AC ਚਲਾਉਣ ਨਾਲ ਆ ਰਿਹਾ ਵੱਧ ਬਿਜਲੀ ਦਾ ਬਿੱਲ? ਅੱਜ ਤੋਂ ਹੀ ਬੰਦ ਕਰੋ ਇਹ 3 ਗਲਤੀਆਂ
ਜਦੋਂ ਗਰਮੀ ਹੱਦ ਤੋਂ ਵੱਧ ਹੋ ਜਾਂਦੀ ਹੈ ਤਾਂ ਚਾਹ ਕੇ ਵੀ ਅਸੀਂ ਏਅਰ ਕੰਡੀਸ਼ਨਰ (AC) ਚਲਾਏ ਬਿਨਾਂ ਨਹੀਂ ਰਹਿ ਸਕਦੇ। ਦਿਨ ਭਰ ਘਰ ਦੇ ਕਮਰੇ ਨੂੰ ਠੰਢਾ ਰੱਖਣ ਲਈ AC ਚਲਾਉਂਦੇ ਹਾਂ, ਪਰ ਮਹੀਨੇ ਭਰ ਠੰਡੀ ਹਵਾ ਦਾ ਆਨੰਦ ਮੰਨਣ ਤੋਂ ਬਾਅਦ ਜਦੋਂ ਹੱਥ

ਜਦੋਂ ਗਰਮੀ ਹੱਦ ਤੋਂ ਵੱਧ ਹੋ ਜਾਂਦੀ ਹੈ ਤਾਂ ਚਾਹ ਕੇ ਵੀ ਅਸੀਂ ਏਅਰ ਕੰਡੀਸ਼ਨਰ (AC) ਚਲਾਏ ਬਿਨਾਂ ਨਹੀਂ ਰਹਿ ਸਕਦੇ। ਦਿਨ ਭਰ ਘਰ ਦੇ ਕਮਰੇ ਨੂੰ ਠੰਢਾ ਰੱਖਣ ਲਈ AC ਚਲਾਉਂਦੇ ਹਾਂ, ਪਰ ਮਹੀਨੇ ਭਰ ਠੰਡੀ ਹਵਾ ਦਾ ਆਨੰਦ ਮੰਨਣ ਤੋਂ ਬਾਅਦ ਜਦੋਂ ਹੱਥ ਵਿੱਚ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ AC ਦੀ ਠੰਡੀ ਹਵਾ ਵਿਚ ਵੀ ਪਸੀਨਾ ਆਉਣ ਲੱਗ ਪੈਂਦਾ ਹੈ। ਸਿੱਧੀ ਭਾਸ਼ਾ ਵਿੱਚ ਆਖੀਏ ਤਾਂ ਜੇ AC ਨੂੰ ਜ਼ਿਆਦਾ ਚਲਾਇਆ ਜਾਵੇ ਤਾਂ ਬਿਜਲੀ ਦਾ ਬਿੱਲ ਵੀ ਬਹੁਤ ਵੱਧ ਆਉਂਦਾ ਹੈ। ਹਾਲਾਂਕਿ, ਜੇ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਅਤੇ ਕੁਝ ਗਲਤੀਆਂ ਕਰਨ ਤੋਂ ਬਚਿਆ ਜਾਵੇ ਤਾਂ ਬਿਜਲੀ ਦਾ ਬਿੱਲ ਘੱਟ ਵੀ ਆ ਸਕਦਾ ਹੈ।
ਆਓ ਜਾਣੀਏ ਕਿ AC ਚਲਾਉਂਦੇ ਸਮੇਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ?
ਇਹ ਹੈ ਸਭ ਤੋਂ ਵੱਡੀ ਗਲਤੀ:
ਏਅਰ ਕੰਡੀਸ਼ਨਰ (AC) ਕੋਈ ਪੱਖਾ ਨਹੀਂ ਹੁੰਦਾ ਜੋ ਸਿੱਧੀ ਹਵਾ ਮਾਰਦਾ ਹੋਵੇ, ਇਹਦੀ ਠੰਢਕ ਨਰਮੀ ਨਾਲ ਮਹਿਸੂਸ ਹੁੰਦੀ ਹੈ। ਪਰ ਬਹੁਤ ਸਾਰੇ ਲੋਕ AC ਦੀ ਕੂਲਿੰਗ ਨੂੰ ਜ਼ਿਆਦਾ ਤੀਬਰ ਬਣਾਉਣ ਲਈ ਇਸਨੂੰ ਬਹੁਤ ਹੀ ਘੱਟ ਤਾਪਮਾਨ 'ਤੇ ਚਲਾ ਦਿੰਦੇ ਹਨ। ਜਦੋਂ ਤੁਸੀਂ AC ਨੂੰ 16 ਤੋਂ 18 ਡਿਗਰੀ ਸੈਲਸੀਅਸ 'ਤੇ ਚਲਾਉਂਦੇ ਹੋ ਤਾਂ ਸ਼ੁਰੂ 'ਚ ਤਾਂ ਠੰਢੀ ਹਵਾ ਦਾ ਅਹਿਸਾਸ ਹੁੰਦਾ ਹੈ, ਪਰ ਇਹ ਕੰਪ੍ਰੈਸਰ 'ਤੇ ਵੱਧ ਦਬਾਅ ਪਾਉਂਦਾ ਹੈ ਅਤੇ ਬਿਜਲੀ ਦੀ ਖਪਤ ਵੀ ਕਾਫ਼ੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕਮਰੇ ਨੂੰ ਠੰਡ ਹੋਣ 'ਚ ਸਮਾਂ ਵੀ ਵੱਧ ਲੱਗਦਾ ਹੈ।
ਇਹੀ ਕਾਰਨ ਹੈ ਕਿ ਬਿਜਲੀ ਦਾ ਬਿੱਲ ਵੀ ਜ਼ਿਆਦਾ ਆਉਂਦਾ ਹੈ। ਇਸ ਲਈ ਧਿਆਨ ਰੱਖੋ ਕਿ AC ਦਾ ਤਾਪਮਾਨ ਹਮੇਸ਼ਾ 24 ਡਿਗਰੀ ਸੈਲਸੀਅਸ 'ਤੇ ਰੱਖੋ। ਇਹ ਥੋੜ੍ਹਾ ਸਮਾਂ ਲਵੇਗਾ ਪਰ ਕਮਰੇ ਨੂੰ ਠੰਢਾ ਕਰ ਦੇਵੇਗਾ ਅਤੇ ਨਾਲ ਹੀ ਬਿਜਲੀ ਦੀ ਬੱਚਤ ਵੀ ਹੋਵੇਗੀ।
ਕਮਰੇ ਦੇ ਹਿਸਾਬ ਨਾਲ ਏਅਰ ਕੰਡੀਸ਼ਨਰ ਨਾ ਚੁਣਨਾ – ਇਕ ਵੱਡੀ ਗਲਤੀ:
ਕਿਸੇ ਵੀ ਕਮਰੇ ਵਿੱਚ ਢੁੱਕਵੀਂ ਠੰਢਕ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਠੀਕ ਸਮਰੱਥਾ (ਟਨ) ਵਾਲਾ AC ਲਵੋ। ਜੇ ਤੁਸੀਂ ਵੱਡੇ ਕਮਰੇ ਲਈ ਘੱਟ ਟਨ ਵਾਲਾ ਏਅਰ ਕੰਡੀਸ਼ਨਰ ਲੈ ਲੈਂਦੇ ਹੋ ਤਾਂ ਉਹ ਪੂਰੇ ਕਮਰੇ ਨੂੰ ਠੰਢਾ ਕਰਨ ਲਈ ਵੱਧ ਸਮਾਂ ਲਏਗਾ ਅਤੇ ਬਿਜਲੀ ਦੀ ਖਪਤ ਵੀ ਜ਼ਿਆਦਾ ਹੋਵੇਗੀ।
ਉਲਟ, ਜੇ ਤੁਸੀਂ ਛੋਟੇ ਕਮਰੇ ਲਈ ਵੱਡਾ AC ਲੈਂਦੇ ਹੋ ਤਾਂ ਕਮਰਾ ਜਲਦੀ ਠੰਢਾ ਹੋ ਜਾਵੇਗਾ ਅਤੇ ਤੁਹਾਨੂੰ AC ਲੰਮਾ ਸਮਾਂ ਚਲਾਉਣ ਦੀ ਲੋੜ ਨਹੀਂ ਪਏਗੀ। ਇਸ ਲਈ, ਕਮਰੇ ਦੇ ਆਕਾਰ ਦੇ ਅਨੁਸਾਰ ਹੀ AC ਦੀ ਚੋਣ ਕਰਨੀ ਚਾਹੀਦੀ ਹੈ, ਤਾਂ ਜੋ ਠੰਢਕ ਵੀ ਮਿਲੇ ਅਤੇ ਬਿਜਲੀ ਬੱਚਤ ਵੀ ਹੋ ਸਕੇ।
AC ਦੀ ਸਰਵਿਸ ਨਾ ਕਰਵਾਉਣਾ – ਇੱਕ ਆਮ ਪਰ ਮਹੱਤਵਪੂਰਨ ਗਲਤੀ:
ਜਦ ਤੱਕ ਏਅਰ ਕੰਡੀਸ਼ਨਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੁੰਦਾ ਹੈ, ਅਸੀਂ ਬੇਫਿਕਰ ਹੋਕੇ ਉਸਨੂੰ ਚਲਾਉਂਦੇ ਰਹਿੰਦੇ ਹਾਂ। ਪਰ ਜਦੋਂ AC ਹਵਾ ਦੇਣੀ ਬੰਦ ਕਰ ਦੇਂਦਾ ਹੈ ਜਾਂ ਗਰਮ ਹਵਾ ਆਉਣ ਲੱਗ ਪੈਂਦੀ ਹੈ, ਤਾਂ ਅਸੀਂ ਉਸ ਦੀ ਸਰਵਿਸਿੰਗ ਦੀ ਯਾਦ ਕਰਦੇ ਹਾਂ।
ਇਸ ਤਰ੍ਹਾਂ ਦੀ ਗਲਤੀ ਨਾਲ ਨਾ ਸਿਰਫ਼ AC ਜਲਦੀ ਖਰਾਬ ਹੁੰਦਾ ਹੈ, ਸਗੋਂ ਇਹ ਬਿਜਲੀ ਦੀ ਖਪਤ ਵੀ ਵਧਾ ਦਿੰਦਾ ਹੈ। ਇਸ ਲਈ ਸਮੇਂ-ਸਮੇਂ 'ਤੇ AC ਦੀ ਸਰਵਿਸ ਕਰਵਾਉਣਾ ਬਹੁਤ ਜ਼ਰੂਰੀ ਹੈ। ਸਾਲ ਵਿੱਚ ਘੱਟੋ-ਘੱਟ ਦੋ ਵਾਰੀ ਤਾਂ ਇਹ ਸਰਵਿਸ ਕਰਵਾਉਣੀ ਹੀ ਚਾਹੀਦੀ ਹੈ।
ਇਸ ਦੇ ਇਲਾਵਾ, ਤੁਸੀਂ ਘਰ ਵਿੱਚ ਹੀ AC ਦੇ ਫਿਲਟਰ ਦੀ ਸਾਫ਼-ਸਫ਼ਾਈ ਕਰਕੇ ਉੱਤੇ ਜੰਮਿਆ ਧੂੜ-ਮਿੱਟੀ ਵੀ ਹਟਾ ਸਕਦੇ ਹੋ, ਜੋ ਕਿ AC ਦੀ ਕਾਰਗੁਜ਼ਾਰੀ ਅਤੇ ਬਿਜਲੀ ਦੀ ਖਪਤ 'ਤੇ ਸਿੱਧਾ ਅਸਰ ਪਾਉਂਦੀ ਹੈ।





















