(Source: ECI/ABP News)
iPhone 15 Price Drop: ਭਾਰਤ 'ਚ ਸਸਤਾ ਹੋਇਆ ਆਈਫੋਨ, ਜਾਣੋ ਹਰ ਮਾਡਲ ਦੀ ਘਟੀ ਹੋਈ ਕੀਮਤ ਬਾਰੇ
iPhone Price: ਵਾਹ! ਜੀ ਵਾਹ, ਜਿਹੜੇ ਲੋਕ ਆਈਫੋਨ ਖਰੀਦਣ ਦੇ ਸੁਫਨੇ ਲੈ ਰਹੇ ਨੇ ਤਾਂ ਇਹ ਖਬਰ ਪੜ੍ਹ ਕੇ ਉਹ ਖੁਸ਼ ਹੋ ਜਾਣਗੇ। ਜੀ ਹਾਂ ਇਹ ਖਬਰ ਪੜ੍ਹ ਨਾਲ ਤੁਹਾਡਾ ਫਾਇਦਾ ਹੋ ਜਾਵੇਗਾ। ਦੱਸ ਦਈਏ ਐਪਲ ਨੇ ਭਾਰਤ 'ਚ ਆਈਫੋਨ ਦੀਆਂ ਕੀਮਤਾਂ ਘਟਾਈਆਂ
![iPhone 15 Price Drop: ਭਾਰਤ 'ਚ ਸਸਤਾ ਹੋਇਆ ਆਈਫੋਨ, ਜਾਣੋ ਹਰ ਮਾਡਲ ਦੀ ਘਟੀ ਹੋਈ ਕੀਮਤ ਬਾਰੇ iPhone Price Cut: apple reduce price of iphone 15 iphone 15 pro iphone iphone 14 and iphone 13 series in india details inside iPhone 15 Price Drop: ਭਾਰਤ 'ਚ ਸਸਤਾ ਹੋਇਆ ਆਈਫੋਨ, ਜਾਣੋ ਹਰ ਮਾਡਲ ਦੀ ਘਟੀ ਹੋਈ ਕੀਮਤ ਬਾਰੇ](https://feeds.abplive.com/onecms/images/uploaded-images/2024/07/26/a8c985a8c22fe4afc9ab91badd07153e1722017528255700_original.jpg?impolicy=abp_cdn&imwidth=1200&height=675)
Apple iPhone Price List: ਜੇਕਰ ਤੁਸੀਂ iPhone ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਐਪਲ ਨੇ ਭਾਰਤ 'ਚ ਆਈਫੋਨ ਦੀਆਂ ਕੀਮਤਾਂ ਘਟਾਈਆਂ ਹਨ। ਆਓ ਤੁਹਾਨੂੰ ਇਸ ਆਰਟੀਕਲ ਵਿੱਚ ਸਾਰੇ ਆਈਫੋਨ ਮਾਡਲਾਂ ਦੀਆਂ ਨਵੀਆਂ ਕੀਮਤਾਂ ਬਾਰੇ ਦੱਸਦੇ ਹਾਂ।
ਆਈਫੋਨ ਦੀ ਕੀਮਤ ਘਟਾਈ ਗਈ ਹੈ
ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ ਵਿੱਚ ਕੇਂਦਰੀ ਬਜਟ 2024 ਪੇਸ਼ ਕੀਤਾ। ਇਸ ਬਜਟ 'ਚ ਵਿੱਤ ਮੰਤਰੀ ਨੇ ਮੋਬਾਈਲ ਫੋਨ, ਚਾਰਜਰ ਅਤੇ ਹੋਰ ਡਿਵਾਈਸ ਕੰਪੋਨੈਂਟਸ 'ਤੇ ਬੇਸਿਕ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਭਾਰਤ ਸਰਕਾਰ ਨੇ ਮੋਬਾਈਲ ਫੋਨਾਂ 'ਤੇ ਬੇਸਿਕ ਕਸਟਮ ਡਿਊਟੀ 20% ਤੋਂ ਘਟਾ ਕੇ 15% ਕਰ ਦਿੱਤੀ ਹੈ। ਇਸ ਕਟੌਤੀ ਦਾ ਅਸਰ ਮੋਬਾਈਲ ਫੋਨਾਂ ਦੀ ਕੀਮਤ 'ਤੇ ਪਵੇਗਾ। ਇਸ ਦਾ ਮਤਲਬ ਹੈ ਕਿ ਹੁਣ ਭਾਰਤ 'ਚ ਮੋਬਾਇਲ ਫੋਨ ਸਸਤੇ ਹੋ ਜਾਣਗੇ।
ਆਈਫੋਨ ਦੇ ਪ੍ਰੋ ਅਤੇ ਪ੍ਰੋ ਮੈਕਸ ਮਾਡਲਾਂ ਦੀ ਕੀਮਤ 'ਚ ਸਭ ਤੋਂ ਜ਼ਿਆਦਾ ਕਮੀ ਆਈ ਹੈ। ਇਨ੍ਹਾਂ ਮਾਡਲਾਂ ਦੀਆਂ ਕੀਮਤਾਂ 5100 ਰੁਪਏ ਤੋਂ ਘੱਟ ਕੇ 6000 ਰੁਪਏ ਹੋ ਗਈਆਂ ਹਨ। ਇਸ ਦੇ ਨਾਲ ਹੀ ਭਾਰਤ 'ਚ ਬਣੇ ਆਈਫੋਨ 13, 14 ਅਤੇ 15 ਦੇ ਬੇਸ ਮਾਡਲਾਂ ਦੀ ਕੀਮਤ 'ਚ 300 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਵਿੱਤ ਮੰਤਰੀ ਦੇ ਇਸ ਨਵੇਂ ਐਲਾਨ ਦਾ ਸਭ ਤੋਂ ਪਹਿਲਾਂ ਐਪਲ ਕੰਪਨੀ 'ਤੇ ਅਸਰ ਪਿਆ ਹੈ ਅਤੇ ਕੰਪਨੀ ਨੇ ਆਈਫੋਨ ਮਾਡਲਾਂ ਦੀ ਕੀਮਤ ਘਟਾ ਦਿੱਤੀ ਹੈ। ਇਸ ਸੂਚੀ ਵਿੱਚ ਆਈਫੋਨ 13, ਆਈਫੋਨ 14 ਅਤੇ ਆਈਫੋਨ 15 ਸੀਰੀਜ਼ ਦੇ ਆਈਫੋਨ ਸ਼ਾਮਲ ਹਨ। ਕੰਪਨੀ ਨੇ ਆਈਫੋਨ ਸੀਰੀਜ਼ ਦੇ ਇਨ੍ਹਾਂ ਸਾਰੇ ਆਈਫੋਨਸ ਦੀ ਕੀਮਤ ਘਟਾ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਆਈਫੋਨਜ਼ ਦੀਆਂ ਨਵੀਆਂ ਅਤੇ ਪੁਰਾਣੀਆਂ ਕੀਮਤਾਂ ਬਾਰੇ।
ਆਈਫੋਨ 15 (iPhone 15)
128GB: ₹79,600 (ਪਹਿਲਾਂ ₹79,900)
256GB: ₹89,600 (ਪਹਿਲਾਂ ₹89,900)
512GB: ₹109,600 (ਪਹਿਲਾਂ ₹109,900)
ਆਈਫੋਨ 15 ਪਲੱਸ (iPhone 15 Plus)
128GB: ₹89,600 (ਪਹਿਲਾਂ ₹89,900)
256GB: ₹99,600 (ਪਹਿਲਾਂ ₹99,900)
512GB: ₹119,600 (ਪਹਿਲਾਂ ₹119,900)
ਆਈਫੋਨ 15 ਪ੍ਰੋ (iPhone 15 Pro)
128GB: ₹129,800 (ਪਹਿਲਾਂ ₹134,900)
256GB: ₹139,800 (ਪਹਿਲਾਂ ₹144,900)
512GB: ₹159,700 (ਪਹਿਲਾਂ ₹164,900)
1TB: ₹179,400 (ਪਹਿਲਾਂ ₹184,900)
ਆਈਫੋਨ 15 ਪ੍ਰੋ ਮੈਕਸ (iPhone 15 Pro Max)
256GB: ₹154,000 (ਪਹਿਲਾਂ ₹159,900)
512GB: ₹173,900 (ਪਹਿਲਾਂ ₹179,900)
1TB: ₹193,500 (ਪਹਿਲਾਂ ₹199,900)
ਆਈਫੋਨ 14 (iPhone 14)
128GB: ₹69,600 (ਪਹਿਲਾਂ ₹69,900)
256GB: ₹79,600 (ਪਹਿਲਾਂ ₹79,900)
512GB: ₹99,600 (ਪਹਿਲਾਂ ₹99,900)
ਆਈਫੋਨ 13 (iPhone 13)
₹59,600 (ਪਹਿਲਾਂ ₹59,900)
ਆਈਫੋਨ 13 SE (iPhone 13 SE)
₹47,600 (ਪਹਿਲਾਂ ₹47,900)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)