ਹੁਣ ਨੰਬਰ Save ਕੀਤਿਆਂ ਬਿਨਾਂ ਵੀ WhatsApp ਤੋਂ ਕਰ ਸਕੋਗੇ ਕਾਲ, ਕੰਪਨੀ ਲੈ ਆਈ ਫੀਚਰ, ਇਦਾਂ ਵਰਤੋ
ਹੁਣ ਕਿਸੇ ਨੂੰ ਵਟਸਐਪ 'ਤੇ ਕਾਲ ਕਰਨ ਲਈ ਉਸ ਦਾ ਨੰਬਰ ਸੇਵ ਕਰਨਾ ਜ਼ਰੂਰੀ ਨਹੀਂ ਹੈ। ਕੰਪਨੀ ਨੇ ਇੱਕ ਨਵਾਂ ਫੀਚਰ ਪੇਸ਼ ਕਰਕੇ ਇਸ ਪਰੇਸ਼ਾਨੀ ਨੂੰ ਖਤਮ ਕਰ ਦਿੱਤਾ ਹੈ। ਹੁਣ ਨੰਬਰ ਸੇਵ ਕੀਤੇ ਬਿਨਾਂ ਵੀ ਵਟਸਐਪ 'ਤੇ ਕਾਲ ਕਰਨਾ ਸੰਭਵ ਹੋ ਗਿਆ ਹੈ।

WhatsApp New Feature: ਹੁਣ ਤੁਸੀਂ ਨੰਬਰ ਸੇਵ ਕੀਤਿਆਂ ਬਿਨਾਂ ਵੀ WhatsApp ਰਾਹੀਂ ਕਿਸੇ ਨੂੰ ਵੀ ਕਾਲ ਕਰ ਸਕਦੇ ਹੋ। ਦਰਅਸਲ, ਹੁਣ ਤੱਕ ਵਟਸਐਪ ਰਾਹੀਂ ਕਿਸੇ ਨੂੰ ਕਾਲ ਕਰਨ ਲਈ ਉਸ ਦਾ ਨੰਬਰ ਸੇਵ ਕਰਨਾ ਪੈਂਦਾ ਸੀ, ਪਰ ਹੁਣ ਇਹ ਸਮੱਸਿਆ ਹੱਲ ਹੋ ਗਈ ਹੈ। ਕੰਪਨੀ ਨੇ ਫੋਨ ਡਾਇਲਰ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਨੰਬਰ ਸੇਵ ਕੀਤਿਆਂ ਬਿਨਾਂ ਵੀ ਵਟਸਐਪ ਤੋਂ ਕਾਲ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਫੀਚਰ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
ਰੋਲਆਊਟ ਹੋ ਰਿਹਾ ਫੋਨ ਡਾਇਲਰ ਦਾ ਫੀਚਰ
ਵਟਸਐਪ ਨੇ ਕੁਝ ਦਿਨ ਪਹਿਲਾਂ ਆਪਣੀ ਐਪ ਵਿੱਚ ਫੋਨ ਡਾਇਲਰ ਲਿਆਉਣ ਦਾ ਐਲਾਨ ਕੀਤਾ ਸੀ। ਹੁਣ ਇਹ ਫੀਚਰ ਰੋਲ ਆਊਟ ਕੀਤੀ ਜਾ ਰਿਹਾ ਹੈ। ਇਹ ਫੀਚਰ ਕਈ ਯੂਜ਼ਰਸ ਦੇ ਫੋਨਾਂ ਵਿੱਚ ਆ ਗਿਆ ਹੈ। ਜੇਕਰ ਤੁਸੀਂ ਵੀ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ WhatsApp ਨੂੰ ਨਵੇਂ ਵਰਜ਼ਨ ਵਿੱਚ ਅਪਡੇਟ ਕਰੋ। ਇਸ ਤੋਂ ਬਾਅਦ, ਤੁਸੀਂ ਨੰਬਰ ਸੇਵ ਕੀਤੇ ਬਿਨਾਂ ਵੀ WhatsApp ਤੋਂ ਕਾਲ ਕਰ ਸਕੋਗੇ।
ਕਿਵੇਂ ਕਰ ਸਕਦੇ ਇਸ ਦੀ ਵਰਤੋਂ?
ਇਸ ਫੀਚਰ ਦੀ ਵਰਤੋਂ ਕਰਨ ਲਈ ਪਹਿਲਾਂ WhatsApp ਖੋਲ੍ਹੋ ਅਤੇ ਕਾਲਸ ਟੈਬ 'ਤੇ ਜਾਓ। ਇੱਥੇ ਤੁਹਾਨੂੰ ਕ੍ਰਿਏਟ ਕਾਲ ਜਾਂ ਪਲੱਸ ਆਈਕਨ ਦਿਖਾਈ ਦੇਵੇਗਾ। ਇਸ 'ਤੇ ਟੈਪ ਕਰਨ ਤੋਂ ਬਾਅਦ, 'ਕਾਲ ਏ ਨੰਬਰ' ਦਾ ਆਪਸ਼ਨ ਦਿਖਾਈ ਦੇਵੇਗਾ। ਇਸ 'ਤੇ ਟੈਪ ਕਰਨ ਨਾਲ ਵਟਸਐਪ 'ਤੇ ਇੱਕ ਫੋਨ ਡਾਇਲਰ ਖੁੱਲ੍ਹ ਜਾਵੇਗਾ। ਹੁਣ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰਨਾ ਚਾਹੁੰਦੇ ਹੋ, ਉਸ ਦਾ ਨੰਬਰ ਡਾਇਲ ਕਰੋ। ਨੰਬਰ ਡਾਇਲ ਕਰਨ ਤੋਂ ਬਾਅਦ WhatsApp ਕਨਫਰਮ ਕਰੇਗਾ ਕਿ ਉਸ ਵਿਅਕਤੀ ਦਾ ਖਾਤਾ ਹੈ ਜਾਂ ਨਹੀਂ। ਧਿਆਨ ਰੱਖੋ ਕਿ ਇਸ ਤਰ੍ਹਾਂ, ਤੁਸੀਂ ਸਿਰਫ਼ ਉਸ ਵਿਅਕਤੀ ਨੂੰ ਹੀ ਕਾਲ ਕਰ ਸਕੋਗੇ ਜਿਸ ਕੋਲ WhatsApp ਅਕਾਊਂਟ ਹੈ।
ਫੀਚਰਸ ਦੇ ਫਾਇਦੇ
ਇਸ ਵਿਸ਼ੇਸ਼ਤਾ ਦੇ ਆਉਣ ਨਾਲ ਨੰਬਰ ਸੇਵ ਕਰਨ ਦਾ ਝੰਝਟ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਫੀਚਰ ਕਾਲ ਕਰਨ ਤੋਂ ਪਹਿਲਾਂ ਉਸ ਨੰਬਰ ਨਾਲ ਜੁੜੇ ਖਾਤੇ ਦੀ ਪੂਰੀ ਜਾਣਕਾਰੀ ਦਿਖਾਏਗੀ। ਇਹ ਉਸ ਨੰਬਰ ਨੂੰ ਸੇਵ ਕਰਨ ਦਾ ਆਪਸ਼ਨ ਵੀ ਦੇਵੇਗਾ।






















