ਪੜਚੋਲ ਕਰੋ

Instagram ਤੇ Facebook 'ਤੇ ਆਇਆ ਨਵਾਂ "Take It Down" ਟੂਲ, ਜਾਣੋ ਇਸ ਦਾ ਫਾਇਦਾ

ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ 'ਟੇਕ ਇਟ ਡਾਊਨ' ਟੂਲ ਪੇਸ਼ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਪਲੇਟਫਾਰਮ ਤੋਂ ਨਿਊਡ ਕੰਟੈਂਟ ਨੂੰ ਹਟਾ ਸਕਦੇ ਹਨ।

Take It Down tool: ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ 'ਟੇਕ ਇਟ ਡਾਊਨ' ਟੂਲ ਪੇਸ਼ ਕੀਤਾ ਹੈ ਜੋ ਕਿ ਟੀਨਏਜਰਸ ਨੂੰ ਉਨ੍ਹਾਂ ਵੱਲੋਂ ਅਤੀਤ ਵਿੱਚ ਅਪਲੋਡ ਕੀਤੀਆਂ ਨਿਊਡ ਪਿਕਚਰਸ ਨੂੰ ਹਟਾਉਣ ਦਾ ਵਿਕਲਪ ਦੇਵੇਗਾ। ਇਹ ਟੂਲ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (NCMEC) ਦੁਆਰਾ ਆਪਰੇਟ ਕੀਤਾ ਜਾਂਦਾ ਹੈ। ਇਸ ਫੀਚਰ ਨੂੰ ਲਾਂਚ ਕਰਨ ਦਾ ਮਕਸਦ ਸੈਕਸਟੋਰਸ਼ਨ ਦੇ ਮਾਮਲੇ ਨੂੰ ਘੱਟ ਕਰਨਾ ਹੈ।

ਦਰਅਸਲ ਅੱਜਕਲ ਨੌਜਵਾਨ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇਕ-ਦੂਜੇ ਨੂੰ ਨਿਊਡ ਤਸਵੀਰਾਂ ਸ਼ੇਅਰ ਕਰ ਦਿੰਦੇ ਹਨ, ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਬਲੈਕਮੇਲ ਜਾਂ ਡਰਾਇਆ-ਧਮਕਾਇਆ ਜਾਂਦਾ ਹੈ। ਕਈ ਵਾਰ ਇਨ੍ਹਾਂ ਤਸਵੀਰਾਂ ਨੂੰ ਇੰਟਰਨੈੱਟ 'ਤੇ ਪਬਲਿਸ਼ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਤੋਂ ਬਚਣ ਲਈ ਯੂਜ਼ਰ ਸਾਲਾਂ ਤੱਕ ਇਸ ਤਰ੍ਹਾਂ ਦੇ ਗਲਤ ਕੰਮਾਂ 'ਚ ਫਸ ਜਾਂਦੇ ਹਨ ਅਤੇ ਪਤਾ ਨਹੀਂ ਉਨ੍ਹਾਂ ਦੇ ਕਹਿਣ 'ਤੇ ਕੀ-ਕੀ ਕਰਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਲਈ ਮੈਟਾ ਨੇ ਇਹ ਟੂਲ ਲਾਂਚ ਕੀਤਾ ਹੈ।

ਇਸ ਨਵੇਂ ਟੂਲ ਦੀ ਮਦਦ ਨਾਲ ਬੱਚਿਆਂ ਜਾਂ ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਜੇਕਰ ਪਿਛਲੇ ਸਮੇਂ 'ਚ ਇਨ੍ਹਾਂ ਪਲੇਟਫਾਰਮਾਂ 'ਤੇ ਕੋਈ ਅਜਿਹੀ ਫੋਟੋ (ਨਗਨ ਜਾਂ ਅੱਧ-ਨਗਨ) ਅਪਲੋਡ ਕੀਤੀ ਗਈ ਹੈ, ਤਾਂ ਉਸ ਨੂੰ ਡਿਲੀਟ ਜਾਂ ਫੈਲਣ ਤੋਂ ਰੋਕ ਸਕਦੇ ਹਨ। ਜਿਵੇਂ ਹੀ ਯੂਜ਼ਰਸ ਫੋਟੋ ਨੂੰ ਹਟਾਉਣ ਦੀ ਅਪੀਲ ਕਰਦੇ ਹਨ, ਤਾਂ ਇਸ ਫੋਟੋ ਨੂੰ Hashes ਨਾਮਕ ਡਿਜੀਟਲ ਫਿੰਗਰਪ੍ਰਿੰਟ ਵਿੱਚ ਬਦਲ ਦਿੱਤਾ ਜਾਵੇਗਾ ਅਤੇ ਫਿਰ ਇਸ ਨੂੰ NCMEC ਨਾਲ ਸਾਂਝਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: WhatsApp: iOS ਯੂਜ਼ਰਸ WhatsApp 'ਤੇ ਕਰ ਸਕਦੇ ਹਨ ਇਹ ਸ਼ਾਨਦਾਰ ਕੰਮ, ਚੈਟਿੰਗ ਹੋਵੇਗੀ ਹੋਰ ਮਜ਼ੇਦਾਰ

ਜੇਕਰ ਕੋਈ ਤੁਹਾਡੀ ਫੋਟੋ ਨੂੰ ਇੰਟਰਨੈੱਟ 'ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਫੇਸਬੁੱਕ ਇਸ ਹੈਸ਼ ਮੈਚਿੰਗ ਤਕਨੀਕ ਨਾਲ ਉਸ ਨੂੰ ਬਲਾਕ ਕਰ ਦੇਵੇਗਾ ਅਤੇ ਇਸ ਨੂੰ ਅਪਲੋਡ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਧਿਆਨ ਦਿਓ, ਇਹ ਟੂਲ ਮੈਟਾ ਦੁਆਰਾ ਸਿਰਫ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਜਾਰੀ ਕੀਤਾ ਗਿਆ ਹੈ। ਜੇਕਰ ਕੋਈ ਅਜਿਹੀ ਤਸਵੀਰ ਵਟਸਐਪ 'ਤੇ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ, ਜੇਕਰ ਕੋਈ ਉਸ ਤਸਵੀਰ (ਪਹਿਲਾਂ ਅਪਲੋਡ ਜਾਂ ਭੇਜੀ ਗਈ) ਨਾਲ ਛੇੜਛਾੜ ਜਾਂ ਐਡਿਟ ਕਰਦਾ ਹੈ, ਤਾਂ ਇਸ ਤਸਵੀਰ ਨੂੰ ਪਲੇਟਫਾਰਮ ਤੋਂ ਨਹੀਂ ਡਿਲੀਟ ਕੀਤਾ ਜਾਵੇਗਾ ਕਿਉਂਕਿ ਇਸ ਨੂੰ ਨਵੀਂ ਤਸਵੀਰ ਮੰਨਿਆ ਜਾਂਦਾ ਹੈ। ਇਸ ਦੇ ਲਈ ਨਵੀਂ ਤਸਵੀਰ ਨੂੰ ਦੁਬਾਰਾ ਰਿਪੋਰਟ ਕਰਨਾ ਹੋਵੇਗਾ।

ਹਾਲ ਹੀ ਵਿੱਚ ਮੈਟਾ ਨੇ ਸ਼ੁਰੂ ਕੀਤੀ ਪੇਡ ਵੈਰੀਫਿਕੇਸ਼ਨ ਸਰਵਿਸ (Paid verification service)

ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਪੇਡ ਵੈਰੀਫਿਕੇਸ਼ਨ ਸਰਵਿਸ ਦਾ ਐਲਾਨ ਕੀਤਾ ਸੀ। ਵਰਤਮਾਨ ਵਿੱਚ, ਪੇਡ ਵੈਰੀਫਿਕੇਸ਼ਨ ਸਰਵਿਸ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਸ਼ੁਰੂ ਕੀਤੀ ਗਈ ਹੈ। ਇੱਥੇ ਵੈੱਬ ਯੂਜ਼ਰਸ ਨੂੰ ਪ੍ਰਤੀ ਮਹੀਨਾ 990 ਰੁਪਏ ਅਤੇ ਐਂਡਰਾਇਡ ਅਤੇ ਆਈਓਐਸ ਯੂਜ਼ਰਸ ਨੂੰ 1240 ਰੁਪਏ ਦੇਣੇ ਪੈਂਦੇ ਹਨ।

ਇਹ ਵੀ ਪੜ੍ਹੋ: Twitter: ਟਵਿਟਰ ਨੂੰ ਟੱਕਰ ਦੇਣ ਲਈ ਕੰਪਨੀ ਦੇ CEO ਨੇ ਲਾਂਚ ਕੀਤਾ Bluesky ਐਪ, ਜਾਣੋ ਇਸ 'ਚ ਕੀ ਹੋਵੇਗਾ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjabi Sufi Singer Death: ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjabi Sufi Singer Death: ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
ਉਸਮਾਨ ਹਾਦੀ ਤੋਂ ਬਾਅਦ ਬੰਗਲਾਦੇਸ਼ 'ਚ ਇੱਕ ਹੋਰ ਵਿਦਿਆਰਥੀ ਨੇਤਾ ਦੇ ਸਿਰ 'ਚ ਮਾਰੀ ਗੋਲੀ
ਉਸਮਾਨ ਹਾਦੀ ਤੋਂ ਬਾਅਦ ਬੰਗਲਾਦੇਸ਼ 'ਚ ਇੱਕ ਹੋਰ ਵਿਦਿਆਰਥੀ ਨੇਤਾ ਦੇ ਸਿਰ 'ਚ ਮਾਰੀ ਗੋਲੀ
YouTube ‘ਤੇ 1 ਬਿਲੀਅਨ ਵਿਊਜ਼ ‘ਤੇ ਕਿੰਨੀ ਕਮਾਈ ਹੁੰਦੀ? ਜਾਣ ਕੇ ਹੋ ਜਾਵੋਗੇ ਹੈਰਾਨ
YouTube ‘ਤੇ 1 ਬਿਲੀਅਨ ਵਿਊਜ਼ ‘ਤੇ ਕਿੰਨੀ ਕਮਾਈ ਹੁੰਦੀ? ਜਾਣ ਕੇ ਹੋ ਜਾਵੋਗੇ ਹੈਰਾਨ
Punjab News: 328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ SIT, FIR 168 ਦੀ ਜਾਂਚ, ਪੰਜਾਬ ਸਰਕਾਰ ਨੇ ਤੇਜ਼ ਕੀਤੀ ਕਾਰਵਾਈ
Punjab News: 328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ SIT, FIR 168 ਦੀ ਜਾਂਚ, ਪੰਜਾਬ ਸਰਕਾਰ ਨੇ ਤੇਜ਼ ਕੀਤੀ ਕਾਰਵਾਈ
ਵਲਾਦੀਮੀਰ ਪੁਤਿਨ ਨੂੰ ਲੱਗਿਆ ਵੱਡਾ ਝਟਕਾ! ਮਾਸਕੋ 'ਚ ਕਾਰ ਬੰਬ ਧਮਾਕੇ 'ਚ ਰੂਸੀ ਜਨਰਲ ਦੀ ਮੌਤ
ਵਲਾਦੀਮੀਰ ਪੁਤਿਨ ਨੂੰ ਲੱਗਿਆ ਵੱਡਾ ਝਟਕਾ! ਮਾਸਕੋ 'ਚ ਕਾਰ ਬੰਬ ਧਮਾਕੇ 'ਚ ਰੂਸੀ ਜਨਰਲ ਦੀ ਮੌਤ
Embed widget