Australia News: ਆਸਟ੍ਰੇਲੀਆ ਪੁਲਿਸ ਵੱਲੋਂ ਪੰਜਾਬੀ ਨੌਜਵਾਨ 'ਤੇ ਤਸ਼ੱਦਦ! ਘਰਵਾਲੀ ਦੇ ਸਾਹਮਣੇ ਕੁੱਟਿਆ, ਪਤੀ ਦੀ ਹਾਲਤ ਨਾਜ਼ੁਕ ਕਦੇ ਵੀ ਹੋ ਸਕਦੀ...
ਆਸਟ੍ਰੇਲੀਆ ਦੇ ਐਡਿਲੇਡ ਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ ਰਹਿਣ ਵਾਲੇ ਗੌਰਵ ਕੁੰਡੀ ਦੀ ਗ੍ਰਿਫਤਾਰੀ ਦੌਰਾਨ ਆਸਟ੍ਰੇਲੀਆ ਪੁਲਿਸ ਵੱਲੋਂ ਬਰਬਰਤਾ ਕੀਤੀ ਗਈ।

ਆਸਟ੍ਰੇਲੀਆ ਦੇ ਐਡਿਲੇਡ ਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ ਰਹਿਣ ਵਾਲੇ ਗੌਰਵ ਕੁੰਡੀ ਦੀ ਗ੍ਰਿਫਤਾਰੀ ਦੌਰਾਨ ਆਸਟ੍ਰੇਲੀਆ ਪੁਲਿਸ ਵੱਲੋਂ ਬਰਬਰਤਾ ਕੀਤੀ ਗਈ। ਦੋਸ਼ ਲਗਾਇਆ ਗਿਆ ਹੈ ਕਿ ਪੁਲਿਸ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਉਸ ਦੀ ਧੋਣ 'ਤੇ ਗੋਡਾ ਰੱਖ ਦਿੱਤਾ। ਇਸ ਕਾਰਨ ਉਨ੍ਹਾਂ ਦਾ ਸਿਰ ਕਾਰ ਅਤੇ ਸੜਕ ਨਾਲ ਟਕਰਾਇਆ ਅਤੇ ਉਹ ਥਾਂ 'ਤੇ ਹੀ ਬੇਹੋਸ਼ ਹੋ ਗਏ।
ਗੌਰਵ ਦੀ ਪਤਨੀ ਅਮ੍ਰਿਤਪਾਲ ਕੌਰ ਨੇ ਇਹ ਪੂਰੀ ਘਟਨਾ ਦਾ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਗੌਰਵ ਚੀਕਾਂ ਮਾਰਦੇ ਹੋਏ ਕਹਿ ਰਹੇ ਹਨ- "ਮੈਂ ਕੁਝ ਵੀ ਗਲਤ ਨਹੀਂ ਕੀਤਾ।" ਅੰਮ੍ਰਿਤਪਾਲ ਵਾਰ-ਵਾਰ ਪੁਲਿਸ ਨੂੰ ਬੇਨਤੀ ਕਰਦੀ ਰਹੀ, ਪਰ ਅਧਿਕਾਰੀਆਂ ਨੇ ਜ਼ਬਰਦਸਤੀ ਜਾਰੀ ਰੱਖੀ। ਹੁਣ ਗੌਰਵ ਕੋਮਾ ਵਿੱਚ ਹੈ ਅਤੇ ਐਡਿਲੇਡ ਦੇ ਰਾਇਲ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ।
ਇਹ ਘਟਨਾ ਵੀਰਵਾਰ (29 ਮਈ) ਸਵੇਰੇ ਐਡਿਲੇਡ ਦੇ ਈਸਟਰਨ ਸਬਰਬਜ਼ ਵਿਚ ਪਾਇਨੇਹਮ ਰੋਡ ’ਤੇ ਵਾਪਰੀ। ਗੌਰਵ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਪਾਲ ਕੌਰ ਦੇ ਵਿਚਕਾਰ ਇੱਥੇ ਬਹਿਸ ਹੋ ਰਹੀ ਸੀ। ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਵੇਲੇ ਗੌਰਵ ਸ਼ਰਾਬ ਦੇ ਨਸ਼ੇ ਹੇਠ ਸਨ ਅਤੇ ਉੱਚੀ ਆਵਾਜ਼ ਵਿੱਚ ਗੱਲ ਕਰ ਰਹੇ ਸਨ, ਪਰ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਹੋ ਰਹੀ ਸੀ। ਇਸ ਵੇਲੇ ਪੁਲਿਸ ਦੀ ਇੱਕ ਟੀਮ ਆ ਗਈ ਅਤੇ ਇਸਨੂੰ ਘਰੇਲੂ ਹਿੰਸਾ ਸਮਝ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਗੌਰਵ ਨੂੰ ਜ਼ਮੀਨ 'ਤੇ ਸੁੱਟਿਆ, ਧੋਣ 'ਤੇ ਗੋਡਾ ਰੱਖਿਆ
ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਗੌਰਵ ਨੂੰ ਜ਼ਮੀਨ 'ਤੇ ਸੁੱਟਿਆ, ਫਿਰ ਧੋਣ 'ਤੇ ਗੋਡਾ ਰੱਖ ਦਿੱਤਾ। ਉਸ ਦਾ ਸਿਰ ਪਹਿਲਾਂ ਪੁਲਿਸ ਦੀ ਗੱਡੀ 'ਤੇ ਅਤੇ ਫਿਰ ਸੜਕ ਨਾਲ ਟਕਰਾਇਆ। ਗੌਰਵ ਚੀਕਦਾ ਰਿਹਾ, ਪਰ ਪੁਲਿਸ ਵਾਲਿਆਂ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਗੌਰਵ ਬੇਹੋਸ਼ ਹੋ ਗਿਆ। ਉਸ ਵੇਲੇ ਅੰਮ੍ਰਿਤਪਾਲ ਮੋਬਾਈਲ ਨਾਲ ਵੀਡੀਓ ਵੀ ਬਣਾਈ ਰਹੀ ਸੀ।
ਪਤਨੀ ਨੇ ਵੀਡੀਓ ਬਣਾਈ ਪਰ ਡਰ ਗਈ
ਅੰਮ੍ਰਿਤਪਾਲ ਕੌਰ ਨੇ ਘਟਨਾ ਦਾ ਕੁਝ ਹਿੱਸਾ ਰਿਕਾਰਡ ਕੀਤਾ। ਵੀਡੀਓ ਵਿੱਚ ਗੌਰਵ ਚੀਕਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਅੰਮ੍ਰਿਤਪਾਲ ਕੌਰ ਰੋਦਿਆਂ ਉਸਦੇ ਪਤੀ ਨੂੰ ਛੱਡਣ ਦੀ ਬੇਨਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਪਰ ਜਦੋਂ ਪੁਲਿਸ ਨੇ ਗੌਰਵ ਦੀ ਛਾਤੀ ਅਤੇ ਗਰਦਨ 'ਤੇ ਜ਼ੋਰ ਵਧਾ ਦਿੱਤਾ, ਤਾਂ ਉਹ ਡਰ ਗਈ ਅਤੇ ਰਿਕਾਰਡਿੰਗ ਬੰਦ ਕਰ ਦਿੱਤੀ। ਉਸਨੇ ਕਿਹਾ, 'ਮੈਂ ਪੁਲਿਸ ਨੂੰ ਕਿਹਾ ਕਿ ਉਹਨਾਂ ਨੂੰ ਹਸਪਤਾਲ ਲੈ ਜਾਓ, ਥਾਣੇ ਨਹੀਂ।'
ਹਾਲਤ ਗੰਭੀਰ, ਡਾਕਟਰਾਂ ਨੇ ਕਿਹਾ- ਦਿਮਾਗ ਪੂਰੀ ਤਰ੍ਹਾਂ ਨੁਕਸਾਨਗ੍ਰਸਤ
ਗੌਰਵ ਨੂੰ ਐਡੀਲੇਡ ਦੇ ਰੋਇਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਹ ਅਜੇ ਵੀ ICU ਵਿੱਚ ਹਨ। ਡਾਕਟਰਾਂ ਨੇ ਕਿਹਾ ਕਿ ਜੇ ਦਿਮਾਗ ਫਿਰ ਕੰਮ ਕਰਨਾ ਸ਼ੁਰੂ ਕਰਦਾ ਹੈ ਤਾਂ ਠੀਕ ਹੋ ਸਕਦਾ ਹੈ, ਨਹੀਂ ਤਾਂ ਨਹੀਂ। ਗੌਰਵ ਦੋ ਬੱਚਿਆਂ ਦਾ ਪਿਤਾ ਹੈ।
ਪੁਲਿਸ ਨੇ ਦਿੱਤੀ ਸਫਾਈ, ਕਿਹਾ - ਟ੍ਰੇਨਿੰਗ ਮੁਤਾਬਕ ਕਾਰਵਾਈ ਕੀਤੀ
ਸਾਊਥ ਆਸਟਰੇਲੀਆ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਸ ਨੇ ਕਿਹਾ ਕਿ ਪੁਲਿਸ ਅਧਿਕਾਰੀ ਆਪਣੀ ਟ੍ਰੇਨਿੰਗ ਦੇ ਅਨੁਸਾਰ ਹੀ ਕਾਰਵਾਈ ਕਰ ਰਹੇ ਸਨ। ਉਹਨਾਂ ਦੱਸਿਆ ਕਿ ਬਾਡੀਕੈਮ ਫੁਟੇਜ ਦੀ ਜਾਂਚ ਹੋ ਰਹੀ ਹੈ ਅਤੇ ਅੰਦਰੂਨੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ। ਪੁਲਿਸ ਦਾ ਦਾਅਵਾ ਹੈ ਕਿ ਗੌਰਵ ਨੇ ਗਿਰਫਤਾਰੀ ਦਾ ਵਿਰੋਧ ਕੀਤਾ ਸੀ, ਇਸ ਕਰਕੇ ਜ਼ਬਰਦਸਤੀ ਕੀਤੀ ਗਈ।
ਕਮਿਸ਼ਨਰ ਨੇ ਮੌਤ ਦੀ ਸੰਭਾਵਨਾ ਜਤਾਈ, ਕਿਹਾ- ਸਾਨੂੰ ਤਿਆਰ ਰਹਿਣਾ ਪਵੇਗਾ
ਪੁਲਿਸ ਕਮਿਸ਼ਨਰ ਸਟੀਵਨਸ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਗੌਰਵ ਠੀਕ ਹੋ ਜਾਏ, ਪਰ ਹਾਲਤ ਨੂੰ ਦੇਖਦਿਆਂ ਸਾਨੂੰ ਇਸ ਲਈ ਵੀ ਤਿਆਰ ਰਹਿਣਾ ਪਵੇਗਾ ਕਿ ਸ਼ਾਇਦ ਉਸ ਦੀ ਮੌਤ ਵੀ ਹੋ ਸਕਦੀ ਹੈ।"






















