TRAI ਦੇ ਰਿਹਾ ਤਿੰਨ ਮਹੀਨੇ ਦਾ ਫ੍ਰੀ ਰਿਚਾਰਜ! 200GB ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ?
PIB Fact Check: PIB ਨੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ ਇਹ ਜਾਣਕਾਰੀ ਪੂਰੀ ਤਰ੍ਹਾਂ ਗਲਤ ਹੈ, ਜਿਸ ਕਾਰਨ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੀਆਈਬੀ ਦੀ ਫੈਕਟ ਚੈਕ ਟੀਮ ਨੇ ਕਿਹਾ ਕਿ ਇਹ ਲਿੰਕ ਧੋਖਾਧੜੀ ਦਾ ਹਿੱਸਾ ਹੈ।
TRAI Fake Free Recharge Message: ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਲਿੰਕ ਸਾਂਝਾ ਕੀਤਾ ਗਿਆ ਹੈ। ਇਸ ਮੈਸੇਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਸਾਰੇ ਭਾਰਤੀ ਨਾਗਰਿਕਾਂ ਨੂੰ ਮੁਫ਼ਤ ਮੋਬਾਈਲ ਰੀਚਾਰਜ ਦੇ ਰਹੀ ਹੈ। ਹਾਲਾਂਕਿ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਹੁਣ PIB ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਕਿਸੇ ਵੀ ਮੁਫਤ ਰੀਚਾਰਜ ਦਾ ਐਲਾਨ ਨਹੀਂ ਕੀਤਾ ਗਿਆ ਹੈ।
PIB ਨੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ ਇਹ ਜਾਣਕਾਰੀ ਪੂਰੀ ਤਰ੍ਹਾਂ ਗਲਤ ਹੈ, ਜਿਸ ਕਾਰਨ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੀਆਈਬੀ ਦੀ ਫੈਕਟ ਚੈੱਕ ਟੀਮ ਨੇ ਕਿਹਾ ਕਿ ਇਹ ਲਿੰਕ ਧੋਖਾਧੜੀ ਦਾ ਹਿੱਸਾ ਹੈ ਅਤੇ ਇਸ 'ਤੇ ਕਲਿੱਕ ਕਰਨ ਨਾਲ ਨਿੱਜੀ ਡਾਟਾ ਚੋਰੀ ਹੋਣ ਦਾ ਖਤਰਾ ਹੈ। ਪੀਆਈਬੀ ਨੇ ਕਿਹਾ ਕਿ ਟਰਾਈ ਵੱਲੋਂ ਅਜਿਹੇ ਕਿਸੇ ਵੀ ਮੁਫ਼ਤ ਰੀਚਾਰਜ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਜਿਹੇ 'ਚ ਯੂਜ਼ਰਸ ਨੂੰ ਇਸ ਮੈਸੇਜ ਨੂੰ ਫਾਰਵਰਡ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿੱਕ ਨਹੀਂ ਕਰਨਾ ਚਾਹੀਦਾ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮੈਸੇਜ ਆ ਚੁੱਕੇ ਹਨ।
ਕੀ ਕਰਦੇ ਸਾਈਬਰ ਮਾਹਰ
ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਫ੍ਰੀ ਮੈਸੇਜ ਦਾ ਹਵਾਲਾ ਦੇ ਕੇ ਸਾਈਬਰ ਅਪਰਾਧੀ ਘੁਟਾਲੇ ਕਰਦੇ ਹਨ ਅਤੇ ਨਿੱਜੀ ਡੇਟਾ ਚੋਰੀ ਕਰਦੇ ਹਨ ਅਤੇ ਬੈਂਕ ਖਾਤੇ ਤੋਂ ਪੈਸੇ ਕਢਵਾ ਲੈਂਦੇ ਹਨ। ਅਜਿਹੇ 'ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਕਿਵੇਂ ਕਰ ਸਕਦੇ ਆਪਣੀ ਸੁਰੱਖਿਆ
ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਅਣਜਾਣ ਸਰੋਤ ਤੋਂ ਮਿਲੇ ਲਿੰਕ 'ਤੇ ਕਦੇ ਵੀ ਕਲਿੱਕ ਨਾ ਕਰੋ। ਜੇਕਰ ਕੋਈ ਮੈਸੇਜ ਰਾਹੀਂ ਲਾਭ ਦੇਣ ਦਾ ਦਾਅਵਾ ਕਰ ਰਿਹਾ ਹੈ, ਤਾਂ ਇਸ ਦੀ ਸੱਚਾਈ ਦੀ ਜਾਂਚ ਕਰੋ। ਸਾਈਬਰ ਸੁਰੱਖਿਆ ਬਾਰੇ ਸੁਚੇਤ ਰਹੋ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਅਜਿਹੇ ਸ਼ੱਕੀ ਲਿੰਕ ਸਾਂਝੇ ਨਾ ਕਰੋ।