ਪੜਚੋਲ ਕਰੋ
ਸ਼ਿਓਮੀ ਨੇ ਉਤਾਰਿਆ ਸਭ ਤੋਂ ਜ਼ਬਰਦਸਤ ਫੋਨ, ਜਾਣੋ ਕੀਮਤ ਤੇ ਫੀਚਰ

ਨਵੀਂ ਦਿੱਲੀ: ਪਿਛਲੇ ਮਹੀਨੇ ਸ਼ਿਓਮੀ ਨੇ ਚੀਨ ਦੇ ਬਾਜ਼ਾਰਾਂ ਵਿੱਚ ਰੈਡਮੀ ਐਸ 2 ਉਤਾਰਿਆ ਸੀ ਤੇ 7 ਜੂਨ ਨੂੰ ਕੰਪਨੀ ਹੁਣ ਰੈਡਮੀ ਵਾਈ 2 ਦੇ ਨਾਂ ਹੇਠ ਇਸ ਦਾ ਭਾਰਤੀ ਵਰਜਨ ਲਾਂਚ ਕਰੇਗੀ। ਇਸ ਨੂੰ ਅਮੇਜ਼ਾਨ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਦੀ ਦਾਅਵਾ ਹੈ ਕਿ ਇਹ ਹੁਣ ਤਕ ਦੇ ਸਰਵੋਤਮ; 16 ਮੈਗਾ ਪਿਕਸਲ ਵਾਲੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਸੈਲਫੀ ਕੈਮਰੇ ਨਾਲ ਲੈਸ ਹੋਏਗਾ। ਇਸ ਦੇ ਨਾਂ ਦੀ ਹਾਲੇ ਪੁਸ਼ਟੀ ਨਹੀਂ ਹੋਈ ਪਰ ਕੀਮਤ ਸਬੰਧੀ ਕਈ ਨਵੀਆਂ ਰਿਪਰੋਟਾਂ ਆਈਆਂ ਹਨ।
ਕੀ ਹੋ ਸਕਦੀ Redmi Y2 ਦੀ ਕੀਮਤ
mysmartprice ਦੀ ਰਿਪੋਰਟ ਮੁਤਾਬਕ ਇਹ ਫੋਨ ਦੋ ਵੈਰੀਐਂਟ ’ਚ ਆਏਗਾ। ਪਹਿਲਾ 3 GB RAM, 32 GB ਸਟੋਰੇਜ਼, ਜਿਸ ਦੀ ਕੀਮਤ 9,999 ਰੁਪਏ ਹੋਏਗੀ ਤੇ ਦੂਜਾ 4 GB RAM ਤੇ 64 GB ਸਟੋਰੇਜ ਵਾਲਾ ਜਿਸ ਦੀ ਕੀਮਤ 13 ਹਜ਼ਾਰ ਰੁਪਏ ਦੀ ਹੋਏਗੀ।ਕੀ ਹਨ Redmi Y2 ਦੀਆਂ ਖ਼ੂਬੀਆਂ ?
Redmi Y2 ਵਿੱਚ 5.99 ਇੰਚ ਦੀ HD+ (720x1440 ਪਿਕਸਲ) ਡਿਸਪਲੇਅ ਹੈ। ਇਸ ਦੀ ਆਸਪੈਕਟ ਰੇਸ਼ੋ 18:9 ਹੈ। ਸਨੈਪਡਰੈਗਨ 625 ਪ੍ਰੋਸੈਸਰ ਵਰਤਿਆ ਗਿਆ ਹੈ। ਇਹ ਫੋਨ ਦੋ ਵੈਰੀਐਂਟ ’ਚ ਆਏਗਾ। ਪਹਿਲਾ 3 GB RAM, 32 GB ਸਟੋਰੇਜ, ਤੇ ਦੂਜਾ 4 GB RAM ਤੇ 64 GB ਸਟੋਰੇਜ ਵਾਲਾ। ਦੋਵੇਂ ਵੈਰੀਐਂਟ 256 GB ਤਕ ਦੇ ਮਾਈਕਰੋ ਐਸਡੀ ਕਾਰਡ ਨੂੰ ਸਪੋਰਟ ਕਰਨਗੇ। ਸੈਲਫੀ ਲਈ 16 MP ਦਾ ਸੈਂਸਰ ਦਿੱਤਾ ਗਿਆ ਹੈ ਜੋ ਏਆਈ ਪੋਟਰੇਟਿਡ ਮੋਡ ਤੇ ਏਆਈ ਸਮਾਰਟ ਬਿਊਟੀ ਫੀਚਰ ਨਾਲ ਆਏਗਾ। ਫੋਨ ਦੇ ਅਗਲੇ ਪਾਸੇ 2 ਸੈਂਸਰ ਹਨ। ਪ੍ਰਾਇਮਰੀ ਕੈਮਰਾ 12 ਤੇ ਸੈਕੇਂਡਰੀ ਕੈਮਰਾ 5 ਮੈਗਾ ਪਿਕਸਲ ਦਾ ਹੈ। ਦੋਵਾਂ ਕੈਮਰਿਆਂ ਵਿੱਚ ਫੇਜ਼ ਡਿਟੈਕਸ਼ਨ ਆਟੋ ਫੋਕਸ (ਪੀਡੀਏਐਫ), ਐਫ/2.2 ਅਪਰਚਰ, ਏਆਈ ਪੋਰਟਰੇਟ ਮੋਡ, ਪੈਨੋਰਮਾ ਮੋਡ ਤੇ ਐਲਈਡੀ ਫਲੈਸ਼ ਦੀ ਵਿਵਸਥਾ ਹੈ। ਰੀਅਰ ਕੈਮਰੇ ਨਾਲ 30 ਫਰੇਮ ਪ੍ਰਤੀ ਸਕਿੰਟ ਦੀ ਦਰ ਨਾਲ 1080 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਬਣਾਈ ਜਾ ਸਕਦੀ ਹੈ। ਫੋਨ 3080 Mah ਦੀ ਬੈਟਰੀ, ਫਿੰਗਰਪ੍ਰਿੰਟ ਸੈਂਸਰ, ਫੇਸਆਈਡੀ, 4G VOLTE, wiFi, ਬਲੂਟੁੱਥ 4.2 ਤੇ ਜੀਪੀਐਸ ਨਾਲ ਲੈਸ ਹੈ। Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















