(Source: ECI/ABP News/ABP Majha)
iphone ਵਰਤਣ ਵਾਲਿਆਂ ਲਈ ਬੁਰੀ ਖਬਰ! iOS 18 ਅਪਡੇਟ ਕਰਦਿਆਂ ਹੀ ਪੈ ਰਿਹਾ ਵੱਡਾ ਨੁਕਸ, ਹੁਣ ਕੰਪਨੀ ਨੇ ਦਿੱਤੀ ਸਲਾਹ
iPhone Battery Issues: ਆਈਫੋਨ ਦੇ ਨਵੇਂ ਤੇ ਸ਼ਕਤੀਸ਼ਾਲੀ ਸਕਿਊਰਟੀ ਫੀਚਰ ਕਾਰਨ ਲੋਕ ਇਸ ਵੱਲ ਆਕਰਸ਼ਿਤ ਹੁੰਦੇ ਹਨ ਪਰ ਫਿਲਹਾਲ ਆਈਫੋਨ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
iPhone Battery Issues: ਆਈਫੋਨ ਦੇ ਨਵੇਂ ਤੇ ਸ਼ਕਤੀਸ਼ਾਲੀ ਸਕਿਊਰਟੀ ਫੀਚਰ ਕਾਰਨ ਲੋਕ ਇਸ ਵੱਲ ਆਕਰਸ਼ਿਤ ਹੁੰਦੇ ਹਨ ਪਰ ਫਿਲਹਾਲ ਆਈਫੋਨ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਹਾਂ, ਅਸਲ ਵਿੱਚ ਬਹੁਤ ਸਾਰੇ ਲੋਕਾਂ ਨੇ iOS 18 ਅਪਡੇਟ ਤੋਂ ਬਾਅਦ ਬੈਟਰੀ ਸਬੰਧੀ ਸਮੱਸਿਆਵਾਂ ਬਾਰੇ ਰਿਪੋਰਟ ਕੀਤੀ ਹੈ। ਐਪਲ ਨੇ ਇਸ iOS 18 ਅਪਡੇਟ ਨੂੰ ਪਿਛਲੇ ਮਹੀਨੇ 16 ਸਤੰਬਰ ਨੂੰ ਪੇਸ਼ ਕੀਤਾ ਸੀ। ਯੂਜ਼ਰਸ ਦੀ ਸ਼ਿਕਾਇਤ ਹੈ ਕਿ ਨਵੀਂ ਅਪਡੇਟ ਕਾਰਨ ਸਿਰਫ ਇੱਕ ਘੰਟੇ 'ਚ ਹੀ ਆਈਫੋਨ ਦੀ ਬੈਟਰੀ 20 ਤੋਂ 30 ਫੀਸਦੀ ਤੱਕ ਘੱਟ ਹੋ ਰਹੀ ਹੈ।
ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਆਈਫੋਨ ਦੀ ਬੈਟਰੀ ਦੀ ਸਮੱਸਿਆ ਕਾਰਨ ਕਈ ਯੂਜ਼ਰਸ ਦਿਨ 'ਚ ਕਈ ਵਾਰ ਆਈਫੋਨ ਨੂੰ ਚਾਰਜ ਕਰ ਰਹੇ ਹਨ। ਕਈ ਆਈਫੋਨ ਯੂਜ਼ਰਸ ਕੋਲ ਐਂਡ੍ਰਾਇਡ ਯੂਜ਼ਰਸ ਦੀ ਤਰ੍ਹਾਂ ਫਾਸਟ ਚਾਰਜਿੰਗ ਸਪੋਰਟ ਨਹੀਂ। ਇਸ ਕਾਰਨ ਆਈਫੋਨ ਯੂਜ਼ਰਸ ਨੂੰ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਫੋਨ ਨੂੰ ਚਾਰਜ ਕਰਨ 'ਚ ਕਾਫੀ ਸਮਾਂ ਲੱਗ ਰਿਹਾ ਹੈ ਤੇ ਯੂਜ਼ਰਸ ਕਾਫੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਕਰਦੇ ਹੋ ਸਮਾਰਟਫ਼ੋਨ ਨੂੰ 100 ਫ਼ੀਸਦੀ ਚਾਰਜ? ਸੱਚਾਈ ਜਾਣ ਉੱਡ ਜਾਣਗੇ ਹੋਸ਼
ਉਧਰ, ਐਪਲ ਨੇ ਆਈਫੋਨ ਯੂਜ਼ਰਸ ਦੀ ਸਮੱਸਿਆ ਦਾ ਹੱਲ ਦਿੱਤਾ ਹੈ। ਜੇਕਰ ਆਈਫੋਨ ਯੂਜ਼ਰਸ ਨੇ ਆਪਣੇ ਡਿਵਾਈਸ ਨੂੰ iOS 18 ਅਪਡੇਟ 'ਤੇ ਅਪਡੇਟ ਕੀਤਾ ਹੈ ਤਾਂ ਉਹ ਇਸ ਤਰ੍ਹਾਂ ਨਾਲ ਸਮੱਸਿਆ ਦਾ ਹੱਲ ਕਰ ਸਕਦੇ ਹਨ। ਐਪਲ ਨੇ ਇਹ ਵੀ ਕਿਹਾ ਹੈ ਕਿ ਆਈਫੋਨ 'ਚ ਘੱਟ ਬੈਟਰੀ ਦੀ ਸਮੱਸਿਆ iOS 18 ਦੇ ਬੀਟਾ ਵਰਜ਼ਨ 'ਚ ਵੀ ਦੇਖਣ ਨੂੰ ਮਿਲੀ ਹੈ।
ਐਪਲ ਨੇ ਦੱਸਿਆ ਸਮੱਸਿਆ ਦਾ ਹੱਲ
1. ਐਪਲ ਨੇ ਯੂਜ਼ਰਸ ਨੂੰ ਕਿਹਾ ਹੈ ਕਿ ਜੇਕਰ ਆਈਫੋਨ 'ਚ ਨਵੇਂ ਅਪਡੇਟ ਤੋਂ ਬਾਅਦ ਉਨ੍ਹਾਂ ਨੂੰ ਬੈਟਰੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ 'ਚ ਜਾਣ।
2. ਇਸ ਤੋਂ ਬਾਅਦ ਆਟੋ ਬ੍ਰਾਈਟਨੈੱਸ ਤੇ ਆਟੋ ਲੌਕ ਵਰਗੇ ਫੀਚਰਾਂ ਨੂੰ ਬੰਦ ਕਰ ਦਿਓ। ਅਜਿਹਾ ਕਰਨ ਨਾਲ ਬੈਟਰੀ ਦੀ ਖਪਤ ਘੱਟ ਜਾਵੇਗੀ।
3. ਇਸ ਦੇ ਨਾਲ ਹੀ ਯੂਜ਼ਰ ਡਿਵਾਈਸ 'ਚ ਕਈ ਪਰਮਿਸ਼ਨ ਦੀ ਸਮੀਖਿਆ ਕਰ ਸਕਦੇ ਹਨ। ਡਿਵਾਈਸ ਵਿੱਚ ਕਈ ਐਪਸ ਬੈਕਗ੍ਰਾਊਂਡ ਵਿੱਚ ਲੋਕੇਸ਼ਨ ਸੇਵਾਵਾਂ ਦੀ ਵਰਤੋਂ ਕਰਦੇ ਰਹਿੰਦੇ ਹਨ। ਇਸ ਕਾਰਨ ਵੀ ਬੈਟਰੀ ਬਹੁਤ ਜਲਦੀ ਖਤਮ ਹੋ ਜਾਂਦੀ ਹੈ। ਇਸ ਦੇ ਨਾਲ, ਤੁਸੀਂ ਆਈਫੋਨ ਵਿੱਚ ਬੈਕਗ੍ਰਾਉਂਡ ਐਪ ਰਿਫਰੈਸ਼ ਦੀ ਮਦਦ ਵੀ ਲੈ ਸਕਦੇ ਹੋ।
4. ਐਪਲ ਨੇ ਯੂਜ਼ਰਸ ਨੂੰ ਦੱਸਿਆ ਹੈ ਕਿ ਮੋਬਾਇਲ ਡਾਟਾ ਦੇ ਮੁਕਾਬਲੇ ਵਾਈਫਾਈ ਡਿਵਾਈਸ 'ਚ ਘੱਟ ਬੈਟਰੀ ਦੀ ਖਪਤ ਹੁੰਦੀ ਹੈ। ਅਜਿਹੇ 'ਚ ਮੋਬਾਇਲ ਇੰਟਰਨੈੱਟ ਦੀ ਬਜਾਏ ਵਾਈਫਾਈ ਦੀ ਵਰਤੋਂ ਕਰੋ।
5. ਐਪਲ ਨੇ ਇਹ ਵੀ ਕਿਹਾ ਹੈ ਕਿ ਤੁਹਾਨੂੰ ਆਈਫੋਨ ਦੀ ਬੈਟਰੀ ਸਮਰੱਥਾ ਦੀ ਜਾਂਚ ਕਰਨੀ ਚਾਹੀਦੀ ਹੈ। ਆਈਫੋਨ ਦੇ ਬੈਟਰੀ ਸੈਕਸ਼ਨ 'ਤੇ ਜਾਓ ਤੇ ਜਾਂਚ ਕਰੋ ਕਿ ਐਪਸ ਦੁਆਰਾ ਕਿੰਨੀ ਬੈਟਰੀ ਦੀ ਖਪਤ ਕੀਤੀ ਜਾ ਰਹੀ ਹੈ। ਜੇਕਰ ਕੋਈ ਐਪ ਜ਼ਿਆਦਾ ਬੈਟਰੀ ਦੀ ਖਪਤ ਕਰ ਰਹੀ ਹੈ ਤਾਂ ਤੁਸੀਂ ਉਸ ਨੂੰ ਡਿਵਾਈਸ ਤੋਂ ਹਟਾ ਸਕਦੇ ਹੋ।
6. ਆਈਫੋਨ 'ਚ iOS 18 ਅਪਡੇਟ ਤੋਂ ਬਾਅਦ ਬੈਟਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ, ਤੁਸੀਂ ਆਈਫੋਨ ਨੂੰ ਫੋਰਸਫੁੱਲੀ ਸਵਿਚ ਆਫ ਕਰ ਸਕਦੇ ਹੋ। ਇਸ ਲਈ ਉਪਰਲਾ ਵੌਲੀਅਮ ਬਟਨ ਕੰਮ ਕਰੇਗਾ।