ਪੜਚੋਲ ਕਰੋ

Cyber Fraud: ਸਾਈਬਰ ਧੋਖਾਧੜੀ ਦੀ ਨਵੀਂ ਤਰਕੀਬ, ਲੜਕੀ ਪੁੱਛੇਗੀ ਸਵਾਲ, ਬਟਨ ਦਬਾਉਣ ਨਾਲ ਮਿੰਟਾਂ 'ਚ ਖਾਲੀ ਹੋ ਜਾਵੇਗਾ ਖਾਤਾ

Cyber ​​Crime: ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ। ਸਾਈਬਰ ਠੱਗੀ ਵਾਲੇ ਲੋਕ ਬਹੁਤ ਹੀ ਚਲਾਕੀ ਦੇ ਨਾਲ ਲੋਕਾਂ ਨੂੰ ਠੱਗ ਰਹੇ ਹਨ । ਇੱਕ ਕਾਲ ਦੇ ਨਾਲ ਹੀ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਹੋ ਰਹੇ ਹਨ। ਆਓ ਜਾਣਦੇ ਹਾਂ ਇਸ ਨਵੇਂ

Cyber ​​Crime news: ਸਾਈਬਰ ਕ੍ਰਾਈਮ ਦੇ ਖੇਤਰ 'ਚ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ 'ਚ ਕਈ ਮਾਸਟਰਜ਼ ਹਨ। ਸਾਈਬਰ ਠੱਗੀ (cyber fraud) ਦੇ ਲਈ ਉਹ ਨਿੱਤ ਨਵੇਂ ਹੱਥਕੰਡੇ ਅਪਣਾ ਰਹੇ ਹਨ ਅਤੇ ਨਵੀਆਂ ਤਕਨੀਕਾਂ ਲੈ ਕੇ ਆ ਰਹੇ ਹਨ। ਇਸ ਵਾਰ ਵੀ ਧੋਖਾਧੜੀ ਦਾ ਨਵਾਂ ਤਰੀਕਾ ਬਾਜ਼ਾਰ ਵਿੱਚ ਆਇਆ ਹੈ। ਇਹ ਇੰਨਾ ਖਤਰਨਾਕ ਅਤੇ ਚਲਾਕ ਹੈ ਕਿ ਜਦੋਂ ਤੱਕ ਤੁਹਾਨੂੰ ਇਸ ਧੋਖਾਧੜੀ ਬਾਰੇ ਪਤਾ ਲੱਗੇਗਾ, ਉਦੋਂ ਤੱਕ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਵੇਗਾ। ਅਜਿਹੇ ਕਈ ਮਾਮਲੇ ਦਿੱਲੀ ਦੇ ਸਾਈਬਰ ਸੈੱਲ ਤੱਕ ਪਹੁੰਚ ਚੁੱਕੇ ਹਨ।

ਆਲਾਈਨ ਭੁਗਤਾਨ ਤੋਂ ਲੈ ਕੇ ਕ੍ਰੈਡਿਟ ਅਤੇ ਡੈਬਿਟ ਕਾਰਡ ਭੁਗਤਾਨਾਂ ਤੱਕ, ਕੋਈ ਵੀ ਸਹੂਲਤ ਆਨਲਾਈਨ ਲੈਣ ਤੋਂ ਬਾਅਦ, ਕੰਪਨੀਆਂ ਅਤੇ ਬੈਂਕ ਅਕਸਰ ਤੁਹਾਨੂੰ ਕਾਲ ਕਰਦੇ ਹਨ ਅਤੇ ਫੀਡਬੈਕ ਲੈਂਦੇ ਹਨ। ਅੱਜਕੱਲ੍ਹ ਸਾਈਬਰ ਸੁਰੱਖਿਆ ਕਾਰਨ ਕਈ ਬੈਂਕਾਂ ਨੇ ਕੋਈ ਵੀ ਪੇਮੈਂਟ ਕਰਨ ਤੋਂ ਪਹਿਲਾਂ ਰਜਿਸਟਰਡ ਮੋਬਾਈਲ 'ਤੇ ਕਾਲ ਕਰਕੇ ਗਾਹਕ ਤੋਂ ਫੀਡਬੈਕ ਲੈਣਾ ਵੀ ਲਾਜ਼ਮੀ ਕਰ ਦਿੱਤਾ ਹੈ, ਤਾਂ ਜੋ ਕੋਈ ਹੋਰ ਵਿਅਕਤੀ ਗਾਹਕ ਨਾਲ ਪੈਸੇ ਦੀ ਠੱਗੀ ਨਾ ਕਰ ਸਕੇ।

ਹਾਲਾਂਕਿ, ਕਈ ਵਾਰ ਸਾਈਬਰ ਅਪਰਾਧੀ ਵੀ ਅਜਿਹੀਆਂ ਸਹੂਲਤਾਂ ਦੀ ਵਰਤੋਂ ਕਰਕੇ ਭੋਲੇਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕੋਰੋਨਾ ਦੇ ਆਉਣ ਤੋਂ ਬਾਅਦ ਜਦੋਂ ਟੀਕਾਕਰਨ ਹੋਇਆ ਸੀ, ਤਾਂ ਤੁਹਾਨੂੰ ਅਕਸਰ ਫੋਨ ਆਉਂਦਾ ਸੀ ਕਿ ਤੁਸੀਂ ਟੀਕਾਕਰਨ ਕਰਵਾ ਲਿਆ ਹੈ ਜਾਂ ਨਹੀਂ? ਕਿਰਪਾ ਕਰਕੇ ਜਵਾਬ ਦਿਓ ਅਤੇ ਟੀਕਾਕਰਨ ਕਰਵਾਓ। ਤੁਸੀਂ ਵੀ ਅਜਿਹਾ ਫੀਡਬੈਕ ਦਿੱਤਾ ਹੋਵੇਗਾ। ਹਾਲਾਂਕਿ, ਹੁਣ ਇੱਕ ਬਟਨ ਦਬਾਉਣ ਨਾਲ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਕੋਰੋਨਾ ਦਾ ਟੀਕਾ ਲਗਾਇਆ ਹੈ ਜਾਂ ਨਹੀਂ?

ਦਿੱਲੀ ਪੁਲਿਸ ਨਾਲ ਜੁੜੇ ਸਾਈਬਰ ਮਾਹਿਰ ਕਿਸਲੇ ਚੌਧਰੀ ਦਾ ਕਹਿਣਾ ਹੈ ਕਿ ਇਸ ਵਾਰ ਇੱਕ ਹੋਰ ਸਾਈਬਰ ਫਰਾਡ ਬਾਜ਼ਾਰ ਵਿੱਚ ਆਇਆ ਹੈ। ਇਸ ਵਿੱਚ ਕਿਸੇ ਵੀ ਨੰਬਰ ਤੋਂ ਇੱਕ ਸਾਧਾਰਨ ਕਾਲ ਆਉਂਦੀ ਹੈ। ਉਥੋਂ ਇੱਕ ਕੁੜੀ ਦੀ ਆਵਾਜ਼ ਆਉਂਦੀ ਹੈ ਅਤੇ ਤੁਹਾਨੂੰ ਪੁੱਛਦੀ ਹੈ ਕਿ ਤੁਸੀਂ ਕੋਰੋਨਾ ਦਾ ਟੀਕਾ ਲਗਾਇਆ ਹੈ ਜਾਂ ਨਹੀਂ? ਜੇਕਰ ਹਾਂ ਤਾਂ ਇੱਕ ਦਬਾਓ, ਜੇਕਰ ਨਹੀਂ ਤਾਂ ਦੋ ਦਬਾਓ। ਆਮ ਤੌਰ 'ਤੇ, ਜਦੋਂ ਲੋਕਾਂ ਨੂੰ ਵੈਕਸੀਨ ਮਿਲ ਜਾਂਦੀ ਹੈ, ਉਹ ਤੁਰੰਤ ਫੀਡਬੈਕ ਲਈ ਬਟਨ ਦਬਾਉਂਦੇ ਹਨ, ਅਤੇ ਇੱਥੋਂ ਹੀ ਖੇਡ ਸ਼ੁਰੂ ਹੁੰਦੀ ਹੈ।

ਫ਼ੋਨ ਹੈਂਗ ਹੋ ਜਾਵੇਗਾ

ਜਿਵੇਂ ਹੀ ਤੁਸੀਂ ਇੱਕ ਜਾਂ ਦੋ ਬਟਨ ਦਬਾਉਂਦੇ ਹੋ ਤਾਂ ਤੁਹਾਡਾ ਫ਼ੋਨ ਹੈਂਗ ਹੋ ਜਾਵੇਗਾ। ਜਦੋਂ ਤੱਕ ਤੁਸੀਂ ਕੁੱਝ ਸਮਝੋਗੇ, ਤੁਹਾਡਾ ਫ਼ੋਨ ਸਾਈਬਰ ਹੈਕਰਾਂ ਦੇ ਹੱਥਾਂ ਵਿੱਚ ਆ ਚੁੱਕਾ ਹੋਵੇਗਾ ਅਤੇ ਤੁਹਾਡੇ ਖਾਤਾ ਖਾਲੀ ਹੋ ਜਾਵੇਗਾ। ਕੋਰੋਨਾ ਵੈਕਸੀਨ ਦੇ ਨਾਂ 'ਤੇ ਧੋਖਾਧੜੀ ਦੇ ਕਈ ਮਾਮਲੇ ਪੁਲਿਸ ਤੱਕ ਪਹੁੰਚ ਚੁੱਕੇ ਹਨ। ਇਸ ਲਈ ਪੁਲਿਸ ਵੀ ਲੋਕਾਂ ਨੂੰ ਇਸ ਬਾਰੇ ਸੁਚੇਤ ਕਰ ਰਹੀ ਹੈ ਅਤੇ ਬਿਨਾਂ ਕਿਸੇ ਕਾਰਨ ਕਿਸੇ ਵੀ ਕਾਲ ਦਾ ਜਵਾਬ ਦੇਣ ਤੋਂ ਬਚਣ ਲਈ ਕਹਿ ਰਹੀ ਹੈ।

ਸਾਈਬਰ ਅਪਰਾਧੀ ਇੰਨੇ ਚੁਸਤ ਹੁੰਦੇ ਹਨ ਕਿ ਉਹ ਜਾਣਦੇ ਹਨ ਕਿ ਕਿਸੇ ਵਿਅਕਤੀ ਨੂੰ ਕਿਵੇਂ ਫਸਾਉਣਾ ਹੈ। ਉਹ ਅਜਿਹੀਆਂ ਗੱਲਾਂ ਲੈ ਕੇ ਆ ਰਹੇ ਹਨ ਕਿ ਕਿਸੇ ਵਿਅਕਤੀ ਨੂੰ ਇਹ ਅਹਿਸਾਸ ਵੀ ਨਹੀਂ ਹੋਵੇਗਾ ਕਿ ਇਹ ਧੋਖਾਧੜੀ ਦਾ ਤਰੀਕਾ ਵੀ ਹੋ ਸਕਦਾ ਹੈ। ਇਸ ਲਈ ਬਹੁਤ ਸੁਚੇਤ ਰਹੋ। ਕੋਈ ਵੀ ਜੰਕ ਕਾਲ ਨਾ ਚੁੱਕੋ। ਜੇ ਉਠਾਇਆ ਗਿਆ ਤਾਂ ਕਿਸੇ ਕਿਸਮ ਦਾ ਜਵਾਬ ਨਾ ਦੇਣਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ

Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ

Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !

ABP Premium

ਵੀਡੀਓਜ਼

AAP Breaking | ਜਲੰਧਰ 'ਚ ਤਗੜੀ ਹੋ ਰਹੀ AAP,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ਆਪ 'ਚ ਸ਼ਾਮਿਲFazilka News | ਫਾਜ਼ਿਲਕਾ 'ਚ ਨਵ ਵਿਆਹੁਤਾ ਨੇ ਕੀਤੀ ਖ਼ੁXਦXਕੁਸ਼ੀ ਜਾਂ ਕXਤXਲ ?Fazilka News | ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਧਿਰਾਂ 'ਚ ਝੜਪ, Video ViralPWD ਦੇ ਮਜ਼ਦੂਰਾਂ ਦਾ ਕਾਰਾ - ਤੇਜ਼ ਬਾਰਿਸ਼ 'ਚ ਤੇਜ਼ੀ ਨਾਲ ਬਣਾਈ ਸੜਕ, ਵੀਡੀਓ ਵਾਇਰਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ
Amritpal Singh: ਅਮਰੀਕਾ 'ਚ ਉਠਿਆ ਅੰਮ੍ਰਿਤਪਾਲ ਦੀ ਸਹੁੰ ਦਾ ਮੁੱਦਾ, ਸਿੱਖ ਵਕੀਲ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, NSA ਨੂੰ ਦੱਸਿਆ ਗ਼ਲਤ
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ ‘ਤੇ ਪਵੇਗਾ ਅਸਰ !
Tattoo is risk of Blood Cancer:  ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ

Champions Trophy 2025: ਰੋਹਿਤ-ਵਿਰਾਟ ਟੀਮ ਇੰਡੀਆ ਤੋਂ ਬਾਹਰ? ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ, ਜੈ ਸ਼ਾਹ ਨੇ ਖੁਦ ਕੀਤਾ ਐਲਾਨ

Panchayat Elections: ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ

ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ,  ਦਿਲ ਹਲੂਣਨ ਵਾਲੀ VIDEO

Embed widget