ਪੜਚੋਲ ਕਰੋ
ਕਿਤੇ ਤੁਹਾਡੀ ਗੱਡੀ ਚੋਰੀ ਦੀ ਤਾਂ ਨਹੀਂ, ਇਵੇਂ ਹਾਸਲ ਕਰੋ ਪੂਰੀ ਜਾਣਕਾਰੀ

ਚੰਡੀਗੜ੍ਹ: ਗੱਡੀ ਖਰੀਦਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਹੈ। ਸਰਕਾਰ ਨੇ ਅਜਿਹੀ ਐਪ ਜਾਰੀ ਕੀਤੀ ਹੈ ਜਿਸ ਤੋਂ ਵਾਹਨ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪੁਰਾਣੀ ਗੱਡੀ ਖਰੀਦਣ ਲੱਗਿਆਂ ਅਕਸਰ ਇਹ ਲੱਗਦਾ ਹੈ ਕਿ ਗੱਡੀ ਚੋਰੀ ਦੀ ਨਾ ਹੋਏ ਜਾਂ ਗੱਡੀ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਕੇਸ ਪੈਂਡਿੰਗ ਨਾ ਹੋਏ। ਹੁਣ ਅਜਿਹੀਆਂ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ ਕਿਉਂਕਿ ਐਮ ਪਰਿਵਹਿਨ ਐਪ ਜ਼ਰੀਏ ਕਿਸੇ ਵੀ ਗੱਡੀ ਦਾ ਨਾਂ, ਨੰਬਰ, ਪੈਟਰੋਲ ’ਤੇ ਚੱਲਦੀ ਹੈ ਜਾਂ ਡੀਜ਼ਲ ਆਦਿ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਕੀ ਹੈ mParivahan ਐਪ ਐਮ ਪਰਿਵਹਿਨ ਸਰਕਾਰੀ ਐਪ ਹੈ ਜਿਸ ਤੋਂ ਕਿਸੇ ਵੀ ਵਾਹਨ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਇਸਦੀ ਮਦਦ ਨਾਲ ਕਿਸੇ ਵੀ ਕਾਰ, ਮੋਟਰਸਾਈਕਲ ਜਾਂ ਉਸਦੇ ਨੰਬਰ ਤੋਂ ਉਸਦਾ ਬਿਓਰਾ ਜਾਣਿਆ ਜਾ ਸਕਦਾ ਹੈ। ਇਸਦੇ ਨਾਲ ਹ ਐਪ ਵਿੱਚ ਡੀਐਲ ਦਾ ਨੰਬਰ ਪਾ ਕੇ ਵੀ ਉਸਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਐਪ ਦੇ ਡੇਟਾਬੇਸ ਵਿੱਚ ਹੌਲ਼ੀ-ਹੌਲ਼ੀ ਲੋਕਾਂ ਦੀ ਜਾਣਕਾਰੀ ਅਪਲੋਡ ਕੀਤੀ ਜਾ ਰਹੀ ਹੈ। ਇਸ ਐਪ ਰਾਹੀਂ ਇਹ ਜਾਣਕਾਰੀ ਵੀ ਮਿਲੇਗੀ ਕਿ ਲਾਇਸੈਂਸ ਕਿਵੇਂ ਬਣਾਉਣਾ ਹੈ। ਐਪ ਦਾ ਸਭਤੋਂ ਵੱਡਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਏਗਾ ਜੋ ਸੈਂਕੰਡ ਹੈਂਡ ਗੱਡੀ ਖਰੀਦਦੇ ਹਨ ਜਾਂ ਇਸਤੇਮਾਲ ਕਰਦੇ ਹਨ। ਇੰਜ ਕਰੋ ਐਪ ਦੀ ਵਰਤੋਂ?
- ਸਭ ਤੋਂ ਪਹਿਲਾਂ ਗੂਗਲ ਪਲੇਅਸਟੋਰ ਤੋਂ ਐਪ ਡਾਊਨਲੋਡ ਕਰੋ।

- ਐਪ ਖੋਲ੍ਹਣ ’ਤੇ ਵਰਚੂਅਲ ਡਰਾਈਵਿੰਗ ਲਾਇਸੈਂਸ ਤੇ ਹੋਰ ਵਿਕਲਪ ਨਜ਼ਰ ਆਉਣਗੇ।


- ਇਸਤੋਂ ਬਾਅਦ ਐਮ ਪਰਿਵਹਿਨ ਦਾ ਮੇਨ ਪੇਜ ਖੁੱਲ੍ਹੇਗਾ।

- ਐਪ ਖੁੱਲ੍ਹਦਿਆਂ ਹੀ ਸਰਚ ਆਪਸ਼ਨ ਦਿੱਸੇਗੀ, ਇੱਥੇ ਗੱਡੀ ਦਾ ਨੰਬਰ ਭਰੋ। ਜਾਣਕਾਰੀ ਸਾਹਮਣੇ ਆ ਜਾਏਗੀ।

Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















