ਮਾਰੂਤੀ ਦੇ ਗਾਹਕਾਂ ਲਈ ਅਗਸਤ ਮਹੀਨਾ ਖਾਸ

ਚੰਡੀਗੜ੍ਹ: ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਲਈ ਬਿਹਤਰ ਸੇਵਾਵਾਂ ਦੇ ਮੱਦੇਨਜ਼ਰ ਫ੍ਰੀਡਮ ਸਰਵਿਸ ਕੈਂਪ ਸ਼ੁਰੂ ਕੀਤਾ ਹੈ। ਇਹ ਸਰਵਿਸ ਕੈਂਪ 10 ਅਗਸਤ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਅਗਸਤ ਦੇ ਆਖੀਰ ਤੱਕ ਚੱਲੇਗਾ। ਇਸ 'ਚ ਵੱਧ ਵਾਰੰਟੀ, ਕਾਰ ਦੇ ਪਾਰਟਸ, ਅਸੈਸਰੀਜ਼ ਤੇ ਲੇਬਰ ਚਾਰਜ ਤੇ ਕੰਪਨੀ ਆਕਰਸ਼ਕ ਆਫਰ ਦੇ ਰਹੀ ਹੈ।
ਕੰਪਨੀ ਨੇ ਅਜੇ ਤੱਕ ਇਹ ਜਾਣਕਾਰੀ ਸਾਫ ਤੌਰ 'ਤੇ ਨਹੀਂ ਦਿੱਤੀ ਕਿ ਇਸ ਕੈਂਪ 'ਚ ਕਿਸ ਸਰਵਿਸ 'ਤੇ ਕਿੰਨਾ ਫਾਇਦਾ ਮਿਲੇਗਾ। ਇਹ ਸਰਵਿਸ ਕੈਂਪ ਮਾਰੂਤੀ ਦੇ ਸਾਰੇ ਔਥੋਰਾਇਜ਼ਡ ਡੀਲਰਸ਼ਿਪ 'ਤੇ ਦਿੱਤਾ ਜਾ ਰਿਹਾ ਹੈ।
ਮਾਰੂਤੀ ਦੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੀ ਅਗਸਤ ਮਹੀਨਾ ਬਿਹਤਰ ਸਾਬਤ ਹੋ ਸਕਦਾ ਹੈ। ਇਸ ਮਹੀਨੇ ਦੀ 20 ਤਾਰੀਖ ਨੂੰ ਕੰਪਨੀ ਸਿਆਜ਼ ਦਾ ਫੇਸਲਿਫਟ ਅਵਤਾਰ ਲਾਂਚ ਕਰਨ ਵਾਲੀ ਹੈ। ਕੰਪਨੀ ਇਨੀਂ ਦਿਨੀਂ ਦੂਜੀ ਜਨਰੇਸ਼ਨ ਦੀ ਅਰਟਿਗਾ 'ਤੇ ਵੀ ਕੰਮ ਕਰ ਰਹੀ ਹੈ।
ਨਵੀਂ ਅਰਟਿਗਾ ਨੂੰ ਦਿਵਾਲੀ ਦੇ ਆਸਪਾਸ ਲਾਂਚ ਕੀਤਾ ਜਾਵੇਗਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਜਲਦ ਹੀ ਨਵੀਂ ਜਨਰੇਸ਼ਨ ਦੀ ਵੈਗਨ-ਆਰ ਵੀ ਲਿਆਉਣ ਵਾਲੀ ਹੈ। ਚਰਚਾ ਹੈ ਕਿ ਵੈਗਨ-ਆਰ ਨੂੰ 2019 ਦੀ ਪਹਿਲੀ ਤਿਮਾਹੀ 'ਚ ਲਾਂਚ ਕੀਤਾ ਜਾਵੇਗਾ।






















