ਪੜਚੋਲ ਕਰੋ

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ 'ਚ ਆਪਣੇ ਦੋ ਨਵੇਂ ਫੋਨ ਲਾਂਚ ਕੀਤੇ ਹਨ। ਬੁੱਧਵਾਰ ਤੋਂ ਕੰਪਨੀ ਦੇ ਨਵੇਂ ਫੋਨ xiaomi mi A one ਤੇ xiaomi mi max 2 ਸੇਲ ਲਈ ਉਪਲਬੱਧ ਹੋ ਜਾਣਗੇ। ਮੰਗਲਵਾਰ ਨੂੰ ਭਾਰਤ 'ਚ ਲਾਂਚ ਕੀਤੇ ਗਏ xiaomi mi A one ਦੀ ਕੀਮਤ 14,999 ਰੁਪਏ ਹੈ। ਇਹ ਕੰਪਨੀ ਦਾ ਪਹਿਲਾ ਫੋਨ ਹੈ ਜੋ ਡਿਊਲ ਕੈਮਰੇ ਨਾਲ ਬਜ਼ਾਰ 'ਚ ਲਾਂਚ ਕੀਤਾ ਗਿਆ ਹੈ। ਮਤਲਬ ਫੋਨ ਦੇ ਪਿਛਲੇ ਪਾਸੇ ਦੋ ਕੈਮਰੇ ਹਨ। ਜੇਕਰ 12 ਮੈਗਾਪਿਕਸਲ ਕੈਮਰੇ ਦੀ ਗੱਲ ਕਰੀਏ ਤਾਂ ਫੋਨ ਦਾ ਕੈਮਰਾ ਸਲੋਮੋਸ਼ਨ ਵੀਡੀਓ ਬਣਾਉਣ 'ਚ ਕਾਮਯਾਬ ਹੈ ਤੇ ਨਾਲ ਹੀ 4K 'ਚ ਵੀ ਸ਼ੂਟਿੰਗ ਕਰ ਸਕਦਾ ਹੈ। xiaomi mi A one ਦੀਆਂ ਖਾਸ ਗੱਲਾਂ ਇਹ ਕੰਪਨੀ ਦਾ ਪਹਿਲਾ ਫੋਨ ਹੈ ਜਿਸ ਲਈ ਕੰਪਨੀ ਨੇ ਗੂਗਲ ਇੰਡ੍ਰਾਇਡ-ਵਨ ਦੇ ਨਾਲ ਹਿੱਸੇਦਾਰੀ ਕੀਤੀ ਹੈ। ਇਸ ਪਾਰਟਨਰਸ਼ਿਪ ਨਾਲ ਫੋਨ ਬਣਾਉਣ ਵਾਲੀ ਕੰਪਨੀ ਇੰਡ੍ਰਾਇਡ ਆਪ੍ਰੇਟਿੰਗ ਸਿਸਟਮ ਨੂੰ ਆਪਣੇ ਫੋਨ 'ਚ ਬਿਨਾ ਕਿਸੇ ਅਲੱਗ ਫੀਚਰ ਤੋਂ ਇਸਤੇਮਾਲ ਕਰ ਸਕਦੀ ਹੈ। xiaomi mi A one 'ਚ ਨੋਗਟ 7.1.2 ਆਪ੍ਰੇਟਿੰਗ ਸਿਸਮਟਮ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਗੂਗਲ ਆਪ੍ਰੇਟਿੰਗ ਸਿਸਟਮ ਨੂੰ ਇਸਤੇਮਾਲ ਕਰਨ ਵਾਲੇ ਇਸ ਨੂੰ ਪਸੰਦ ਕਰਦੇ ਹਨ। ਭਾਰਤ 'ਚ ਲਾਂਚ ਹੋਣ ਵਾਲਾ ਇਹ ਪਹਿਲਾ ਅਜਿਹਾ ਫੋਨ ਨਹੀਂ ਹੈ। ਇਸ ਤੋਂ ਪਹਿਲਾ ਐਚਟੀਸੀ, ਮਾਇਕ੍ਰੋਮੈਕਸ, ਕਾਰਬਨ ਤੇ ਸਪਾਇਸ ਇੰਡ੍ਰਾਇਡ ਵਨ ਦੇ ਨਾਲ ਆਪਣੇ ਫੋਨ ਲਾਂਚ ਕਰ ਚੁੱਕਿਆ ਹੈ। 5.5 ਇੰਚ ਦਾ ਇਹ ਫੋਨ ਫੁਲ ਐਚਡੀ ਡਿਸਪਲੇ ਨਾਲ ਹੈ ਤੇ ਕੌਰਨਿੰਗ ਗੋਰਿੱਲਾ ਗਲਾਸ ਦੀ ਸੁਰੱਖਿਆ ਦੇ ਨਾਲ ਆਉਂਦਾ ਹੈ। ਫੋਨ ਦੇ ਪਿੱਛਲੇ ਪਾਸੇ ਫਿੰਗਰਪ੍ਰਿੰਟ ਸਕੈਨਰ ਹੈ। ਕੰਪਨੀ ਆਪਣੇ ਨੋਟ ਸਿਰੀਜ਼ ਦੇ ਫੋਨ 'ਚ ਪਹਿਲਾਂ ਹੀ ਫਿੰਗਰਪ੍ਰਿੰਟ ਸਕੈਨਰ ਦਿੰਦੀ ਆਈ ਹੈ। ਫੋਨ ਇਸਤੇਮਾਲ ਕਰਨ ਵਾਲਿਆਂ ਨੂੰ ਹੁਣ ਤੱਕ ਇਸ ਫੀਚਰ ਦੀ ਆਦਤ ਪੈ ਚੁੱਕੀ ਹੈ। ਉਨ੍ਹਾਂ ਦੇ ਲਈ ਇਹ ਫਾਇਦੇਮੰਦ ਫੀਚਰ ਹੈ। ਫਾਸਟ ਪ੍ਰੋਸੈਸਰ ਦੀ ਮਦਦ ਲਈ ਕੰਪਨੀ ਨੇ ਇਸ 'ਚ 4 ਐਮਬੀ ਰੈਮ ਇਸਤੇਮਾਲ ਕੀਤਾ ਹੈ ਤੇ ਨਾਲ ਹੀ 64 ਜੀਬੀ ਸਟੋਰੇਜ ਦਿੱਤੀ ਹੈ। ਮੈਮਰੀ ਘੱਟ ਪੈਣ ਤੇ ਇਸ 'ਚ 128 ਜੀਬੀ ਤੱਕ ਵਧਾਇਆ ਵੀ ਜਾ ਸਕਦਾ ਹੈ। ਅੱਜ ਕਲ ਬਜ਼ਾਰ 'ਚ ਆਉਣ ਵਾਲੇ ਜ਼ਿਆਦਾਤਰ ਫਲੈਗਸ਼ਿਪ ਫੋਨ ਫੁਲ ਬੌਡੀ ਦੇ ਨਾਲ ਹੁੰਦੇ ਹਨ। ਇਸੇ ਨੂੰ ਧਿਆਨ 'ਚ ਰਖਦੇ ਹੋਏ ਫੋਨ 'ਚ ਵੀ ਪੂਰੀ ਮੈਡਲ ਬੌਡੀ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਦੀ ਸੱਭ ਤੋਂ ਵਧੀਆ ਗੱਲ ਇਹ ਹੈ ਕਿ ਇਸ 'ਚ ਇਸਤੇਮਾਲ ਹੋਣ ਵਾਲਾ ਟਾਈਪ ਸੀ ਯੂਐਸਬੀ ਕਨੈਕਟਰ ਜੋ ਫਾਸਟ ਚਾਰਜਿੰਗ ਲਈ ਜਾਣਿਆ ਜਾਂਦਾ ਹੈ। ਸਾਲ 2015 'ਚ ਇਸ ਪਿਨ ਨੂੰ ਪਹਿਲੀ ਵਾਰ ਇੰਟਰਨੈਸ਼ਨਲ ਕਨਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਸੀਈਐਸ 'ਚ ਪ੍ਰਦਸ਼ਨ ਕੀਤਾ ਗਿਆ ਸੀ। xiaomi mi max 2 6.44 ਇੰਚ ਦੇ ਡਿਸਪਲੇ ਦੇ ਨਾਲ ਲਾਂਚ ਕੀਤਾ ਗਿਆ ਇਹ ਫੋਨ ਬੁੱਧਵਾਰ ਤੋਂ ਭਾਰਤ 'ਚ ਵਿਕਰੀ ਲਈ ਉਪਲਬੱਧ ਹੋ ਰਿਹਾ ਹੈ। ਫੋਨ ਆਕਟੋਕੋਰ ਸਨੈਪਡ੍ਰੇਗਨ 625 ਪ੍ਰੋਸੈਸਰ ਦੇ ਨਾਲ ਹੈ। ਇਸ 'ਚ ਸਟੀਰੀਓ ਇਫੈਕਟ ਦੇ ਲਈ ਦੋ ਸਪੀਕਰ ਇਸਤੇਮਾਲ ਕੀਤੇ ਗਏ ਹਨ। ਫੁੱਲ ਮੈਟਲ ਬਾਡੀ ਦੇ ਨਾਲ ਆਉਣ ਵਾਲੇ ਇਸ ਫੋਨ 'ਚ 4 ਜੀਬੀ ਰੈਮ ਦੇ ਨਾਲ ਹੈ ਤੇ ਦੋ ਮੈਮਰੀ ਆਪਸ਼ਨ ਹਨ। 32 ਜੀਬੀ ਤੇ 64 ਜੀਬੀ ਦੀ ਜ਼ਰੂਰਤ ਪੈਣ 'ਤੇ ਇਸ ਦੀ ਮੈਮਰੀ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦਾ 5300 ਐਮਏਐਚ ਦੀ ਬੈਟਰੀ 18 ਘੰਟੇ ਤੱਕ ਵੀਡੀਓ ਚਲਾ ਸਕਦੀ ਹੈ। ਇਸ 'ਤੇ ਇਕ ਵਾਰ ਰਾਜ ਕਰਨ 'ਤੇ ਤੁਸੀਂ 10 ਦਿਨ ਤੱਕ ਆਡੀਓ ਸੁਣ ਸਕਦੇ ਹੋ। ਫੋਨ 'ਚ ਸੋਨੀ ਦੇ ਸੈਂਸਰ ਵਾਲਾ 12 ਮੈਗਾਪਿਕਸਲ ਦਾ ਰਿਅਰ ਕੈਮਰਾ, ਫਿੰਗਰਪ੍ਰਿੰਟ ਤੇ ਫਾਸਟ ਚਾਜ਼ਿੰਗ ਲਈ ਟਾਈਪ ਸੀ ਯੂਐਸਬੀ ਕਨੈਕਟਰ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
Tesla Model on Discount: ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
ਹੁਣ ਪੰਜਾਬ ਸਰਕਾਰ ਰਾਮ ‘ਤੇ ਕਰਵਾਏਗੀ ਸ਼ੋਅ, ਪੂਰੇ ਸੂਬੇ ‘ਚ 40 ਜਗ੍ਹਾ ਹੋਣਗੇ, Cabinet Meeting ‘ਚ ਲਏ ਅਹਿਮ ਫੈਸਲੇ
Tesla Model on Discount: ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਟੇਸਲਾ ਦਾ ਇਹ ਮਾਡਲ 2 ਲੱਖ ਰੁਪਏ ਹੋਇਆ ਸਸਤਾ? ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਡਿਊਟੀ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ
ਹੈਰਾਨ ਕਰ ਦੇਣ ਵਾਲੀ ਘਟਨਾ, ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਨਹੀਂ ਮਿਲੀ ਥਾਂ
Punjab News: ਪੰਜਾਬ 'ਚ ਮੱਚਿਆ ਹੜਕੰਪ, ਗੈਂਗਸਟਰਾਂ ਖ਼ਿਲਾਫ਼ 'ਆਪਰੇਸ਼ਨ ਪ੍ਰਹਾਰ' ਦੌਰਾਨ ਐਨਕਾਊਂਟਰ: ਅੰਮ੍ਰਿਤਸਰ 'ਚ ਨਾਮੀ ਗੈਂਗਸਟਰ ਢੇਰ, ਇਨ੍ਹਾਂ ਜ਼ਿਲ੍ਹਿਆਂ 'ਚ ਵੀ ਮੁਠਭੇੜ; ਟੋਲ ਫ੍ਰੀ ਨੰਬਰ...
ਪੰਜਾਬ 'ਚ ਮੱਚਿਆ ਹੜਕੰਪ, ਗੈਂਗਸਟਰਾਂ ਖ਼ਿਲਾਫ਼ 'ਆਪਰੇਸ਼ਨ ਪ੍ਰਹਾਰ' ਦੌਰਾਨ ਐਨਕਾਊਂਟਰ: ਅੰਮ੍ਰਿਤਸਰ 'ਚ ਨਾਮੀ ਗੈਂਗਸਟਰ ਢੇਰ, ਇਨ੍ਹਾਂ ਜ਼ਿਲ੍ਹਿਆਂ 'ਚ ਵੀ ਮੁਠਭੇੜ; ਟੋਲ ਫ੍ਰੀ ਨੰਬਰ...
AAP ਵਿਧਾਇਕ ਨੂੰ ਲੱਗਿਆ ਵੱਡਾ ਝਟਕਾ, ਪਿਤਾ ਦਾ ਹੋਇਆ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ
AAP ਵਿਧਾਇਕ ਨੂੰ ਲੱਗਿਆ ਵੱਡਾ ਝਟਕਾ, ਪਿਤਾ ਦਾ ਹੋਇਆ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ
Sri Akal Takth ਸਾਹਿਬ ਪਹੁੰਚਿਆ HSGPC ਵਿਵਾਦ, ਝੀੰਡਾ ਨੇ ਦਾਦੂਵਾਲ ‘ਤੇ ਲਾਏ ਗੰਭੀਰ ਦੋਸ਼, ਕਾਰਵਾਈ ਦੀ ਕੀਤੀ ਮੰਗ
Sri Akal Takth ਸਾਹਿਬ ਪਹੁੰਚਿਆ HSGPC ਵਿਵਾਦ, ਝੀੰਡਾ ਨੇ ਦਾਦੂਵਾਲ ‘ਤੇ ਲਾਏ ਗੰਭੀਰ ਦੋਸ਼, ਕਾਰਵਾਈ ਦੀ ਕੀਤੀ ਮੰਗ
Astrology: ਨੌਕਰੀ 'ਚ ਤਰੱਕੀ ਅਤੇ ਕਾਰੋਬਾਰ 'ਚ ਇਨ੍ਹਾਂ 4 ਰਾਸ਼ੀ ਵਾਲੇ ਜਾਤਕਾ ਨੂੰ ਮਿਲੇਗਾ ਲਾਭ, ਰਾਤੋਂ-ਰਾਤ ਹੋਣਗੇ ਮਾਲੋਮਾਲ; ਜਾਣੋ ਕੌਣ ਖੁਸ਼ਕਿਸਮਤ?
ਨੌਕਰੀ 'ਚ ਤਰੱਕੀ ਅਤੇ ਕਾਰੋਬਾਰ 'ਚ ਇਨ੍ਹਾਂ 4 ਰਾਸ਼ੀ ਵਾਲੇ ਜਾਤਕਾ ਨੂੰ ਮਿਲੇਗਾ ਲਾਭ, ਰਾਤੋਂ-ਰਾਤ ਹੋਣਗੇ ਮਾਲੋਮਾਲ; ਜਾਣੋ ਕੌਣ ਖੁਸ਼ਕਿਸਮਤ?
Embed widget