iPhone ‘ਚ ਨਹੀਂ ਚੱਲ ਰਿਹਾ Youtube! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Youtube: ਕੀ ਤੁਹਾਡੇ ਫੋਨ ਵਿੱਚ ਵੀ ਵਾਰ-ਵਾਰ ਯੂਟਿਊਬ ਖੋਲ੍ਹਣ 'ਤੇ ਕ੍ਰੈਸ਼ ਹੋ ਜਾਂਦਾ ਹੈ, ਤੁਹਾਨੂੰ ਲੱਗ ਰਿਹਾ ਹੋਵੇਗਾ ਸ਼ਾਇਦ ਇਹ ਤੁਹਾਡੇ ਨਾਲ ਹੀ ਹੋ ਰਿਹਾ ਹੈ, ਪਰ ਇਦਾਂ ਦਾ ਕੁਝ ਵੀ ਨਹੀਂ ਹੈ। ਆਓ ਜਾਣਦੇ ਹਾਂ ਕਿ ਇਸ ਬਾਰੇ

Youtube: ਕੀ ਤੁਹਾਡੇ iPhone 'ਚ ਯੂਟਿਊਬ ਵਾਰ-ਵਾਰ ਕ੍ਰੈਸ਼ ਹੋ ਰਿਹਾ ਹੈ? ਜੇਕਰ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਹਾਲ ਹੀ ਵਿੱਚ ਬਹੁਤ ਸਾਰੇ ਆਈਫੋਨ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਜਿਵੇਂ ਹੀ ਉਹ ਯੂਟਿਊਬ ਐਪ ਖੋਲ੍ਹਦੇ ਹਨ, ਜਾਂ ਤਾਂ ਤੁਰੰਤ ਬੰਦ ਹੋ ਜਾਂਦਾ ਹੈ ਜਾਂ ਫ੍ਰੀਜ਼ ਹੋ ਜਾਂਦਾ ਹੈ ਅਤੇ ਜਵਾਬ ਦੇਣਾ ਬੰਦ ਕਰ ਦਿੰਦਾ ਹੈ। ਚੰਗੀ ਖ਼ਬਰ ਇਹ ਹੈ ਕਿ Google ਨੇ ਇਸ ਸਮੱਸਿਆ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੁਣ ਇਸਦਾ ਹੱਲ ਵੀ ਦਿੱਤਾ ਹੈ।
Google ਨੇ ਕਿਹਾ ਕਿ ਯੂਜ਼ਰਸ ਨੂੰ iOS ਅਤੇ Android ਦੋਵਾਂ ਪਲੇਟਫਾਰਮਾਂ 'ਤੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ iPhone ਯੂਜ਼ਰਸ ਨੂੰ ਖਾਸ ਤੌਰ 'ਤੇ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਫੋਨਾਂ ਤੋਂ YouTube ਐਪ ਨੂੰ ਅਨਇੰਸਟਾਲ ਕਰਨ ਅਤੇ ਐਪ ਸਟੋਰ ਤੋਂ ਇਸਨੂੰ ਦੁਬਾਰਾ ਇੰਸਟਾਲ ਕਰਨ ਤਾਂ ਕਿ ਉਨ੍ਹਾਂ ਨੂੰ ਨਵਾਂ ਵਰਜ਼ਨ ਮਿਲ ਜਾਵੇ।
ਕੰਪਨੀ ਦਾ ਕਹਿਣਾ ਹੈ ਕਿ ਇਹ ਸਮੱਸਿਆ ਪੁਰਾਣੇ ਸਾਫਟਵੇਅਰ ਵਰਜ਼ਨ ਵਿੱਚ ਸੀ, ਜਿਸਨੂੰ ਹੁਣ ਹੱਲ ਕਰ ਦਿੱਤਾ ਗਿਆ ਹੈ। ਪਹਿਲਾਂ ਵੀ YouTube ਟੀਮ ਨੇ ਐਪ ਨੂੰ ਡਿਲੀਟ ਅਤੇ ਇਸਨੂੰ ਦੁਬਾਰਾ ਇੰਸਟਾਲ ਕਰਨ ਲਈ ਇੱਕ ਅਸਥਾਈ ਹੱਲ ਦੱਸਿਆ ਸੀ। ਬਹੁਤ ਸਾਰੇ ਯੂਜ਼ਰਸ ਨੇ ਆਹ ਤਰੀਕਾ ਅਪਣਾਇਆ ਅਤੇ ਉਨ੍ਹਾਂ ਦਾ ਯੂਟਿਊਬ ਸਹੀ ਚੱਲਣ ਲੱਗ ਪਿਆ।
ਗੂਗਲ ਨੇ ਇੱਕ ਬਿਆਨ ਵਿੱਚ ਕਿਹਾ, "ਸਮੱਸਿਆ ਹੱਲ ਹੋ ਗਈ ਹੈ, ਜੇਕਰ ਤੁਸੀਂ iOS ਡਿਵਾਈਸ ਦੀ ਵਰਤੋਂ ਕਰ ਰਹੇ ਹੋ, ਤਾਂ ਕਿਰਪਾ ਕਰਕੇ ਐਪ ਨੂੰ ਦੁਬਾਰਾ ਇੰਸਟਾਲ ਕਰੋ। ਅਸੀਂ ਤੁਹਾਡੇ ਸਬਰ ਲਈ ਧੰਨਵਾਦ ਕਰਦੇ ਹਾਂ।"
ਤੁਹਾਨੂੰ ਕੀ ਕਰਨਾ ਚਾਹੀਦਾ?
ਜੇਕਰ ਤੁਸੀਂ ਆਈਫੋਨ 'ਤੇ ਯੂਟਿਊਬ ਦੀ ਵਰਤੋਂ ਕਰ ਰਹੇ ਹੋ ਅਤੇ ਹਾਲ ਹੀ ਵਿੱਚ ਐਪ ਅਕਸਰ ਕ੍ਰੈਸ਼ ਹੋ ਰਹੀ ਸੀ ਜਾਂ ਫ੍ਰੀਜ਼ ਹੋ ਰਹੀ ਸੀ, ਤਾਂ ਤੁਹਾਨੂੰ ਸਿਰਫ਼ ਐਪ ਨੂੰ ਡਿਲੀਟ ਕਰਨਾ ਹੈ ਅਤੇ App Store ਤੋਂ ਨਵਾਂ ਵਰਜਨ (20.20.4) ਇੰਸਟਾਲ ਕਰਨਾ ਹੈ। ਇਹ ਨਾ ਸਿਰਫ਼ ਪੁਰਾਣੇ ਬੱਗਸ ਨੂੰ ਹਟਾਉਂਦਾ ਹੈ ਬਲਕਿ ਐਪ ਦੀ ਪਰਫਾਰਮੈਂਸ ਵੀ ਵਧੀਆ ਹੁੰਦੀ ਹੈ।
ਕੁਝ Reddit ਉਪਭੋਗਤਾਵਾਂ ਦਾ ਮੰਨਣਾ ਸੀ ਕਿ ਇਹ ਸਮੱਸਿਆ ਐਡ-ਬਲੌਕਰਾਂ ਕਾਰਨ ਹੋ ਸਕਦੀ ਹੈ ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਅਸਲ ਕਾਰਨ ਯੂਟਿਊਬ ਦੇ ਸਾਫਟਵੇਅਰ ਵਰਜਨ ਵਿੱਚ ਇੱਕ ਗੜਬੜ ਸੀ। ਇਸ ਲਈ ਜੇਕਰ ਤੁਸੀਂ ਵੀ ਆਪਣੇ ਯੂਟਿਊਬ ਐਪ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਸੀ, ਤਾਂ ਗੂਗਲ ਦਾ ਇਹ ਸਧਾਰਨ ਸੁਝਾਅ ਤੁਹਾਡੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ।






















