸ਼ਿਕਾਰ

ਨਵੀਂ ਦਿੱਲੀ: ਬ੍ਰਿਟੇਨ ਦੀ ਪੁਲਿਸ ਰਿਪੋਰਟਿੰਗ ਸੈਂਟਰ ‘ਐਕਸ਼ਨ ਫਰੌਡ’ ਨੇ ਵੈਲਨਟਾਈਨ ਡੇਅ ਤੋਂ ਪਹਿਲਾਂ ਪਿਆਰ ਦੀ ਭਾਲ ‘ਚ ਲੱਗੇ ਲੋਕਾਂ ਨੂੰ ਸਾਵਧਾਨ ਕਰਨ ਲਈ ਕੁਝ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਦੇਸ਼ ‘ਚ ਹਰ ਸਾਲ 5 ਕਰੋੜ ਪਾਉਂਡ ਦਾ ਰੋਮਾਂਸ ਫਰੌਡ ਹੁੰਦਾ ਹੈ। ਰੋਮਾਂਸ ਫਰੌਡ ਦਾ ਮਤਲਬ ਹੈ ਡੇਟਿੰਗ ਐਪ ਤੇ ਨੈੱਟਵਰਕਿੰਗ ‘ਤੇ ਨਕਲੀ ਪ੍ਰੋਫਾਈਲ ਬਣਾ ਕੇ ਕਿਸੇ ਨਾਲ ਰਿਲੇਸ਼ਨਸ਼ਿਪ ਬਣਾ ਉਸ ਤੋਂ ਪੈਸੇ ਠੱਗਣਾ। ਨਵੇਂ ਅੰਕੜਿਆਂ ਮੁਤਾਬਕ 2018 ‘ਚ ਬ੍ਰਿਟੇਨ ‘ਚ ਰੋਮਾਂਸ ਫਰੌਡ ਨਾਲ ਜੁੜੀਆਂ 4,555 ਸ਼ਿਕਾਇਤਾਂ ਦਰਜ ਕਰਵਾਈ ਗਈਆਂ ਜਿਨ੍ਹਾਂ ‘ਚ ਕੁੱਲ 450 ਕਰੋੜ ਰੁਪਏ ਦਾ ਚੂਨਾ ਲੱਗਿਆ। ਇਹ ਗਿਣਤੀ 2017 ਦੇ ਮੁਕਾਬਲੇ 27% ਵਧ ਹੈ। ਪੀੜਤਾਂ ‘ਚ ਕਰੀਬ 42% ਔਰਤਾਂ ਦਾ ਕਹਿਣਾ ਹੈ ਕਿ ਪੈਸਿਆਂ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ‘ਤੇ ਵੀ ਇਸ ਦਾ ਪ੍ਰਭਾਅ ਪਿਆ ਹੈ।
ਹੁਣ ਐਕਸ਼ਨ ਫਰੌਡ ਦੀ ਟੀਮ ਡੇਟ ਸੇਫ ਨਾਂ ਦੇ ਗਰੁੱਪ ਨਾਲ ਮਿਲ ਕੇ ਬ੍ਰਿਟੇਨ ਦੇ ਲੋਕਾਂ ਨੂੰ ਅਜਿਹੇ ਮਾਮਲਿਆਂ ਤੋਂ ਬਚਣ ਲਈ ਜਾਗਰੂਕ ਕਰਨ ਦਾ ਪ੍ਰੋਗ੍ਰਾਮ ਚਲਾ ਰਹੇ ਹਨ। ਡੇਟ ਸੇਫ ਗਰੁੱਪ ‘ਚ ਲੰਦਨ ਪੁਲਿਸ, ਗੇਟ ਸੇਫ ਆਨਲਾਈਨ, ਮੈਟ੍ਰੋਪੋਲਿਟਨ ਪੁਲਿਸ, ਐਜ਼ ਯੂਕੇ, ਵਿਕਟਿਮ ਸਪੋਰਟ ਜਿਹੀਆਂ ਸੰਸਥਾਵਾਂ ਸ਼ਾਮਲ ਹਨ। ਹੁਣ ਇਸ ਤਰ੍ਹਾਂ ਦੇ ਫਰੌਡ ਤੋਂ ਬਚਣ ਲਈ ਜਾਰੀ ਪੰਜ ਜ਼ਰੂਰੀ ਹਦਾਇਤਾਂ ਜਾਣ ਲਿਓ। ਆਨਲਾਈਨ ਰਿਲੇਸ਼ਨਸ਼ਿਪ ‘ਚ ਜਲਦੀ ਨਾ ਕਰੋ। ਪ੍ਰੋਫਾਈਲ ਦੀ ਥਾਂ ਵਿਅਕਤੀ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਖੂਬ ਸਵਾਲ ਕਰੋ। ਪ੍ਰੋਫਾਈਲ ‘ਚ ਜੋ ਨਾਂ ਤੇ ਫੋਟੋ ਹੈ, ਉਸ ਨੂੰ ਸਰਚ ਇੰਜਨ ‘ਤੇ ਵੀ ਲੱਭਣ ਦੀ ਕੋਸ਼ਿਸ਼ ਕਰੋ। ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਡੇਟਿੰਗ ਪਸੰਦ ਬਾਰੇ ਦੱਸੋ। ਉਨ੍ਹਾਂ ਤੋਂ ਸਾਵਧਾਨ ਰਹੋ ਜੋ ਆਪਣੇ ਬਾਰੇ ਕੁਝ ਨਹੀਂ ਦੱਸਦੇ। ਆਨਲਾਈਨ ਮਿਲੇ ਲੋਕਾਂ ਨੂੰ ਪੈਸੇ ਨਾ ਭੇਜੋ ਤੇ ਨਾ ਹੀ ਆਪਣੇ ਬੈਂਕ ਦੀ ਜਾਣਕਾਰੀ ਸਾਂਝੀ ਕਰੋ। ਪਹਿਲੀ ਮੁਲਾਕਾਤ ਕਿਸੇ ਪਬਲਿਕ ਥਾਂ ‘ਤੇ ਕਰੋ। ਕਿਸੇ ਨੂੰ ਇਸ ਬਾਰੇ ਜ਼ਰੂਰ ਦੱਸਿਆ ਹੋਵੇ। ਖ਼ਤਰਾ ਮਹਿਸੂਸ ਹੋਣ ‘ਤੇ ਪੁਲਿਸ ਨੂੰ ਕਾਲ ਕਰੋ।We're supporting @actionfrauduk & @CityPolice in their fight against romance fraud - Frausters can take advantage of those looking for love online. Get to know the person, not the profile #Fauxmance pic.twitter.com/7dzOyE9WeU
— Merseyside Police (@MerseyPolice) February 10, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















