ਪੜਚੋਲ ਕਰੋ
Advertisement
ਬਦਲ ਜਾਏਗਾ ਵ੍ਹੱਟਸਐਪ ਦਾ ਰੰਗ ਰੂਪ, ਜਲਦ ਆ ਰਹੇ ਕਈ ਨਵੇਂ ਫੀਚਰ
ਵ੍ਹੱਟਸਐਪ ਸਟੇਟਸ ਨੂੰ ਲੈ ਕੇ ਵੀ ਇਸ ਗੱਲ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਕੰਪਨੀ ਸਾਲ 2020 ‘ਚ ਇਸ ‘ਚ ਇਸ਼ਤਿਹਾਰ ਦੇਣ ਜਾ ਰਹੀ ਹੈ। ਇਸ ‘ਚ ਜ਼ਿਆਦਾਤਰ ਫੀਚਰਸ ਨੂੰ ਫਿਲਹਾਲ ਡੈਵੈਲਪ ਕੀਤਾ ਜਾ ਰਿਹਾ ਹੈ ਪਰ ਕੁਝ ਨੂੰ ਹੁਣ ਤੋਂ ਹੀ ਬੀਟਾ ਪ੍ਰੋਗ੍ਰਾਮ ‘ਚ ਵੇਖਿਆ ਜਾ ਸਕਦਾ ਹੈ।
ਨਵੀਂ ਦਿੱਲੀ: ਵ੍ਹੱਟਸਐਪ ਕਈ ਨਵੇਂ ਫੀਚਰਸ ਨੂੰ ਟੈਸਟ ਕਰ ਰਿਹਾ ਹੈ ਜਿਸ ‘ਚ ਡਾਰਕ ਮੋਡ, ਇੰਨ ਐਪ ਬ੍ਰਾਊਜ਼ਿੰਗ ਰਿਵਰਸ ਇਮੇਜ਼ ਸਰਚ, ਗਰੁੱਪ ਪ੍ਰਾਈਵੇਸੀ ਸੈਟਿੰਗ ਜਿਵੇਂ ਕਈ ਬਿਹਤਰੀਨ ਫੀਚਰ ਸ਼ਾਮਲ ਹਨ। ਉਧਰ ਵ੍ਹੱਟਸਐਪ ਸਟੇਟਸ ਨੂੰ ਲੈ ਕੇ ਵੀ ਇਸ ਗੱਲ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਕੰਪਨੀ ਸਾਲ 2020 ‘ਚ ਇਸ ‘ਚ ਇਸ਼ਤਿਹਾਰ ਦੇਣ ਜਾ ਰਹੀ ਹੈ। ਇਸ ‘ਚ ਜ਼ਿਆਦਾਤਰ ਫੀਚਰਸ ਨੂੰ ਫਿਲਹਾਲ ਡੈਵੈਲਪ ਕੀਤਾ ਜਾ ਰਿਹਾ ਹੈ ਪਰ ਕੁਝ ਨੂੰ ਹੁਣ ਤੋਂ ਹੀ ਬੀਟਾ ਪ੍ਰੋਗ੍ਰਾਮ ‘ਚ ਵੇਖਿਆ ਜਾ ਸਕਦਾ ਹੈ।
ਸਟੇਟਸ ‘ਚ ਇਸ਼ਤਿਹਾਰ: ਫੇਸਬੁੱਕ ‘ਚ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਕੰਪਨੀ ਸਾਲ 2020 ਤਕ ਵ੍ਹੱਟਸਐਪ ਸਟੋਰੀ ‘ਚ ਇਸ਼ਤਿਹਾਰ ਲਾ ਦੇਵੇਗੀ। ਡਾਰਕ ਮੋਡ: ਕਾਫੀ ਸਮੇਂ ਤੋਂ ਐਂਡ੍ਰਾਈਡ ਤੇ iOS ਲਈ ਇਸ ਫੀਚਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਹੁਣ WABetaInfo ਰਿਪੋਰਟ ਮੁਤਾਬਕ ਕੰਪਨੀ ਜਲਦੀ ਹੀ ਐਂਡ੍ਰਾਈਡ ਯੂਜ਼ਰਸ ਨੂੰ ਡਾਰਕ ਮੋਡ ਦੇਣ ਵਾਲੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਐਪ ਦੇ ਬੈਕਗ੍ਰਾਉਂਡ ਨੂੰ ਮੋਡ ‘ਚ ਬਦਲ ਜਾਵੇਗਾ। ਵ੍ਹੱਟਸਐਪ ਸਟੇਟਸ ਨੂੰ ਫੇਸਬੁੱਕ ਸਟੋਰੀ ‘ਤੇ ਸ਼ੇਅਰ ਕਰਨਾ: ਇਸ ਫੀਚਰ ਦੀ ਮਦਦ ਯੂਜ਼ਰਸ ਆਪਣੇ ਵ੍ਹੱਟਸਐਪ ਸਟੇਟਸ ਨੂੰ ਹੁਣ ਸਿੱਧੇ ਫੇਸਬੁੱਕ ਸਟੋਰੀ ‘ਤੇ ਸ਼ੇਅਰ ਕਰ ਪਾਉਣਗੇ। ਇਸ ਨਵੇਂ ਨੂੰ ਐਂਡ੍ਰਾਈਡ 2.19.151 ‘ਚ ਪਾਇਆ ਜਾਵੇਗਾ। ਕਾਂਟੈਕਟ ਨੂੰ QR ਕੋਡ ਦੀ ਮਦਦ ਤੋਂ ਭੇਜਣਾ: ਬੀਟਾ ਵਰਜਨ 2.19.151 ‘ਚ ਵ੍ਹੱਟਸਐਪ ਇੱਕ ਅਹਿਜਾ ਫੀਚਰ ਦੇਣ ਵਾਲਾ ਹੈ ਜਿਸ ਨੂੰ ਤੁਸੀਂ QR ਕੋਡ ਦੀ ਮਦਦ ਨਾਲ ਕਾਂਟੈਕਟ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਇੰਨ-ਐਪ ਬ੍ਰਾਊਜ਼ਿੰਗ: ਇਸ ਨਾਲ ਯੂਜ਼ਰਸ ਕਿਸੇ ਵੀ ਲਿੰਕ ਨੂੰ ਸਿੱਧੇ ਵ੍ਹੱਟਸਐਪ ਨੂੰ ਖੋਲ੍ਹ ਕੇ ਹੀ ਪੜ੍ਹਿਆ ਜਾ ਸਕਦਾ ਹੈ। ਉਸ ਨੂੰ ਕਿਸੇ ਬ੍ਰਾਊਜ਼ਰ ‘ਤੇ ਜਾਣ ਦੀ ਲੋੜ ਨਹੀਂ ਪਵੇਗੀ। ਰਿਵਰਸ ਈਮੇਜ਼ ਸਰਚ: ਇਸ ‘ਚ ਫੀਚਰ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਇਮੇਜ਼ ਨੂੰ ਸੀਥੇ ਸਰਚ ਕੀਤਾ ਜਾ ਸਕਦਾ ਹੈ। ਇਸ ਦੀ ਪੁਸ਼ਟੀ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਸਿੱਧੇ ਇਮੇਜ਼ ਨੂੰ ਗੂਗਲ ‘ਤੇ ਅਪਲੋਡ ਕਰ ਇਹ ਦੇਖ ਪਾਓਗੇ ਕਿ ਭੇਜਿਆ ਗਿਆ ਇਮੇਜ਼ ਸੱਚ ਹੈ ਜਾਂ ਫੇਕ। ਗਰਿੱਪ ਪ੍ਰਾਇਵੇਸੀ ਸੈਟਿੰਗ: ਇਸ ਦੀ ਮਦਦ ਨੂੰ ਕੋਈ ਵੀ ਤੁਹਾਨੂੰ ਗਰੁੱਪ ‘ਚ ਜੋੜ ਨਹੀਂ ਪਾਵੇਗਾ। ਉਸ ਨੂੰ ਪਹਿਲਾਂ ਤੁਹਾਡੇ ਤੋਂ ਇਜਾਜ਼ਤ ਲੈਣੀ ਪਵੇਗੀ। ਫਰੀਕਵੈਂਟਲੀ ਫਾਰਵਡੇਰਡ ਮੈਸੇਜ ਇੰਫੋ: ਇਸ ਫੀਚਰ ਦੀ ਮਦਦ ਤੋਂ ਯੂਜ਼ਰ ਕਿਸੇ ਵੀ ਦੂਜੇ ਯੂਜ਼ਰਸ ਨੂੰ ਆਪਣੇ ਚੈਟ ਦਾ ਸਕਰੀਨ ਸ਼ੋਰਟ ਲੈਣ ਤੋਂ ਬਲੌਕ ਕਰ ਦੇਵੇਗਾ। ਉਧਰ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਆਪਣੀ ਸਿਕਊਰਟੀ ਨੂੰ ਵਧਾਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement